ਇਮਾਨਦਾਰ ਕਿਰਦਾਰ ਵਾਲਾ ਹੈ ਡਾ. ਪਿਆਰੇ ਲਾਲ ਗਰਗ
Published : Jul 10, 2018, 3:12 am IST
Updated : Jul 10, 2018, 3:12 am IST
SHARE ARTICLE
Dr. Pyare Lal Garg
Dr. Pyare Lal Garg

ਸਮਾਜ ਵਿਚ ਬਹੁਤ ਘੱਟ ਲੋਕ ਸਿਧਾਂਤਾਂ ਉਪਰ ਚਲਦੇ ਹੋਏ ਲੋਕ ਭਲਾਈ ਦੇ ਕੰਮ, ਗ਼ਰੀਬਾਂ ਦੀ ਸੇਵਾ ਅਤੇ ਪੇਂਡੂ ਖੇਤਰਾਂ 'ਚ ਮੁਸ਼ਕਲਾਂ ਭਰੀ ਜ਼ਿੰਦਗੀ ਜੀਅ ਰਹੇ.........

ਚੰਡੀਗੜ੍ਹ : ਸਮਾਜ ਵਿਚ ਬਹੁਤ ਘੱਟ ਲੋਕ ਸਿਧਾਂਤਾਂ ਉਪਰ ਚਲਦੇ ਹੋਏ ਲੋਕ ਭਲਾਈ ਦੇ ਕੰਮ, ਗ਼ਰੀਬਾਂ ਦੀ ਸੇਵਾ ਅਤੇ ਪੇਂਡੂ ਖੇਤਰਾਂ 'ਚ ਮੁਸ਼ਕਲਾਂ ਭਰੀ ਜ਼ਿੰਦਗੀ ਜੀਅ ਰਹੇ ਮਜਲੂਮਾਂ ਖ਼ਾਤਰ ਅਪਣਾ ਵਕਤ, ਸ਼ਕਤੀ ਤੇ ਧਨ ਖ਼ਰਚ ਦਿੰਦੇ ਹਨ ਪਰ ਨਿੱਜੀ ਇਛਾਵਾਂ ਤੇ ਪਰਵਾਰਕ ਲੋੜਾਂ ਨੂੰ ਅਪਣੇ 'ਤੇ ਹਾਵੀ ਨਹੀਂ ਹੋਣ ਦਿੰਦੇ।
ਸਿਆਸੀ, ਆਰਥਕ, ਧਾਰਮਕ, ਸਮਾਜਕ ਤੇ ਵਿਦਿਅਕ ਖੇਤਰ ਤੋਂ ਇਲਾਵਾ ਮੈਡੀਕਲ ਤੇ ਸਿਹਤ ਸੇਵਾਵਾਂ ਦੇ ਖੇਤਰ 'ਚ ਵੀ ਹੁਣ ਡਾਕਟਰ, ਆਈ.ਏ.ਐਸ. ਅਧਿਕਾਰੀ ਅਤੇ ਪੁਲਿਸ ਅਦਾਰੇ ਬੇਈਮਾਨੀ ਕਰਨ ਲਈ ਬਦਨਾਮ ਹੋ ਚੁੱਕੇ ਹਨ। ਕਿਤੇ-ਕਿਤੇ ਦਿਆਨਤਦਾਰੀ, ਭਗਤੀ ਭਾਵਨਾ, ਸਾਦਗੀ ਅਤੇ ਸੱਚੇ-ਸੁੱਚੇਪਣ ਦੀ ਲੋਅ ਅਤੇ

ਕਿਰਨ ਸਵੇਰੇ-ਸ਼ਾਮ ਜਗਦੀ ਵਿਖਾਈ ਜ਼ਰੂਰ ਦਿੰਦੀ ਹੈ, ਜਿਸ ਦੇ ਆਸਰੇ ਆਉਣ ਵਾਲੀਆਂ ਪੀੜ੍ਹੀਆਂ ਸੁੱਖ ਦਾ ਸਾਹ ਭਰਨ ਲਈ ਆਸ ਕਰ ਸਕਦੀਆਂ ਹਨ। ਚੰਡੀਗੜ੍ਹ ਵਰਗੇ ਅਤਿ-ਆਧੁਨਿਕ ਸ਼ਹਿਰ 'ਚ 72 ਸਾਲਾ ਡਾ. ਪਿਆਰੇ ਲਾਲ ਗਰਗ ਦੀ ਜ਼ੁਬਾਨ, ਚੰਗੇ ਕਿਰਦਾਰ, ਬਤੌਰ ਡਾਕਟਰ ਵਜੋਂ ਕੀਤੀ ਸੇਵਾ ਸਦਕਾ ਆਸ ਦੀ ਕਿਰਨ ਬਰਕਰਾਰ ਜਾਪਦੀ ਹੈ। 'ਰੋਜ਼ਾਨਾ ਸਪੋਕਸਮੈਨ' ਨਾਲ ਕੀਤੀ ਵਿਸ਼ੇਸ਼ ਗੱਲਬਾਤ 'ਚ ਡਾ. ਗਰਗ ਨੇ ਦਸਿਆ ਕਿ ਕਿਵੇਂ ਉਨ੍ਹਾਂ ਪਟਿਆਲਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ 1972 'ਚ ਪ੍ਰਾਪਤ ਕੀਤੀ। ਫਿਰ ਐਮ.ਐਸ. ਮਗਰੋਂ ਪੀ.ਜੀ.ਆਈ. ਚੰਡੀਗੜ੍ਹ ਤੋਂ ਐਮ.ਸੀ.ਐਚ. ਦੀ ਪੋਸਟ ਡਾਕਟਰੇਟ, ਉਸ ਉਪਰੰਤ

ਸੋਸ਼ਿਉਲਾਜੀ ਦੀ ਮਾਸਟਰਜ਼ ਕੀਤੀ ਅਤੇ ਫਰੀਦਕੋਟ, ਅੰਮ੍ਰਿਤਸਰ, ਪਟਿਆਲਾ ਮੈਡੀਕਲ ਕਾਲਜਾਂ 'ਚ ਪੜ੍ਹਾਇਆ। 31 ਸਾਲ ਸਰਕਾਰੀ ਸੇਵਾ ਕਰਨ ਦੌਰਾਨ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਬਾਲਗ ਸਿੱਖਿਆ ਵਿਭਾਗ ਦੇ ਬਤੌਰ ਡਾਇਰੈਕਟਰ ਰਹਿ ਕੇ ਸੇਵਾ ਕੀਤੀ। ਨੈਸ਼ਨਲ ਹੈਲਥ ਮਿਸ਼ਨ ਸਕੀਮ ਤਹਿਤ ਪੰਜਾਬ ਸਿਹਤ ਵਿਭਾਗ 'ਚ ਪਿਆਰੇ ਲਾਲ ਗਰਗ ਨੇ ਬਤੌਰ ਕਾਰਜਕਾਰੀ ਡਾਇਰੈਕਟਰ ਇਕ ਸਾਲ ਤੋਂ ਵੱਧ ਨਿਸ਼ਕਾਮ ਸੇਵਾ ਕੀਤੀ ਪਰ ਤਨਖ਼ਾਹ ਨਹੀਂ ਲਈ। ਪੰਜਾਬ 'ਚ ਗੰਦੇ ਪਾਣੀ ਨਾਲ ਹਜ਼ਾਰਾਂ ਲੋਕਾਂ ਨੂੰ ਕੈਂਸਰ ਨੇ ਘੇਰ ਲਿਆ। ਸਿਆਸੀ, ਸਮਾਜਕ ਤੇ ਘਰੇਲੂ ਖੇਤਰਾਂ 'ਚ ਕਈ ਸਾਲ ਸ਼ੋਰ-ਸ਼ਰਾਬਾ ਹੋਇਆ। ਇਸ

ਬਿਮਾਰੀ ਬਾਰੇ ਸਰਵੇਖਣ ਕਰਾਉਣ ਦੀ ਜ਼ਿੰਮੇਵਾਰੀ ਡਾ. ਗਰਗ ਨੂੰ ਸੌਂਪੀ ਗਈ। ਉਨ੍ਹਾਂ 45 ਹਜ਼ਾਰ ਫੀਲਡ ਵਰਕਰਾਂ, 9000 ਸੁਪਰਵਾਈਜ਼ਰਾਂ ਦੇ ਸਹਿਯੋਗ ਨਾਲ 1300 ਵਰਕਸ਼ਾਪਾਂ ਲੁਆਈਆਂ ਤੇ ਸਿਖਲਾਈ ਕੇਂਦਰ ਸਥਾਪਤ ਕਰਕੇ ਪੰਜਾਬ ਦੇ ਮਾਲਵਾ, ਮਾਝਾ ਤੇ ਦੁਆਬਾ ਇਲਾਕੇ ਦੀ 2 ਕਰੋੜ 71 ਲੱਖ ਆਬਾਦੀ ਵਾਲੇ 52 ਲੱਖ ਘਰਾਂ 'ਚ ਜਾ ਕੇ ਅੰਕੜੇ ਇਕੱਠੇ ਕੀਤੇ। 2012-13 'ਚ ਕੀਤੇ ਸਰਵੇਖਣ ਤੋਂ ਡਾ. ਗਰਗ ਨੇ ਦਸਿਆ ਕਿ ਸੱਭ ਤੋਂ ਵੱਧ ਕੈਂਸਰ ਦੀ ਬਿਮਾਰੀ ਮਾਨਸਾ, ਮੁਕਤਸਰ ਤੇ ਬਠਿੰਡਾ ਜ਼ਿਲ੍ਹਿਆਂ 'ਚ ਹੈ ਅਤੇ 56 ਪੈਸੇ ਪ੍ਰਤੀ ਵਿਅਕਤੀ ਆਏ ਸਰਵੇਖਣ ਖ਼ਰਚੇ ਤੋਂ ਪਤਾ ਲੱਗਾ ਕਿ 87 ਹਜ਼ਾਰ ਲੋਕਾਂ ਨੂੰ ਕੈਂਸਰ ਹੈ। ਪਿਛਲੇ 5 ਸਾਲਾਂ 'ਚ 34,340

ਮਾਮਲੇ ਮੌਤ ਵਾਲੇ ਵੀ ਸਨ। ਡਾ. ਗਰਗ ਦੇ ਦਿਤੇ ਸੁਝਾਆਂ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਹਸਪਤਾਲਾਂ 'ਚ ਕੈਂਸਰ ਮਰੀਜ਼ਾਂ ਦਾ ਇਲਾਜ ਸਰਕਾਰੀ ਖ਼ਰਚੇ 'ਤੇ ਕਰਨ ਦੇ ਇੰਤਜਾਮ ਕਰਵਾਏ। ਅੱਜ ਤੋਂ 46 ਸਾਲ ਪਹਿਲਾਂ ਪੰਜਾਬ 'ਚ ਹਿੰਦੂ-ਸਿੱਖ ਕੱਟੜਵਾਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਕਿੱਤਾ ਮੁਖੀ ਕਾਲਜਾਂ ਤੇ ਸਿੱਖਿਆ ਸੰਸਥਾਵਾਂ 'ਚ ਕੱਟੜਵਾਦੀ ਅਨਸਰਾਂ ਨਾਲ ਜੂਝਣ ਵਾਲੇ ਅਤੇ ਜੂਨੀਅਰ ਡਾਕਟਰਾਂ ਦੀਆਂ ਵਾਜਬ ਮੰਗਾਂ ਦੇ ਹੱਕ 'ਚ ਲੜਨ ਵਾਲੇ, ਕਈ ਸਾਲ ਜਥੇਬੰਦੀ ਦੇ ਸਕੱਤਰ ਜਨਰਲ ਦੀ ਸੇਵਾ ਨਿਭਾਉਣ ਵਾਲੇ, ਮਜ਼ਬੂਤ ਵਿਚਾਰਧਾਰਾ ਦੇ ਬੜਬੋਲੇ ਤੇ ਮੂੰਹ ਫਟ ਇਸ ਵਿਲੱਖਣ ਡਾਕਟਰ ਨੇ ਦਸਿਆ ਕਿ ਕਿਵੇਂ ਉਨ੍ਹਾਂ ਅਪਣੇ ਸਾਥੀਆਂ

ਨੂੰ ਮੰਗਾਂ ਮਨਵਾਉਣ ਵੇਲੇ ਕੀਤੀ ਹੜਤਾਲ ਦੌਰਾਨ ਹਸਪਤਾਲਾਂ ਦੇ ਬਾਹਰ ਓ.ਪੀ.ਡੀ. ਸਥਾਪਤ ਕਰ ਕੇ ਮਰੀਜ਼ਾਂ ਦਾ ਇਲਾਜ ਕੀਤਾ, ਜਨਤਾ ਨੂੰ ਪ੍ਰੇਸ਼ਾਨ ਨਹੀਂ ਕੀਤਾ ਅਤੇ ਨਸ਼ਿਆਂ ਦੀਆਂ ਗੋਲੀਆਂ ਵੇਚਣ ਵਾਲੇ ਕੈਮਿਸਟਾਂ ਵਿਰੁਧ ਕਾਰਵਾਈ ਕਰਵਾਈ। ਮੌਜੂਦਾ ਸਰਕਾਰ ਤੇ ਪੁਰਾਣੀਆਂ ਸਰਕਾਰਾਂ 'ਚ ਸੀਨੀਅਰ ਅਧਿਕਾਰੀਆਂ ਵਲੋਂ ਦਿਤੇ ਊਲ-ਜਲੂਲ ਸੁਝਾਵਾਂ ਅਤੇ ਬਣਾਈਆਂ ਗ਼ੈਰ-ਵਿਵਹਾਰਕ ਸਕੀਮਾਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਡਾ. ਗਰਗ ਨੇ ਦਸਿਆ ਕਿ ਪ੍ਰਾਈਵੇਟ ਮੈਡੀਕਲ ਤੇ  ਸਰਕਾਰੀ ਕਾਲਜਾਂ 'ਚ ਬੇਤਹਾਸ਼ਾ ਵਧੀ ਹੋਈ ਫੀਸ ਤੇ ਖ਼ਰਚਿਆਂ ਸਦਕਾ ਡਾਕਟਰੀ ਡਿਗਰੀ ਲੈਣ ਲਈ 78 ਲੱਖ ਦਾ ਖ਼ਰਚਾ ਕਰਨ ਵਾਲੇ ਡਾਕਟਰ ਨੂੰ

ਆਈ.ਏ.ਐਸ. ਅਫ਼ਸਰ ਨਾਲੋਂ ਤੀਜਾ ਹਿੱਸਾ ਤਨਖ਼ਾਹ ਮਿਲਦੀ ਹੈ। ਉਸ ਤੋਂ ਫਿਰ ਸਮਾਜ ਭਲਾਈ ਤੇ ਨਿਸ਼ਕਾਮ ਸੇਵਾ ਦੀ ਆਸ ਕਿਵੇਂ ਕਰ ਸਕੋਗੇ? ਉਨ੍ਹਾਂ ਫਾਰਮੂਲਾ ਦਸਿਆ ਕਿ ਸਰਕਾਰ ਇਕ ਡਾਕਟਰ ਨੂੰ ਰੋਟੀ, ਕਪੜਾ, ਮਕਾਨ ਤੇ ਉਸ ਦੇ ਪਰਵਾਰ ਦੇ ਗੁਜ਼ਾਰੇ ਸਮੇਤ ਬੱਚਿਆਂ ਦੀ ਪੜ੍ਹਾਈ ਯਕੀਨੀ ਕਰ ਦੇਵੇ, ਜਿੰਨਾ ਮਰਜੀ ਕੰਮ ਕਰਵਾ ਲਵੇ। ਉਨ੍ਹਾਂ ਇਹ ਵੀ ਦੁੱਖ ਜ਼ਾਹਰ ਕੀਤਾ ਕਿ ਸਰਕਾਰ ਦਾ ਧਿਆਨ ਅਪਣੇ ਹਸਪਤਾਲਾਂ ਨੂੰ ਮਜ਼ਬੂਤ ਕਰਨ, ਯੋਗ ਡਾਕਟਰ ਤੈਨਾਤ ਕਰਨ, ਦਵਾਈਆਂ ਲੋੜਵੰਦਾਂ ਨੂੰ ਦੇਣ ਵਲ ਨਹੀਂ ਹੈ, ਜਿਸ ਕਰਕੇ ਆਮ ਆਦਮੀ, ਮਜਦੂਰ, ਕਿਸਾਨ, ਰਿਕਸ਼ਾ ਚਾਲਕ, ਡਰਾਈਵਰ, ਫ਼ੈਕਟਰੀ ਵਰਕਰ ਬਿਮਾਰ ਰਹਿੰਦਾ ਹੈ। ਪੰਜਾਬ ਦੀ

ਆਰਥਿਕਤਾ ਨੂੰ ਢਾਹ ਲੱਗਦੀ ਹੈ। ਪ੍ਰਾਈਵੇਟ ਕੰਪਨੀਆਂ ਤੇ ਅਦਾਰਿਆਂ ਨੂੰ ਸ਼ਹਿ ਮਿਲਦੀ ਹੈ। ਧੂਰੀ-ਸੰਗਰੂਰ ਵਿਚਾਲੇ ਲੱਢਾ-ਕੋਠੀ ਦੇ ਪ੍ਰਾਇਮਰੀ ਸਕੂਲ ਅਤੇ ਕਾਂਝਲਾ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕਰਨ ਵਾਲੇ ਇਸ ਸਾਦਾ ਵਿਅਕਤੀ ਦਾ ਸ਼ੌਕ ਅੱਧੀ ਬਾਲਟੀ ਪਾਣੀ ਨਾਲ ਬਿਨਾਂ ਸਾਬਣ ਲਾਏ ਨਹਾਉਣ ਵਾਲੇ ਇਸ ਡਾਕਟਰ ਦਾ ਕਹਿਣਾ ਹੈ ਕਿ ਕੁਦਰਤੀ ਸ੍ਰੋਤਾਂ ਨੂੰ ਖ਼ਤਮ ਕਰਨ ਦੀ ਬਜਾਇ ਸੰਭਾਲਣਾ ਜ਼ਰੂਰੀ ਹੈ। ਖ਼ੁਦ ਨੂੰ ਡਰਾਈਵਿੰਗ ਨਹੀਂ ਆਉਂਦੀ, ਕਿਤੇ ਜਾਣਾ ਹੋਵੇ ਤਿੰਨ ਪਹੀਆ ਆਟੋ ਕਿਰਾਏ 'ਤੇ ਕਰਦੇ ਹਨ।

ਇਕ ਬੇਟੀ ਸੈਕਟਰ-32 ਹਸਪਤਾਲ 'ਚ ਡਾਕਟਰ ਹੈ। ਦੂਜੀ ਟੀ.ਬੀ.ਆਰ.ਐਲ. ਕੇਂਦਰੀ ਅਦਾਰੇ 'ਚ ਵਿਗਿਆਨੀ ਹੈ। ਸ਼ਾਂਤਮਈ ਤਰੀਕੇ ਨਾਂਲ ਰਹਿ ਰਹੇ ਪਰਵਾਰ ਦਾ ਸਾਰਾ ਝੁਕਾਅ ਸਮਾਜ ਸੇਵਾ ਅਤੇ ਲੋਕ ਭਲਾਈ ਵਲ ਲੱਗਾ ਹੋਇਆ ਹੈ। ਜੇ ਕੋਈ ਮਿੱਤਰ ਸੱਜਣ ਕਿਸੇ ਬਿਮਾਰੀ ਦੇ ਇਲਾਜ ਲਈ ਸਲਾਹ ਲੈਣ ਆ ਜਾਵੇ ਤਾਂ ਗੋਲੀ ਦੀ ਥਾਂ ਦੇਸੀ ਕਾੜ੍ਹਾ ਵਗੈਰਾ ਪੀਣ ਨੂੰ ਡਾ. ਗਰਗ ਕਹਿੰਦੇ ਹਨ ਅਤੇ ਬੇਲੋੜੀ ਚਿੰਤਾ ਨਾ ਕਰਨ ਦਾ ਮਸ਼ਵਰਾ ਦਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement