
ਕਤਲ ਤੋਂ ਇਕ ਦਿਨ ਪਹਿਲਾਂ ਗੋਲਡੀ ਬਰਾੜ ਨੇ ਕਿਹਾ ਸੀ- “ਫੌਜੀ ਕੰਮ ਕੱਲ੍ਹ ਹੀ ਕਰਨਾ ਹੈ”
ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਗੈਂਗਸਟਰ ਗੋਲਡੀ ਬਰਾੜ ਤੇ ਪ੍ਰਿਯਾਵਰਤ ਫੌਜੀ ਦੀ ਕਾਲ ਰਿਕਾਰਡਿੰਗ ਦਿੱਲੀ ਪੁਲਿਸ ਦੇ ਹੱਥ ਲੱਗੀ ਹੈ।
28 ਮਈ ਨੂੰ ਜਿਵੇਂ ਹੀ ਮੂਸੇਵਾਲਾ ਦੀ ਸੁਰੱਖਿਆ ਵਿਚ ਕਟੌਤੀ ਹੋਈ ਤਾਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਫੋਨ ਕੀਤਾ। ਗੋਲਡੀ ਨੇ ਕਿਹਾ ਕਿ ਮੂਸੇਵਾਲਾ ਦੀ ਸੁਰੱਖਿਆ ਘੱਟ ਗਈ ਹੈ, “ਫੌਜੀ ਕੰਮ ਕੱਲ੍ਹ ਹੀ ਕਰਨਾ ਹੈ”। ਮੂਸੇਵਾਲਾ ਨੂੰ ਅਗਲੇ ਹੀ ਦਿਨ ਯਾਨੀ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ।
ਫੋਨ ’ਤੇ ਗੱਲ ਕਰਦਿਆਂ ਫੌਜੀ ਨੇ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਸੰਬੋਧਨ ਕੀਤਾ। 29 ਮਈ ਨੂੰ ਸ਼ਾਮ ਕਰੀਬ 4:30 ਵਜੇ ਇਕ ਹੋਰ ਫ਼ੋਨ ਰਾਹੀਂ 'ਡਾਕਟਰ' ਨੂੰ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਗਾਇਕ ਦਾ ਕਤਲ ਤੋਂ ਬਾਅਦ 29 ਮਈ ਨੂੰ ਕੀਤੀ ਗੱਲਬਾਤ ਦੀ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਫੌਜੀ ਨੇ 'ਡਾਕਟਰ' ਨੂੰ ਫੋਨ ਕੀਤਾ ਅਤੇ ਕਿਹਾ 'ਕੰਮ ਕਰ ਦਿੱਤਾ'।