ਰੈਵੇਨਿਉ ਅਫ਼ਸਰਾਂ ਨੇ ਵੀ ਪੇ ਕਮਿਸ਼ਨ ਦੀ ਰੀਪੋਰਟ ਨੂੰ ਕੀਤਾ ਨਾ ਮਨਜ਼ੂਰ
Published : Jul 10, 2021, 11:37 pm IST
Updated : Jul 10, 2021, 11:37 pm IST
SHARE ARTICLE
image
image

ਰੈਵੇਨਿਉ ਅਫ਼ਸਰਾਂ ਨੇ ਵੀ ਪੇ ਕਮਿਸ਼ਨ ਦੀ ਰੀਪੋਰਟ ਨੂੰ ਕੀਤਾ ਨਾ ਮਨਜ਼ੂਰ

ਚੰਡੀਗੜ੍ਹ, 10 ਜੁਲਾਈ (ਭੁੱਲਰ) : ਅੱਜ ਦੀ ਰੈਵੇਨਿਊ ਆਫਿਸਰਜ ,ਪਟਵਾਰ ਯੂਨੀਅਨ,ਕਾਨੂੰਗੋ ਐਸੋਸੀਏਸਨ ਪੰਜਾਬ ਦੀ ਮੀਟਿੰਗ ਸ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿੱਚ ਸਰਵ-ਸੰਮਤੀ ਨਾਲ ਤਿੰਨੋੰ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਕੋਈ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ,ਡੀ ਆਰ ਓ ,ਪੰਜਾਬ ਸਰਕਾਰ ਵਲੋਂ ਤਨਖ਼ਾਹ ਸਬੰਧੀ ਫਾਰਮ ਕਰਕੇ ਦੇਣ ਲਈ ਕਿਹਾ ਹੈ ,ਉਹ ਨਹੀਂ ਦਿੱਤੇ ਜਾਣਗੇ ਅਤੇ ਸਰਕਾਰ ਵਲੋਂ ਦਿੱਤੀ ਛੇਵੇਂ ਪੇਅ ਦੀ ਰਿਪੋਰਟ ਨੂੰ ਤਿੰਨੋਂ ਜਥੇਬੰਦੀਆਂ ਰੱਦ  ਕਰਦੀਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ ਤੇ ਸ ਗੁਰਦੇਵ ਸਿੰਘ ਧੰਮ ਜੀ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੀ ਰੈਵੀਨਿਊ ਪਟਵਾਰ/ਕਾਨੂੰਗੋ ਤਾਲਮੇਲ ਕਮੇਟੀ ਪੰਜਾਬ ਵਲੋਂ ਜੋ ਸੰਘਰਸ ਛੇੜਿਆ ਗਿਆ ਹੈ, ਪੰਜਾਬ ਰੈਵੀਨਿਊ ਆਫਿਸਰਜ ਐਸੋਸੀਏਸਨ ਉਸ ਦੀ ਹਮਾਇਤ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਪਟਵਾਰੀ ਦੀਆਂ ਖਾਲੀ ਪੋਸਟਾਂ ਤੇ ਤੁਰੰਤ ਭਰਤੀ ਕੀਤੀ ਜਾਵੇ।
ਮੀਟਿੰਗ ਵਿਚ ਡਿਪਟੀ ਕਮਿਸਨਰ ਮਾਨਸਾ ਦੇ ਅੜੀਅਲ ਰਵੱਈਏ ਦੀ ਪੁਰਜੋਰ ਨਿਖੇਧੀ ਕੀਤੀ ਗਈ। ਕੁਲਦੀਪ ਸਿੰਘ ਭੋਗਲ ਤਹਿਸੀਲਦਾਰ, ਰਾਮ ਕਿਸਨ ਸਿੰਘ ਤਹਿਸੀਲਦਾਰ, ਕੁਲਦੀਪ ਸਿੰਘ ਤਹਿਸੀਲਦਾਰ ਅਤੇ ਸੁਖਚਰਨ ਸਿੰਘ ਚੰਨੀ ਨਾਇਬ ਤਹਿਸੀਲਦਾਰ(ਜ/ਸ ਪੰਜਾਬ ਰੈਵੇਨਿਊ ਆਫਿਸਰਜ), ਅਮਿਤ ਕੁਮਾਰ ਨਾਇਬ ਤਹਿਸੀਲਦਾਰ,ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ,,ਰੁਪਿੰਦਰ ਸਿੰਘ ਗਰੇਵਾਲ(ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ), ਮਲਕੀਤ ਸਿੰਘ ਮਾਨ (ਨੁਮਾਇੰਦਾ ਕੁਲ ਹਿੰਦ), ਮੋਹਨ ਸਿੰਘ ਭੇਡਪੁਰਾ, ਹਰਵਿੰਦਰ ਸਿੰਘ ਪੋਹਲੀ, ਹਰਵੀਰ ਸਿੰਘ ਢੀਂਡਸਾ, ਕਰਨਜਸਪਾਲ ਸਿੰਘ ਵਿਰਕ, ਜਸਬੀਰ ਸਿੰਘ ਖੇੜਾ (ਸੀਨੀਅਰ ਮੀਤ ਪ੍ਰਧਾਨ) ਨਵਦੀਪ ਸਿੰਘ ਖਾਰਾ ਜਸਵੀਰ ਸਿੰਘ ਧਾਲੀਵਾਲ (ਜ਼ਿਲ੍ਹਾ ਪ੍ਰਧਾਨ ਮੋਹਾਲੀ) ਹਾਜਰ ਰਹੇ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement