
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜੁਲਾਈ ਮਹੀਨੇ ਵਿੱਚ ਨਸ਼ੇ ਦੀ ਆਦਤ ਤੋਂ ਪੀੜਤ ਲਗਭਗ 471 ਮਰੀਜ਼ਾਂਨੂੰ 104 ਮੈਡੀਕਲ ਹੈਲਪਲਾਈਨ ਦੁਆਰਾ ਸਿਹਤ ਤੇ ਇਲਾਜ...
ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜੁਲਾਈ ਮਹੀਨੇ ਵਿੱਚ ਨਸ਼ੇ ਦੀ ਆਦਤ ਤੋਂ ਪੀੜਤ ਲਗਭਗ 471 ਮਰੀਜ਼ਾਂਨੂੰ 104 ਮੈਡੀਕਲ ਹੈਲਪਲਾਈਨ ਦੁਆਰਾ ਸਿਹਤ ਤੇ ਇਲਾਜ ਸੇਵਾਵਾਂ ਮੁਹੱਈਆ ਕਰਵਾਇਆ ਗਈਆਂਹਨ। ਇਸ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਸ੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉ ਪ੍ਰੋਗਰਾਮ ਅਧੀਨ ਨੌਜਵਾਨਾਂਨੂੰ ਮਿਆਰੀ ਇਲਾਜ ਸੇਵਾਵਾਂਪ੍ਰਦਾਨ ਕਰਨ ਦੇ ਮੰਤਵ ਨਾਲ ਜਾਣਕਾਰੀ ਦੇਣ ਲਈ 104 ਹੈਲਪਲਾਈਨ ਸੇਵਾ 24 ਘੰਟੇ ਲਈ ਮੁਹੱਈਆ ਕਰਵਾਈ ਗਈ ਹੈ।
Helpline Number
ਉਹਨਾਂ ਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਨੌਜਵਾਨ ਆਪ ਅੱਗੇ ਆ ਕੇ ਨਸ਼ਾ ਛੁਡਾਉ ਕੇਂਦਰਾਂਵਿੱਚ ਦਾਖਲ ਹੋ ਰਹੇ ਹਨ ਅਤੇ ਹੁਣ ਨਸ਼ਾ ਪੀੜਤਾਂਪ੍ਰਤੀ ਸਮਾਜ ਦਾ ਹਾਂ-ਪੱਖੀ ਰਵੱਈਆ ਵੀ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂਕਿਹਾ ਕਿ 104 ਹੈਲਪਲਾਈਨ ਨੰਬਰ ਦੇ ਸਬੰਧਤ ਅਧਿਕਾਰੀਆਂਨੂੰ ਹਦਾਇਤਾਂਜਾਰੀ ਕੀਤੀਆਂਗਈਆਂਹਨ ਕਿ ਉਹ ਨਸ਼ਾ ਛੁਡਾਉ ਪ੍ਰੋਗਰਾਮ ਅਧੀਨ ਜਾਣਕਾਰੀ ਤੇ ਕਾਊਸਲਿੰਗ ਸਬੰਧਤ ਹਰੇਕ ਫੋਨ ਕਾਲ ਨੂੰ ਪਹਿਲ ਦੇ ਆਧਾਰ 'ਤੇ ਤਵੱਜੋ ਦੇਣ।
Rehab Centre
ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ੇ ਦੇ ਆਦੀ ਮਰੀਜ਼ਾਂਨੂੰ ਸਿਹਤਮੰਦ ਜਿੰਦਗੀ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਸਾਰੇ ਜਿਲ੍ਹਿਆਂ ਵਿੱਚ 104 ਹੈਲਪਲਾਈਨ ਨੰਬਰ ਦਾ ਪ੍ਰਚਾਰ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਉਹਨਾਂਕਿਹਾ ਕਿ ਹੁਣ ਕੋਈ ਵੀ ਵਿਅਕਤੀ ਇਸ ਮੈਡੀਕਲ ਹੈਲਪਲਾਈਨ ਸੇਵਾ ਦੁਆਰਾ ਨਸ਼ਾ ਛੁਡਾਉ ਪ੍ਰੋਗਰਾਮ ਦੀ ਮੁਕੰਮਲ ਜਾਣਕਾਰੀ ਹਾਸਿਲ ਕਰ ਸਕਦਾ ਹੈ। ਉਹਨਾਂਕਿਹਾ ਕਿ ਜੁਲਾਈ ਮਹੀਨੇ ਵਿੱਚ ਹੈਲਪਲਾਈਨ ਸੇਵਾ ਦੁਆਰਾ ਨਸ਼ਾ ਛੁਡਾਉ ਪ੍ਰੋਗਰਾਮ ਅਧੀਨ 70 ਮਰੀਜ਼ਾਂਦੀ ਸਫ਼ਲਤਾਪੂਰਨ ਕਾਊਸਲਿੰਗ ਕੀਤੀ ਗਈ ਹੈ ਅਤੇ ਅਗਸਤ ਮਹੀਨੇ ਵਿੱਚ ਹੈਲਪਲਾਈਨ ਨੰਬਰ ਸੇਵਾ ਦੁਆਰਾ ਨਸ਼ਾ ਛੁਡਾਉ ਕੇਂਦਰਾਂਤੇ ਓਓਏਟੀ ਕਲੀਨਿਕਾਂਵਿਖੇ ਮਰੀਜਾਂਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ।
Rehab Centre
ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਸੂਬੇ ਦੇ ਹਰ ਪਿੰਡ ਵਿੱਚ ਇਲਾਜ ਦੀਆਂਸੇਵਾਵਾਂਪਹੁੰਚਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਨੇ ਹਰ ਕਮਿਊਨਿਟੀ ਹੈਲਥ ਸੈਂਟਰ ਵਿਖੇ ਓਓਏਟੀ ਕਲੀਨਿਕ ਖੋਲ੍ਹਿਆ ਜਾਣ ਦਾ ਫੈਸਲਾ ਕੀਤਾ ਹੈ ਜਿਸ ਲਈ ਇਹ ਲਾਜਮੀ ਹੋ ਜਾਂਦਾ ਹੈ ਕਿ ਮਿੱਥੇ ਸਮੇਂ ਵਿੱਚ ਹੈਲਪਲਾਈਨ ਸੇਵਾ ਦੁਆਰਾ ਹਰ ਸ਼ਿਕਾਇਤ ਅਤੇ ਪੜਤਾਲ ਨੂੰ ਜਲਦ ਹੱਲ ਕੀਤਾ ਜਾਵੇ ਤਾਂਜੋ ਆਮ ਜਨਤਾ ਦਾ ਸਰਕਾਰ ਦੁਆਰਾ ਚਲਾਈ ਜਾ ਰਹੀ ਲੋਕ ਪੱਖੀ ਸਕੀਮਾਂਵਿੱਚ ਵਿਸ਼ਵਾਸ ਕਾਇਮ ਹੋ ਸਕੇ।
Amarinder Singh Chief minister of Punjab
ਉਹਨਾਂ ਕਿਹਾ ਕਿ ਸਾਰੇ ਸਿਵਲ ਸਰਜਨਾਂਨੂੰ ਇਸ ਸਬੰਧੀ ਹਦਾਇਤਾਂਵੀ ਜਾਰੀ ਕੀਤੀਆਂਗਈਆਂਹਨ ਕਿ ਜੇਕਰ ਨਸ਼ਾ ਛੁਡਾਉ ਪ੍ਰੋਗਰਾਮ ਸਬੰਧੀ ਕਿਸੇ ਵੀ ਪੱਧਰ 'ਤੇ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂਸਬੰਧਤ ਅਫ਼ਸਰ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਸਿਹਤ ਮੰਤਰੀ ਨੇ ਸਮਾਜਿਕ ਸੰਸਥਾਵਾਂਨੂੰ ਅਪੀਲ ਕਰਦਿਆਂਕਿਹਾ ਕਿ ਉਹ ਸੂਬੇ ਦੇ ਵਿਕਾਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਰਾਜ ਸਰਕਾਰ ਦੁਆਰਾ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੱਧ-ਚੜ• ਕੇ ਹਿੱਸਾ ਲੈਣ ਅਤੇ ਨੌਜਵਾਨਾਂਨੂੰ ਸਰਕਾਰ ਦੁਆਰਾ ਇਲਾਜ ਸਬੰਧੀ ਮੁਫ਼ਤ ਸੇਵਾਵਾਂਤੋਂ ਜਾਣੂ ਕਰਵਾਉਣ।