
ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਔਰਤਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤਾ ਨਾਰੀ ਸ਼ਕਤੀ ਐਪ ਨੂੰ ਅੱੱਜ ਲੁਧਿਆਣਾ 'ਚ ਦਿਹਾਤੀ ਦੀ...
ਲੁਧਿਆਣਾ, ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਔਰਤਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤਾ ਨਾਰੀ ਸ਼ਕਤੀ ਐਪ ਨੂੰ ਅੱੱਜ ਲੁਧਿਆਣਾ 'ਚ ਦਿਹਾਤੀ ਦੀ ਪ੍ਰਧਾਨ ਗੁਰਦੀਪ ਕੌਰ ਦੁੱਗਰੀ ਦੀ ਅਗਵਾਈ ਵਿਚ ਲਾਂਚ ਕੀਤਾ ਗਿਆ ਜਿਸ ਵਿਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਨੇ ਸ਼ਿਰਕਤ ਕੀਤੀ।
ਅਪਣੇ ਸੰਬੋਧਨ ਵਿਚ ਪੰਜਾਬ ਪ੍ਰਧਾਨ ਮਮਤਾ ਦੱਤਾ ਨੇ ਕਿਹਾ ਕਿ ਇਸ ਐਪ ਰਾਹੀਂ ਅਸੀਂ ਸਿੱਧੇ ਅਪਣੀ ਗੱਲ ਕੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਤਕ ਪਹੁੰਚਦੀ ਕਰ ਸਕਦੇ ਹਾਂ
ਜਿਸ ਲਈ ਸਮੁੱਚੀ ਮਹਿਲਾ ਕਾਂਗਰਸ ਦੀਆਂ ਅਹੁਦੇਦਾਰ ਖ਼ੁਦ ਵੀ ਇਸ ਐਪ ਨੂੰ ਡਾਊਨਲੋਡ ਕਰਨ ਅਤੇ ਅਪਣੇ ਸਾਥੀਆਂ ਨੂੰ ਵੀ ਇਸ ਐਪ ਨਾਲ ਜੋੜਨ। ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਨਸ਼ਿਆਂ ਵਿਰੁਧ ਮੁਹਿੰਮ ਆਰੰਭੀ ਗਈ ਹੈ, ਮਹਿਲਾ ਕਾਂਗਰਸ ਉਸ ਵਿਚ ਵੀ ਸਾਥ ਦੇਣ।ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਇੰਦੂ ਥਾਪਰ, ਰਾਜਿੰੰਦਰ ਥਾਪਰ, ਸ਼ਰਨਜੀਤ ਕੌਰ ਸਿੰਮੀ, ਜਤਿੰਦਰ ਕੌਰ ਸੰਧੂ, ਹਰਪ੍ਰੀਤ ਕੌਰ ਗਰੇਵਾਲ ਦੋਨੇ ਬਲਾਕ ਪ੍ਰਧਾਨ, ਮਨਜਿੰਦਰ ਕੌਰ ਗਰੇਵਾਲ, ਜਸਵੀਰ ਕੌਰ ਸੱਗੂ, ਕੁਲਦੀਪ ਕੌਰ, ਹਰਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।