ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਭੈਣਾਂ ਦਾ ਇਕਲੌਤਾ ਭਰਾ ਸੀ ਨੌਜਵਾਨ 
Published : Jul 10, 2023, 3:49 pm IST
Updated : Jul 10, 2023, 7:49 pm IST
SHARE ARTICLE
Gagandeep Singh
Gagandeep Singh

ਨੌਜਵਾਨ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਸੀ

 

ਆਸਟ੍ਰੇਲੀਆ - ਐਡੀਲੇਡ ਤੋਂ ਤਕਰੀਬਨ 300 ਕਿਲੋਮੀਟਰ ਦੂਰ ਸ਼ਹਿਰ ਪੋਰਟ ਔਗਸਟਾ ਵਿਚ ਇੱਕ ਹਾਦਸੇ ਦੌਰਾਨ 28-ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਸੀ ਅਤੇ ਉਸ ਦੇ ਪਰਿਵਾਰ ਦਾ ਪਿਛੋਕੜ ਦੋਰਾਹੇ ਤੋਂ ਦੱਸਿਆ ਜਾ ਰਿਹਾ ਹੈ। 
ਉਸ ਦੇ ਰਿਸ਼ਤੇਦਾਰ ਰੂਬਲ ਸਿੰਘ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਕੁਝ ਚਿਰ ਸਟੂਡੈਂਟ ਵੀਜ਼ੇ 'ਤੇ ਰਹਿਣ ਪਿਛੋਂ ਹੁਣ ਆਪਣੇ 491-ਵੀਜ਼ੇ ਲਈ ਨੌਮੀਨੇਸ਼ਨ ਦੀ ਉਡੀਕ ਕਰ ਰਿਹਾ ਸੀ ਤੇ ਕੁੱਝ ਸਮੇਂ ਬਾਅਦ ਉਸ ਨੇ ਉਹਨਾਂ ਕੋਲ ਮੈਲਬੌਰਨ ਆਉਣਾ ਸੀ।

ਗਗਨਦੀਪ ਬੱਸ ਡਰਾਈਵਰੀ ਕਰਦਾ ਸੀ ਤੇ ਇਹ ਉਸ ਦੀ ਆਖ਼ਰੀ ਸ਼ਿਫਟ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਹਾਲ ਹੀ ਵਿਚ ਗਗਨ ਨੇ ਆਪਣੀ ਇੱਕ ਭੈਣ ਦਾ ਵਿਆਹ ਕੀਤਾ ਸੀ ਅਤੇ ਹੁਣ ਉਸ ਦੇ ਮਾਪੇ ਉਸ ਦਾ ਵਿਆਹ ਕਰਨ ਦੀ ਸੋਚ ਰਹੇ ਸਨ। ਪੁਲਿਸ ਮੁਤਾਬਕ ਸ਼ੁੱਕਰਵਾਰ 7 ਜੁਲਾਈ ਨੂੰ ਦੁਪਹਿਰ 3.30 ਦੇ ਕਰੀਬ ਕੌਨਰੋਏ ਸਟਰੀਟ 'ਤੇ ਇੱਕ ਵਿਅਕਤੀ ਦੀ ਬੱਸ ਵੱਲੋਂ ਮਾਰੀ ਟੱਕਰ ਕਾਰਨ ਮੌਤ ਹੋ ਗਈ ਹੈ।

ਹਸਪਤਾਲ ਲਿਜਾਣ ਤੋਂ ਪਹਿਲਾਂ ਪੈਰਾਮੈਡਿਕਸ ਦੁਆਰਾ ਉਸ ਵਿਅਕਤੀ ਦਾ ਮੌਕੇ 'ਤੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਥੋੜ੍ਹੇ ਸਮੇਂ ਬਾਅਦ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਭੰਗੜੇ ਦੇ ਖੇਤਰ ਵਿਚ ਕੌਮੀ ਪੱਧਰ 'ਤੇ ਨਾਮਣਾ ਖੱਟ ਚੁੱਕਾ ਸੀ। ਉਹ ਮੈਲਬੌਰਨ ਦੀ ਪੰਜ ਆਬ ਭੰਗੜਾ ਟੀਮ ਦਾ ਵੀ ਮੈਂਬਰ ਸੀ। 

'ਪੰਜ ਆਬ ਭੰਗੜਾ' ਮੈਲਬੌਰਨ ਵੱਲੋਂ ਅਮਿੰਦਰ ਧਾਮੀ ਨੇ ਘਟਨਾ 'ਤੇ ਅਫ਼ਸੋਸ ਪ੍ਰਗਟਾਉਂਦਿਆਂ ਗਗਨਦੀਪ ਨੂੰ ਇੱਕ ਖੁਸ਼ਦਿਲ ਤੇ ਮਿਲਾਪੜੇ ਸੁਭਾਅ ਦੇ ਨੌਜਵਾਨ ਵਜੋਂ ਯਾਦ ਕੀਤਾ ਹੈ। ਭਾਈਚਾਰੇ ਵਲੋਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ 'ਗੋ ਫੰਡ ਮੀ' ਜ਼ਰੀਏ 60,000 ਡਾਲਰ ਇਕੱਠੇ ਹੋਏ ਹਨ ਜਿਸ ਲਈ ਰੂਬਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਹੈ।    

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement