ਸੈਂਕੜੇ ਮਜ਼ਦੂਰ ਤੇ ਕਿਸਾਨਾਂ ਨੇ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਕੀਤਾ ਪੇਸ਼
Published : Aug 10, 2018, 12:01 pm IST
Updated : Aug 10, 2018, 12:01 pm IST
SHARE ARTICLE
Worker Protest March
Worker Protest March

ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਅੱਜ ਸੀਟੂ,ਏਟਕ, ਕਿਸਾਨ ਸਭਾਵਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜਦੂਰ.........

ਐਸ.ਏ.ਐਸ. ਨਗਰ : ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਅੱਜ ਸੀਟੂ,ਏਟਕ, ਕਿਸਾਨ ਸਭਾਵਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਨਾ ਕਰਨ ਰੋਸ ਮਾਰਚ ਕੱਢਿਆ ਅਤੇ ਡੀਸੀ ਮੋਹਾਲੀ ਦੇ ਦਫ਼ਤਰ ਅੱਗੇ ਅਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ  ਸੀਟੂ ਦੇ ਆਗੂ ਕਾਮਰੇਡ ਚੰਦਰ ਸ਼ੇਖਰ, ਕੁਲਦੀਪ ਸਿੰਘ,  ਏਟਕ ਦੇ ਆਗੂ ਕਾਮਰੇਡ ਦੇਵੀ ਦਿਆਲ ਸਰਮਾਂ ਅਤੇ ਬਲਵਿੰਦਰ ਸਿੰਘ ਜੜੌਤ ਨੇ ਮੋਦੀ  ਦੀ ਸਰਕਾਰ ਤੋਂ ਜਵਾਬ ਮੰਗੀਆ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਮੌਕੇ

ਉਨ੍ਹਾਂ ਹਰ ਸਾਲ 2 ਕਰੋੜ ਨੌਕਰੀਆਂ ਦੇਣਾ, ਬਦੇਸ਼ਾਂ ਵਿਚੋਂ ਕਾਲਾ ਧਨ ਵਾਪਸ ਲਿਆਕੇ ਹਰੇਕ ਨਾਗਰਿਕ ਦੇ ਖਾਤੇ 'ਚ 15 ਲੱਖ ਰੁਪਏ ਪਾਉਣਾ, ਕਿਸਾਨਾਂ ਦੀ ਆਮਦਨ ਦੁਗਣੀ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੂਬਹੂ ਲਾਗੂ ਕਰਨਾ,ਦੇਸ਼ ਦਾ ਅਰਬਾਂ ਰੁਪਏ ਲੈਕੇ ਵਿਦੇਸ਼ ਭੱਜ ਜਾਣ ਵਾਲਿਆਂ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਨੂੰ 2019 ਦੀਆਂ ਚੋਣਾਂ ਮੌਕਾ ਇਨ੍ਹਾਂ ਦਾ ਜਵਾਬ ਦੇਣਾ ਪਵੇਗਾ।  ਅਜ ਬੇਰੁਜ਼ਗਾਰੀ ਛੜੱਪੇ ਮਾਰਕੇ ਵਧ ਰਹੀ ਹੈ। ਕਿਸਾਨ ਤੇ ਮਜ਼ਦੂਰ ਖੁਦ ਕਸੀਆਂ ਕਰ ਰਹੇ ਹਨ। ਵਿਦਿਆ ਆਮ ਵਿਦਿਆਰਥੀਆਂ ਦੀ ਪਹੁੰਚ ਤੋ ਦੂਰ ਹੋ ਚੁੱਕੀ ਹੈ।

ਲੱਖਾਂ ਪੋਸਟਾਂ ਖਾਲੀ ਪਈਆਂ ਹਨ ਸਰਕਾਰ ਪੱਕੀ ਭਰਤੀ ਨਹੀਂ ਕਰ ਰਹੀ ਹੈ। ਅਧਿਆਪਕ ਅਤੇ ਮਜ਼ਦੂਰ ਸੜਕਾਂ ਤੇ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋ ਰਹੇ ਹਨ। ਗੂੰਗੀ ਬੋਲੀ ਸਰਕਾਰ ਕੁੰਭ ਕਰਨੀ ਨੀਂਦ ਸੁਤੀ ਪਈ ਹੈ ਅਤੇ ਮੋਦੀ ਵਿਦੇਸ਼ੀ ਦੌਰਿਆਂ ਤੇ ਕਰੋੜਾਂ ਰੁਪਏ ਪਾਣੀ ਵਾਂਗ ਬਹਾਅ ਰਹੇ ਹਨ। ਵਿਰੋਧੀ ਪਾਰਟੀਆਂ ਰਫੇਲ ਸੌਦੇ ਵਿੱਚ ਭ੍ਰਿਸਟਾਚਾਰ ਦੇ ਦੋਸ਼ ਲਾ ਰਹੇ ਹਨ ਮੋਦੀ ਦੀ ਸਰਕਾਰ ਦੇਸ਼ ਵਿੱਚ ਫਿਰਕੂ ਮਹੌਲ ਪੈਦਾ ਕਰਨ ਵਿੱਚ ਲੱਗੀ ਹੋਈ ਹੈ। 

ਆਗੂ ਨੇ ਕਿਹਾ ਕਿ ਆਖਰਕਾਰ ਲੋਕੀਂ ਮੋਦੀ ਦੀ ਸਰਕਾਰ ਨੂੰ 2019 ਦੀਆਂ ਚੋਣਾਂ ਵਿਚੋਂ ਗੱਦੀਓਂ ਲਾਹਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਧਰਨੇ ਨੂੰ ਸਾਥੀ ਪ੍ਰੀਤਮ ਸਿੰਘ ਹੁੰਦਲ, ਰਾਜ ਕੁਮਾਰ, ਸ਼ਿਆਮ ਲਾਲ, ਜਸਪਾਲ ਸਿੰਘ ਦੱਪਰ, ਬਲਬੀਰ ਸਿੰਘ ਮੁਸਾਫਿਰ, ਮਹਿੰਦਰ ਪਾਲ ,, ਮੁਹੰਮਦ ਸਹਿਨਾਜ ਮੋਰਨੀ, ਵਿਨੋਦ ਕੁਮਾਰ ਚੁੱਘ, ਦਿਨੇਸ ਪ੍ਰਸ਼ਾਦ, ਦਿਲਦਾਰ ਸਿੰਘ, ਪਿੰਦਰ ਸਿੰਘ, ਸਤਿਆ ਬੀਰ , ਸਾਥੀ ਬੈਜ ਨਾਥ ਅਤੇ ਸਾਥੀ ਲਾਭ ਸਿੰਘ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement