
ਸ਼ਹਿਰ ਕੁਰਾਲੀ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰ ਕੇ ਵਾਰਡਾ ਅੰਦਰ ਅਤੇ ਸ਼ਹਿਰ ਦੀਆਂ ਸੜਕ 'ਤੇ ਬਰਸਾਤੀ ਪਾਣੀ ਕਈ ਦਿਨਾਂ ਤੋਂ ਲਗਾਤਾਰ ਖੜਾ ਹੈ............
ਕੁਰਾਲੀ/ਮਾਜਰੀ : ਸ਼ਹਿਰ ਕੁਰਾਲੀ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰ ਕੇ ਵਾਰਡਾ ਅੰਦਰ ਅਤੇ ਸ਼ਹਿਰ ਦੀਆਂ ਸੜਕ 'ਤੇ ਬਰਸਾਤੀ ਪਾਣੀ ਕਈ ਦਿਨਾਂ ਤੋਂ ਲਗਾਤਾਰ ਖੜਾ ਹੈ, ਜਿਸ ਕਰ ਕੇ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਿਚ ਵੱਡੀ ਮੁਸ਼ਕਲ ਆ ਰਹੀ ਹੈ ਤੇ ਨਗਰ ਕੌਂਸਲ ਦਫ਼ਤਰ ਦੇ ਅਧਿਕਾਰੀ ਇਸ ਦਾ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕਰ ਰਹੇ। ਸ਼ਹਿਰ ਦੇ ਖਰੜ ਮਾਰਗ ਖ਼ਾਲਸਾ ਸਕੂਲ ਸਾਹਮਣੇ ਤੇ ਐਸ.ਬੀ.ਆਈ. ਬੈਂਕ ਅੱਗੇ ਬਰਸਾਤੀ ਪਾਣੀ ਖੜਾ ਹੋਣ ਕਰ ਕੇ ਆਉਣ ਜਾਣ ਵਾਲੇ ਲੋਕਾਂ ਤੋਂ ਇਲਾਵਾ ਬੈਂਕ ਵਿਚ ਅਪਣੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਖੜੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ
ਅਤੇ ਖੜੇ ਪਾਣੀ ਕਾਰਨ ਮੱਖੀ ਮੱਛਰ ਦੀ ਬਹੁਤ ਜ਼ਿਆਦਾ ਭਰਮਾਰ ਹੈ। ਜਦੋਂ ਅੱਜ ਬੈਂਕ ਵਿਚ ਪੈਸੇ ਦਾ ਲੈਣÎ-ਦੇਣ ਕਰਨ ਵਾਲੇ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿਚੋਂ ਕੁੱਝ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਅੰਦਰ ਪਾਣੀ ਦੇ ਨਿਕਾਸੀ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ ਤੇ ਥਾਂ-ਥਾਂ ਵਾਰਡਾਂ ਵਿਚ ਅਤੇ ਸੜਕ 'ਤੇ ਪਾਣੀ ਖੜਾ ਹੈ,
ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕੋਈ ਨਗਰ ਕੌਂਸਲ ਦਾ ਅਧਿਕਾਰੀ ਤੇ ਐਮ.ਸੀ. ਧਿਆਨ ਨਹੀਂ ਦੇ ਰਹੇ। ਪਿਛਲੇ ਸਮੇਂ ਦੌਰਾਨ ਵਾਰਡ ਨੰਬਰ 14 ਵਿਚ ਕੰਧ ਕਰ ਕੇ ਪਾਣੀ ਰੋਕ ਦਿਤਾ ਗਿਆ ਸੀ, ਜਿਸ ਕਰ ਕੇ ਲੋਕਾਂ ਦੇ ਘਰਾਂ ਵਿਚ ਬਰਸਾਤੀ ਪਾਣੀ ਵੜ ਗਿਆ ਤਾਂ ਮੌਕੇ 'ਤੇ ਪਹੁੰਚੇ ਐਸ.ਡੀ.ਐਮ. ਖਰੜ ਨੇ ਵਾਰਡ ਵਾਸੀਆਂ ਨੂੰ ਇਸ ਦਾ ਹੱਲ ਕਰਨ ਲਈ ਭਰੋਸਾ ਦਿਵਾਇਆ ਸੀ ਪਰ ਅੱਜ ਤਕ ਇਹ ਮਸਲਾ ਵੀ ਹੱਲ ਨਹੀਂ ਹੋਇਆ।