
ਸ਼ਹਿਰ ਦੇ ਸਿਵਲ ਹਸਪਤਾਲ 'ਚ ਅਜਕਲ ਗਰੀਬ ਮਰੀਜਾਂ ਦੀ ਸ਼ਰੇਆਮ ਬੇਦਰਦੀ ਨਾਲ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਂ ਤਾਂ ਮਹਿਕਮੇ ਦੇ ਉੱਚ ....
ਕੋਟ ਈਸੇ ਖਾਂ, ਸ਼ਹਿਰ ਦੇ ਸਿਵਲ ਹਸਪਤਾਲ 'ਚ ਅਜਕਲ ਗਰੀਬ ਮਰੀਜਾਂ ਦੀ ਸ਼ਰੇਆਮ ਬੇਦਰਦੀ ਨਾਲ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਂ ਤਾਂ ਮਹਿਕਮੇ ਦੇ ਉੱਚ ਅਧਿਕਾਰੀਆ ਨੂੰ ਪਤਾ ਹੀ ਨਹੀਂ ਅਤੇ ਜਾਂ ਫ਼ਿਰ ਇਹ ਸਾਰਾ ਕੁਝ ਉਨ੍ਹਾਂ ਦੇ ਧਿਆਨ ਹੇਠ ਹੋਣ ਦੇ ਬਾਵਜੂਦ ਵੀ ਉਹ ਕਿਸੇ ਬੇਬਸੀ ਜਾਂ ਮਜ਼ਬੂਰੀ ਵੱਸ ਇਨ੍ਹਾਂ ਵਿਰੁੱਧ ਕੋਈ ਵੀ ਬਣਦੀ ਕਾਰਵਾਈ ਕਰਨ ਤਂੋ ਜਾਣ ਬੁੱਝ ਕੇ ਕੰਨੀ ਘੇਸਲ ਮਾਰੀ ਬੈਠੇ ਹਨ।
ਮੌਕੇ ਤਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਇਥਂੋ ਦੇ ਹਸਪਤਾਲ 'ਚ ਇਕ ਨੀਰਜ ਭਗਤ ਨਾਂ ਦੀ ਗਾਇਨੀ ਸ਼ਪੈਸਲਿਸਟ ਡਾਕਟਰ ਕੋਈ ਤਿੰਨ ਕੁ ਮਹੀਨਿਆਂ ਤੋਂ ਇਥੇ ਆਈ ਹੈ ਜਿਨ੍ਹਾਂ ਨੇ ਇਥੇ ਇਕ ਪ੍ਰਾਈਵੇਟ ਹਸਪਤਾਲ ਖੋਲ੍ਹਿਆ ਹੋਇਆ ਹੈ ਜੋ ਗਰੀਬ ਮਰੀਜ਼ ਔਰਤਾਂ ਦੇ ਖੂਨ ਵਗੈਰਾ ਦੇ ਸਂੈਪਲ ਲੈਣ ਲਈ ਹਸਪਤਾਲ ਦੀ ਲੈਬਾਟਰੀ ਵਿਚ ਭੇਜਣ ਦੀ ਬਜਾਏ ਆਪਣੇ ਕਮਰੇ ਦੇ ਬਾਹਰ ਬੈਂਚ 'ਤੇ ਇਕ ਪ੍ਰਾਈਵੇਟ ਵਿਅਕਤੀ ਬਠਾਇਆ ਹੋਇਆ ਹੈ ਜੋ ਮਰੀਜਾਂ ਦੇ ਮੌਕੇ 'ਤੇ ਹੀ ਖ਼ੂਨ ਦੇ ਸੈਂਪਲ ਫੜ ਕੇ ਬਿਨਾਂ ਕਿਸੇ ਰਸੀਦ ਪਰਚੀ ਦੇ ਪੈਸੇ ਫੜਕੇ ਆਪਣੀ ਜੇਬ ਵਿਚ ਪਾਉਂਦਾ ਹੈ।
ਪੱਤਰਕਾਰਾਂ ਦੀ ਟੀਮ ਜਦੋਂ ਹਸਪਤਾਲ ਪਹੁੰਚੀ ਤਾਂ ਵੇਖਿਆ ਗਿਆ ਕਿ ਗਾਇਨੀ ਡਾਕਟਰ ਦੀਆਂ ਹਦਾਇਤਾਂ ਮੁਤਾਬਕ ਔਰਤਾਂ ਆਪਣੇ ਖ਼ੂਨ ਦਾ ਸੈਂਪਲ ਦੇਣ ਲਈ ਧੜਾ ਧੜਾ ਇਸ ਬੈਚ 'ਤੇ ਬੈਠੇ ਪ੍ਰਾਈਵੇਟ ਵਿਅਕਤੀ ਕੋਲੋ ਖ਼ੂਨ ਕਢਵਾ ਰਹੀਆਂ ਸਨ। ਕਈ ਮਰੀਜਾਂ ਨੇ ਦਸਿਆ ਕਿ ਸਾਨੂੰ ਅਜਿਹਾ ਕਰਨ ਅਤੇ ਹੋਰ ਇਲਾਜ਼ ਅਤੇ ਡਲਿਵਰੀ ਕਰਵਾਉਣ ਲਈ ਆਪਣੇ ਹਸਪਤਾਲ ਵਿਚ ਆਉਣ ਲਈ ਕਿਹਾ ਜਾਂਦਾ ਹੈ ਜਦੋਂ ਕਿ ਏਨ੍ਹੀਆ ਫੀਸਾਂ ਦੇਣ ਤੋਂ ਅਸੀ ਗਰੀਬ ਅਸਮਰੱਥ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸਾਰੇ ਡਲਿਵਰੀ ਕੇਸ ਇਥੋਂ ਹੀ ਹੁੰਦੇ ਸਨ ਅਤੇ ਇਕ ਵੇਲਾ ਸੀ ਜਦੋਂ ਇਨ੍ਹਾਂ ਕੇਸਾਂ ਦੀ ਗਿਣਤੀ ਜ਼ਿਲ੍ਹਾ ਹੈੱਡ ਕੁਆਟਰ ਤੋ ਵੀ ਜ਼ਿਆਦਾ ਸੀ।
ਇਕ ਸਾਬਕਾ ਮੈਂਬਰ ਪੰਚਾਇਤ ਸੁਖਦੇਵ ਸਿੰਘ ਨੇ ਦਸਿਆ ਕਿ ਉਸਦੀ ਨੂੰਹ ਕੋਲੋਂ ਘਰੇ ਬੁਲਾ ਕੇ ਹਜ਼ਾਰ ਰੁਪਏ ਲੈ ਲਏ ਅਤੇ ਕਿਹਾ ਕਿ ਇਹ ਟੈਸਟ ਫ਼ੀਸ ਹੈ।ਇਥੋਂ ਦੇ ਐਸ.ਐਮ.ਓ.ਡਾ.ਅਮਨਜੋਤ ਜੋ ਕਿ ਖੁਦ ਵੀ ਗਾਇਨੀ ਸਪੈਸ਼ਲਿਸਟ ਹੈ ਨਾਲ ਗੱਲ ਕਰਨ ਤੇ ਉਨ੍ਹਾਂ ਇਸ ਬਾਰੇ ਪੂਰੀ ਤਰ੍ਹਾਂ ਅਨਜਾਣਤਾ ਪ੍ਰਗਟਾਈ ਜਦੋ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਕਮਰੇ ਬਾਹਰ ਵਾਪਰ ਰਿਹਾ ਹੁੰਦਾ ਹੈ।
ਇਸ ਸਬੰਧੀ ਸਿਵਲ ਸਰਜਨ ਸ਼ੁਸੀਲ ਜੈਨ ਨਾਲ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਉਨ੍ਹਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਹੈਰਾਨੀ ਭਰੇ ਲਹਿਜੇ ਵਿਚ ਕਿਹਾ ਕਿ ਸਿਵਲ ਹਸਪਤਾਲ 'ਚ ਲੈਬਾਟਰੀ ਤਂੋ ਬਗੈਰ ਇਕ ਬੈਂਚ 'ਤੇ ਬੈਠ ਕੇ ਖੂਨ ਦੇ ਸੈਂਪਲ ਲੈਣੇ ਸਰਕਾਰੀ ਹਸਪਤਾਲ ਦੇ ਕਾਇਦੇ ਕਾਨੂੰਨ ਅਤੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੀ ਗੱਲ ਹੈ।