
ਸੈਕਟਰ 78 ’ਚ ਮਸਜਿਦ ਦੇ ਬਾਹਰ ਮੀਂਹ ਕਾਰਨ ਵਾਪਰਿਆ ਹਾਦਸਾ
ਮੁਹਾਲੀ: ਭਾਰੀ ਮੀਂਹ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਸੈਕਟਰ 78 ਵਿਚ ਮਸਜਿਦ ਦੇ ਬਾਹਰ ਵਾਪਰਿਆ। ਇਕ ਮੋਟਰਸਾਈਕਲ ਅਤੇ ਗੱਡੀ ਦੀ ਟੱਕਰ ਹੋਈ, ਜਿਸ ਦੌਰਾਨ 1 ਵਿਅਕਤੀ ਨੇ ਦਮ ਤੋੜ ਦਿਤਾ, ਜਦਕਿ 2 ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਮ੍ਰਿਤਕ ਨੂੰ ਗੱਡੀ ਵਿਚੋਂ ਕੱਢਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਵਿਅਕਤੀ ਦੀ ਪਛਾਣ ਪਰਵੇਜ ਹੁਸੈਨ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਵਿਚ ਮੁਨਤਾਹਾ ਹੁਸੈਨ ਅਤੇ ਫੈਜ਼ਨ ਹੁਸੈਨ ਸ਼ਾਮਲ ਹਨ।