
ਅਮਰੀਕਾ : ਪਾਕਿਸਤਾਨੀ ਡਰਾਈਵਰ ਦੇ ਕਤਲ ਮਾਮਲੇ ’ਚ 14 ਸਾਲਾ ਦੀ ਲੜਕੀ ਨੂੰ ਕੈਦ
ਵਾਸ਼ਿੰਗਟਨ, 9 ਜੁਲਾਈ : ਇਸ ਸਾਲ ਦੀ 23 ਮਾਰਚ ਨੂੰ ਅਮਰੀਕਾ ਵਿਖੇ ਵਾਸ਼ਿੰਗਟਨ ਡੀ.ਸੀ ਨੇਡੇ ਇਕ ਪਾਕਿਸਤਾਨੀ ਮੂਲ ਦੇ ਮੁਹੰਮਦ ਅਨਵਰ (66) ਸਾਲਾ ਦਾ ਕਤਲ ਹੋ ਗਿਆ ਸੀ ਅਤੇ ਇਸੇ ਮਾਮਲੇ ਵਿਚ 14 ਸਾਲਾ ਲੜਕੀ ਨੂੰ ਹੁਣ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਅਨਵਰ ਵਾਸਿੰਗਟਨ ਡੀ.ਸੀ ਵਿਖੇਂ ਉਬੇਰ ਈਟਸ ਦੀ ਡਲਿੱਵਰੀ ਕਰਦਾ ਸੀ। ਉਸ ਦੀ ਦੋ ਲੜਕੀਆਂ ਵਲੋਂ ਲੁੱਟਖੋਹ ਦੌਰਾਨ ਮੌਤ ਹੋ ਗਈ ਸੀ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਕ 14 ਸਾਲਾ ਦੀ ਲੜਕੀ ਨੇ ਵਾਸ਼ਿੰਗਟਨ, ਡੀ.ਸੀ. ’ਚ ਕਾਰਜੈਕਿੰਗ (ਕਾਰ ਖੋਹਣੀ) ਵਿਚ ਉਸ ਦੀ ਭੂਮਿਕਾ ਲਈ ਉਸ ਨੂੰ ਨਾਬਾਲਗ਼ ਨਜ਼ਰਬੰਦੀ ਵਿੱਚ ਰੱਖਣ ਦੇ ਨਾਲ ਅਦਾਲਤ ਵਲੋਂ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਲੋਂ ਇਸ ਸਾਲ ਮਾਰਚ ਵਿਚ ਇਕ ਪਾਕਿਸਤਾਨੀ ਮੂਲ ਦੇ 66 ਸਾਲਾ ਉਬੇਰ ਈਟਸ ਦੀ ਡਲੀਵਰੀ ਕਰਦੇ ਡਰਾਈਵਰ ਮੁਹੰਮਦ ਅਨਵਰ ਦੀ ਲੁੱਟਖੋਹ ਦੌਰਾਨ ਮੌਤ ਹੋ ਗਈ ਸੀ ਅਤੇ ਇੰਨਾਂ ਲੜਕੀਆ ਵਲੋਂ ਗੰਨ ਪੁਆਇੰਟ ’ਤੇ ਇਹ ਲੁੱਟਖੋਹ ਕੀਤੀ ਗਈ ਸੀ। ਅਦਾਲਤ ਨੇ ਲੜਕੀ ਨੂੰ ਕਤਲ ਲਈ ਦੋਸ਼ੀ ਮੰਨਿਆ ਹੈ ਅਤੇ ਜਦੋ ਉਸ ਦੀ ਉਮਰ 21 ਸਾਲ ਦੀ ਹੋਣ ਤਕ ਉਸ ਨੂੰ ਨਜ਼ਰਬੰਦੀ ਕੇਂਦਰ ਵਿਚ ਰਖਿਆ ਜਾਵੇਗਾ। ਇਹ ਵਾਰਦਾਤ ਵਿਚ ਦੋ ਲੜੀਕਆਂ ਸ਼ਾਮਲ ਸਨ ਅਤੇ ਉਮਰ ਵਿਚ ਵੱਡੀ ਲੜਕੀ, ਉਸ ਸਮੇਂ 15 ਸਾਲ
ਦੀ ਸੀ। (ਏਜੰਸੀ)