
Adampur Airport News: ਦੋਆਬਾ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ।
Flights to Amsterdam and Manchester start from Adampur Airport: ਆਦਮਪੁਰ ਸਿਵਲ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਦੋਆਬਾ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ।
ਪਿਛਲੇ ਹਫ਼ਤੇ ਦੋ ਜੁਲਾਈ ਨੂੰ ਇੰਡੀਗੋ ਏਅਰਲਾਈਜ਼ ਨੇ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਣ ਸ਼ੁਰੂ ਕੀਤੀ ਸੀ ਹੁਣ ਇਸ ਉਡਾਣ ਨਾਲ ਅੰਤਰਰਾਸ਼ਟਰੀ ਸੁਵਿਧਾ ਵੀ ਦਿਤੀ ਗਈ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਦੋਵੇਂ ਅੰਤਰਰਾਸ਼ਟਰੀ ਫਲਾਈਟ ਹਫ਼ਤੇ ਵਿਚ ਤਿੰਨ ਵਾਰ ਉਡਾਣ ਭਰੇਗੀ।
ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਕਿ ਏਅਰਲਾਈਨਜ਼ ਨੇ ਜਲੰਧਰ ਤੋਂ ਕਨੈਕਟਿੰਗ ਫਲਾਈਟ ਜ਼ਰੀਏ ਅੰਤਰਰਾਸ਼ਟਰੀ ਸਹੂਲਤ ਦਿੱਤੀ ਹੈ, ਜੋਕਿ ਇਕ ਵਧੀਆ ਤਜਰਬਾ ਹੋਵੇਗਾ ਅਤੇ ਆਮ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।
ਜਲੰਧਰ ਤੋਂ ਨਿਰਮਲ ਸਿੰਘ ਦੀ ਰਿਪੋਰਟ
(For more news apart from “Flights to Amsterdam and Manchester start from Adampur Airport, ” stay tuned to Rozana Spokesman.)