
ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਬ-ਡਵੀਜ਼ਨ ਪੱਟੀ ਦਫ਼ਤਰ ਨੂੰ ਸਬ ਤਹਿਸੀਲ ਹਰੀਕੇ ਵਿਖੇ ਕੀਤਾ ਗਿਆ ਸਿਫ਼ਟ
ਤਰਨ ਤਾਰਨ: ਪੰਜਾਬ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਕਾਫ਼ੀ ਗੰਭੀਰ ਸਥਿਤੀ ਬਣੀ ਹੋਈ ਹੈ। ਨਿਗਰਾਨ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਅਤੇ ਜੀਓਲੋਜੀ ਹਲਕਾ ਪੰਜਾਬ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਹਰੀਕੇ ਹੈੱਡ ਵਰਕਸ ਵਿਚ ਲਗਭਗ 3 ਲੱਖ ਕਿਊਸਿਕ ਪਾਣੀ ਸਤਲੁਜ ਵਿਚ ਛੱਡਿਆ ਜਾਣਾ ਹੈ।
ਇਸ ਦੇ ਚਲਦਿਆਂ ਸਮੂਹ ਵਿਭਾਗਾਂ ਨੂੰ ਅਲਰਟ ਰਹਿਣ ਅਤੇ ਦਰਿਆ ਵਿਚ ਕੋਈ ਕਿਸਾਨ, ਮਜ਼ਦੂਰ, ਆਦਮੀ, ਜਾਨਵਰ ਆਦਿ ਹੋਣ ਬਾਰੇ ਵੀ ਕਿਹਾ ਗਿਆ ਹੈ। ਇਸ ਮਗਰੋਂ ਡਿਪਟੀ ਕਮਿਸ਼ਨਰ ਤਰਨਤਾਰਨ ਬਲਦੀਪ ਕੌਰ ਨੇ ਦਸਿਆ ਕਿ ਦਫ਼ਤਰ ਸਬ ਡਵੀਜ਼ਨ ਪੱਟੀ ਤੁਰੰਤ ਪ੍ਰਭਾਵ ਨਾਲ ਸਬ ਤਹਿਸੀਲ ਹਰੀਕੇ ਵਿਖੇ ਸਿਫ਼ਟ ਕੀਤਾ ਜਾਂਦਾ ਹੈ।