
ਕੁਲਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੇ ਸੱਦੇ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਇਕਾਈਆਂ ਦੇ ਸੈਂਕੜੇ ਕਿਸਾਨਾਂ...........
ਫ਼ਿਰੋਜ਼ਪੁਰ : ਕੁਲਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੇ ਸੱਦੇ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਇਕਾਈਆਂ ਦੇ ਸੈਂਕੜੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਜਿਨ੍ਹਾਂ ਵਿਚ ਇਸਤਰੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ ਨੇ ਮੋਦੀ ਸਰਕਾਰ ਦੀਆਂ ਉਦਾਰਵਾਦੀ, ਫ੍ਰਿਕਾਪ੍ਰਸਤ ਅਤੇ ਘੱਟ ਗਿਣਤੀਆਂ ਵਿਰੁਧ ਦਹਿਸ਼ਤ ਪੈਦਾ ਕਰਨ ਦੀਆਂ ਨੀਤੀਆਂ ਵਿਰੁਧ ਮੁਜ਼ਾਹਰਾ ਕਰਨ ਉਪਰੰਤ ਡੀਸੀ ਦਫ਼ਤਰ ਸਾਹਮਣੇ ਨਾਹਰੇਬਾਜ਼ੀ ਕਰਦਿਆਂ ਅਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। ਕਿਸਾਨਾਂ, ਮਜ਼ਦੂਰਾਂ ਨੇ ਗ੍ਰਿਫ਼ਤਾਰੀਆਂ ਲਈ ਪੇਸ਼ ਹੋਣ ਤੋਂ
ਪਹਿਲਾ ਸਾਰਾਗੜੀ ਗੁਰਦੁਆਰਾ ਦੀ ਗਰਾਊਂਡ ਵਿਚ ਕਾ. ਹੰਸਾ ਸਿੰਘ ਜ਼ਿਲ੍ਹਾ ਸਕੱਤਰ ਸੀਪੀਆਈਐੱਮ ਅਤੇ ਸੂਬਾ ਸਕੱਤਰ ਬਾਰਡਰ ਏਰੀਆ ਵਿਕਾਸ ਸੰਘਰਸ਼ ਕਮੇਟੀ, ਕਾ. ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਕਿਸਾਨ ਸਭਾ, ਬੱਗਾ ਸਿੰਘ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਨਵਦੀਪ ਮਲਹੋਤਰਾ ਸੀਟੂ ਆਗੂ ਦੀ ਪ੍ਰਧਾਨਗੀ ਵਿਚ ਰੈਲੀ ਕੀਤੀ ਗਈ। ਰੈਲੀ ਨੂੰ ਕਾ. ਮਹਿੰਦਰ ਸਿੰਘ, ਕਾ. ਗੁਰਦੀਪ ਸਿੰਘ, ਕਾ. ਪਾਲ ਸਿੰਘ ਮੱਟੂ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਬਲਕਾਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।