ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ
ਮੋਗਾ : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੇ ਚਲਦੇ ਹੀ ਅੱਜ ਮੋਗਾ ਵਿਖੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਮੋਗਾ ਪੁਲਿਸ ਵਲੋਂ ਕਾਰਵਾਈ ਦੌਰਾਨ 9 ਕਿੱਲੋ 500 ਗ੍ਰਾਮ ਭੁੱਕੀ ਸਮੇਤ 8,88,130/- ਰੁਪਏ ਡਰੱਗ ਮਨੀ, 150 ਗ੍ਰਾਮ ਅਫੀਮ, 360 ਨਸ਼ੀਲੀਆਂ ਗੋਲੀਆਂ ਅਤੇ 105 ਬੋਤਲਾਂ ਨਾਜਾਇਜ਼ ਸ਼ਰਾਬ ਬਾਮਦ ਕੀਤੀ ਗਈ।
ਦੱਸ ਦੇਈਏ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਲਜੀਤ ਸਿੰਘ ਖੁਰਾਣਾ, IPS ਐਸ.ਐਸ.ਪੀ, ਮੋਗਾ ਦੀ ਅਗਵਾਈ ਵਿਚ ਮੋਗਾ ਪੁਲਿਸ ਜ਼ਿਲ੍ਹੇ ਵਿਚ ਨਸ਼ਾ/ਸ਼ਰਾਬ ਤਸਕਰੀ ਅਤੇ ਹੌਰ ਜੁਰਮਾਂ ਦੀ ਰੋਕਥਾਮ ਲਈ 24 ਘੰਟੇ ਆਪਣੀ ਡਿਊਟੀ ਨਿਰਪੱਖ ਨਿਭਾਅ ਰਹੀ ਹੈ ਅਤੇ ਮੋਗਾ ਪੁਲਿਸ ਆਮ ਜਨਤਾ ਨੂੰ ਇਨਸਾਫ ਦਵਾਉਣ ਲਈ ਹਮੇਸ਼ਾ ਵਚਣਬੱਧ ਹੈ। ਮੋਗਾ ਪੁਲਿਸ ਵੱਲੋ NDPS ਐਕਟ ਤਹਿਤ ਕੀਤੀਆਂ ਕਾਰਵਾਈਆ:
1. ਮੁਕੱਦਮਾ ਨੰਬਰ 89/09-07-2022 ਅ/ਧ 15,27(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਕੋਟ ਈਸੇ ਖਾਂ ਵਿਖੇ ਦਰਜ ਕੀਤਾ ਗਿਆ ਹੈ। ਦੋਸ਼ੀ ਰਮਜੀਤ ਸਿੰਘ ਉਰਫ ਪੰਮਾਂ ਪੁੱਤਰ ਬਲਬੀਰ ਸਿੰਘ ਵਾਸੀ ਦੋਲੇਵਾਲਾ ਜ਼ਿਲ੍ਹਾ ਮੋਗਾ ਕੋਲੋਂ 3 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 1,51,03/- ਰੁਪਏ ਰੰਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਤਰ੍ਹਾਂ ਹੀ ਮੁਕੱਦਮਾ ਨੰਬਰ 90) 72022 ਅ/ਧ 15,27ਬੀ-61-85 ਐਨ.ਡੀ.ਪੀ.ਐਸ ਐਕਟ ਥਾਣਾ ਕੋਟ ਈਸੇ ਖਾਂ ਵਿਖੇ ਦਰਜ ਕੀਤਾ ਗਿਆ ਹੈ ਅਤੇ ਇਸ ਵਿਚ ਪਰਮਜੀਤ ਸਿੰਘ ਉਰਫ ਪੰਮਾਂ ਪੁੱਤਰ ਮਲੂਕ ਸਿੰਘ ਵਾਸੀ ਦੋਲੇਵਾਲਾ ਜ਼ਿਲ੍ਹਾ ਮੋਗਾ ਕੋਲੋਂ 3 ਗਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 58,500 ਰੁਪਏ ਡਰੱਗ ਮਨੀ, ਦੋ ਮੋਬਾਇਲ ਫੋਨ, ਤਿੰਨ ਰਜਿਸਟਰੀਆਂ, ਬੈਂਕ ਖਾਤਿਆਂ ਦੀਆਂ ਪਾਸਬੁੱਕਾਂ ਅਤੇ ਚੈੱਕਬੁੱਕਾਂ ਬਰਾਮਦ ਕੀਤੀਆਂ ਗਈਆਂ ਹਨ ।
ਅੱਗੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਬਲਵਿੰਦਰ ਸਿੰਘ ਵਾਸੀ ਦੋਲੇਵਾਲਾ ਜ਼ਿਲ੍ਹਾ ਮੋਗਾ ਅਤੇ ਵਿੰਦਰ ਸਿੰਘ ਉਰਫ ਛਿੰਦਰ ਪੁੱਤਰ ਨਿਰੰਜਨ ਸਿੰਘ ਵਾਸੀ ਦੋਲੇਵਾਲ ਜ਼ਿਲ੍ਹਾ ਮੋਗਾ 'ਤੇ ਮੁਕੱਦਮਾ ਨੰਬਰ 1A), (7-2022 ਅ/ਧ 15, 27 (ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਕੋਟ ਈਸੇ ਖਾਂ ਵਿਖੇ ਦਰਜ ਕੀਤਾ ਗਿਆ ਹੈ ਅਤੇ ਉਕਤ ਕੋਲੋਂ 3 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 6,78,600/- ਰੁਪਏ ਡਰੰਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈ ਉਸ ਕੋਲੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਜਿਸ ਦੇ ਚਲਦੇ ਉਸ 'ਤੇ ਮੁਕੱਦਮਾ ਨੰਬਰ 159/09-07-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਸਾਊਥ ਮੋਗਾ ਵਿਖੇ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਮੰਦਰ ਥਾਣਾ ਕੋਟ ਈਸੇ ਖਾਂ ਕੋਲੋਂ 150 ਗ੍ਰਾਮ ਅਫੀਮ ਦੀ ਬਰਾਮਦਗੀ ਹੋਈ ਜਿਸ 'ਤੇ ਉਕਤ ਵਿਅਕਤੀ 'ਤੇ ਮੁਕੱਦਮਾ ਨੰਬਰ 16/09-07-2022 ਅ/ਧ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੋਇਆ ਹੈ। ਇਸ ਤਰ੍ਹਾਂ ਹੀ ਮੋਗਾ ਪੁਲਿਸ ਵਲੋਂ ਚਰਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਲੋਂ 105 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀ ਹੈ ਅਤੇ ਉਕਤ 'ਤੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।