ਮੁਸਲਮਾਨ ਆਗੂਆਂ ਨੂੰ ਖੁੰਜੇ ਲਾਉਣ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਅਕਾਲੀ ਦਲ ‘ਤੇ
Published : Aug 10, 2019, 10:50 am IST
Updated : Aug 10, 2019, 10:50 am IST
SHARE ARTICLE
Akali Das with BJP
Akali Das with BJP

ਭਾਜਪਾ ਦੀ ਪੰਜਾਬ ਦੀ ਯੂਨਿਟ ਸੁਖਬੀਰ ਤੋਂ ਕਾਫ਼ੀ ਔਖੀ...

ਮਾਨਸਾ : ਆਰਐਸਐਸ ਦੀ ਅਗਵਾਈ 'ਚ ਭਾਜਪਾ ਕਸ਼ਮੀਰ ਦੇ ਮੁਸਲਿਮ ਆਗੂਆਂ ਦਾ ਸਿਆਸੀ ਕਤਲੇਆਮ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਲਈ ਜ਼ਮੀਨ ਤਿਆਰ ਕਰਨ ਲੱਗੀ ਹੋਈ ਹੈ। ਭਾਜਪਾ ਵਲੋਂ ਆਰੰਭੇ 'ਮਿਸ਼ਨ ਪੰਜਾਬ' ਦੀ ਧਮਕ ਨਾਲ ਬਾਦਲਾਂ ਦੇ ਸਿਆਸੀ ਕਿਲ੍ਹੇ ਦੀਆਂ ਕੰਧਾਂ ਕੰਬਣ ਲੱਗੀਆਂ ਹਨ। ਪੰਜਾਬ 'ਚ ਆਰਐਸਐਸ ਤੇ ਭਾਜਪਾ ਵਲੋਂ ਅਪਣਾ ਦਾਇਰਾ ਵਧਾਉਣ ਲਈ ਵੱਖ-ਵੱਖ ਪ੍ਰਕਾਰ ਦੀਆਂ ਐਨ.ਜੀ.ਓਜ਼ ਰਾਹੀਂ ਪਿੰਡਾਂ 'ਚ ਆਰੰਭੀਆਂ ਸਰਗਰਮੀਆਂ ਦੀਆਂ ਜੋ ਰਿਪੋਰਟਾਂ ਐਸਜੀਪੀਸੀ ਦੇ ਮੁੱਖ ਦਫ਼ਤਰ ਤਕ ਪਹੁੰਚ ਰਹੀਆਂ ਹਨ।

BJP ShivsenaBJP 

ਉਸ ਨਾਲ ਅਕਾਲੀ ਲੀਡਰਸ਼ਿਪ ਅੰਦਰੋ ਅੰਦਰੀ ਘਬਰਾਹਟ 'ਚ ਆਈ ਹੋਈ ਹੈ। ਸਿਆਸੀ, ਧਾਰਮਕ ਤੇ ਸਮਾਜਕ ਖੇਤਰ 'ਚ ਆਰਐਸਐਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀਆਂ ਇਹ  ਰਿਪੋਰਟਾਂ ਸ਼ੋਮਣੀ ਕਮੇਟੀ ਦੇ ਕੁੱਝ ਪ੍ਰਚਾਰਕਾਂ ਦੁਆਰਾ ਤਿਆਰ ਕਰ ਕੇ ਮੁੱਖ ਦਫਤਰ ਨੂੰ ਭੇਜੀਆਂ ਗਈਆਂ ਹਨ ਜੋ ਕਮੇਟੀ ਵਲੋਂ ਦਬਾਈਆਂ ਜਾ ਰਹੀਆਂ ਹਨ। ਐਸਜੀਪੀਸੀ ਦੇ ਅਧਿਕਾਰੀ ਅਪਣੀ ਸੀਟ ਖੁੱਸਣ ਦੇ ਡਰੋਂ ਕੁੱਝ ਵੀ ਬੋਲਣ ਲਈ ਤਿਆਰ ਨਹੀਂ।

BJP BJP

 ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਿਆਸੀ ਅਸਫਲਤਾ ਤੋਂ ਬਾਆਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀ ਨਿਰਾਸ਼ ਕਾਰਗੁਜ਼ਾਰੀ ਕਰ ਕੇ ਪੰਜਾਬ ਅੰਦਰ ਪੈਦਾ ਹੋਏ ਸਿਆਸੀ ਖਲਾਅ 'ਚ ਭਾਜਪਾ ਅਪਣੀ ਸਥਿਤੀ ਮਜ਼ਬੂਤ ਕਰਨ 'ਚ ਜੁਟੀ ਹੋਈ ਹੈ। ਸਿਆਸਤ ਨਾਲ ਸਬੰਧ ਰੱਖਣ ਵਾਲੇ ਬੁੱਧੀਜੀਵੀ ਹਲਕਿਆਂ 'ਚ ਇਹ  ਚਰਚਾ ਹੈ ਕਿ 2022 'ਚ ਪੰਜਾਬ ਅੰਦਰ ਭਾਜਪਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦੀ ਦੌੜ 'ਚ ਹੈ, ਜਿਸ ਦੇ ਰਸਤੇ 'ਚ ਸੱਭ ਤੋਂ ਵੱਡਾ ਰੋੜਾ ਸੁਖਬੀਰ ਬਾਦਲ ਨੂੰ ਸਮਝਿਆ ਜਾਂਦਾ ਹੈ।

Akali-Bjp Akali-Bjp

ਭਾਜਪਾ ਨੇ ਪਹਿਲਾਂ 1997 ਅਤੇ ਫਿਰ 2007 'ਚ ਅਕਾਲੀ ਦਲ ਕੋਲੋਂ ਉਪ ਮੁੱਖ ਮੰਤਰੀ ਦਾ ਅਹੁਦਾ ਮੰਗਿਆ ਸੀ ਜੋ ਉਨ੍ਹਾਂ ਨੂੰ ਨਹੀ ਦਿਤਾ ਗਿਆ। ਅਕਾਲੀ ਦਲ ਪੰਜਾਬ ਭਾਜਪਾ ਯੂਨਿਟ ਨੂੰ ਇਹ ਵੀ ਸਿਆਸੀ ਰੰਜ਼ ਹੈ ਕਿ ਜਦੋਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਦੇ ਹੱਥ ਆਈ ਹੈ, ਉਸ ਨੇ ਪੰਜਾਬ ਦੇ ਸਾਰੇ ਨਿਗਮਾਂ ਅਤੇ ਨਗਰ ਕੌਂਸਲਾਂ 'ਚੋਂ ਭਾਜਪਾ ਦਾ ਸਫ਼ਾਇਆ ਕਰ ਕੇ ਸਾਰੇ ਸ਼ਹਿਰਾਂ ਦੀਆਂ ਨਿਗਮਾਂ ਤੇ ਕੌਂਸਲ ਪ੍ਰਧਾਨਗੀਆਂ ਉਤੇ ਅਕਾਲੀ ਦਲ ਦਾ ਕਬਜ਼ਾ ਕਰਵਾ ਦਿਤਾ ਹੋਇਆ ਹੈ। ਹੁਣ ਭਾਜਪਾ ਨੇ ਅਕਾਲੀ ਦਲ ਨੂੰ ਇੱਕੀ ਦੀ ਇਕੱਤੀ ਪਾਉਣ ਲਈ ਅਪਣਾ ਰੁਖ਼ ਪਿੰਡਾਂ ਵਲ ਕਰ ਲਿਆ ਹੈ।

Akali with BJP Akali with BJP

ਬਦਲੇ ਸਿਆਸੀ ਹਾਲਾਤ 'ਚ ਪਹਿਲਾਂ ਨਾਲੋਂ ਵੱਧ ਤਾਕਤਵਰ ਹੋਈ ਭਾਜਪਾ ਸੂਬੇ 'ਚ ਇਕ ਤੋਂ ਵੱਧ ਸਿਆਸੀ ਗਰੁੱਪਾਂ ਨਾਲ ਤਾਲਮੇਲ ਕਰ ਕੇ ਚੱਲ ਰਹੀ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ ਉੱਤੇ ਆਮ ਆਦਮੀ ਪਾਰਟੀ ਵਲੋਂ ਭਾਜਪਾ ਦਾ ਸਮਰਥਨ ਕਰਨਾ ਡੂੰਘੇ ਸਿਆਸੀ ਸੰਕੇਤ ਦੇ ਗਿਆ ਹੈ। ਧਾਰਾ 370 ਮੁੱਦੇ 'ਤੇ ਅਕਾਲੀ ਦਲ ਨੂੰ ਦਾਅ ਉਤੇ ਲਾ ਕੇ ਸੁਖਬੀਰ ਨੇ ਅਪਣਾ ਬਚਾਉ ਕਰਨ ਦਾ ਯਤਨ ਤਾਂ ਕੀਤਾ ਹੈ ਪਰ ਪਾਰਟੀ ਅਤੇ ਸਿੱਖ ਇਤਿਹਾਸ ਨੂੰ ਕਲੰਕਿਤ ਕਰ ਗਿਆ। ਮਿਲੀ ਜਾਣਕਾਰੀ ਅਨੁਸਾਰ 'ਮਿਸ਼ਨ ਪੰਜਾਬ' ਦੀ ਪ੍ਰਾਪਤੀ ਲਈ ਆਰਐਸਐਸ ਨੇ ਹੁਣ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਭਾਜਪਾ ਨੂੰ ਪੰਜਾਬ ਦੇ ਪਿੰਡਾਂ 'ਚ ਪਾਰਟੀ ਮੈਂਬਰਸ਼ਿਪ ਲਈ ਨਿਸ਼ਚਿਤ ਕੋਟਾ ਪੂਰਾ ਕਰਨ ਦਾ ਟੀਚਾ ਦਿਤਾ ਹੈ ਜਿਸ ਨੂੰ ਪੂਰਾ ਕਰਨਾ ਲਾਜ਼ਮੀ ਹੈ।

Akali and BJP Akali and BJP

ਮਾਲਵੇ ਦੇ ਪਿੰਡਾਂ 'ਚ ਮੈਂਬਰਸ਼ਿਪ ਮੁੱਦੇ 'ਤੇ ਭਾਜਪਾ ਤੇ ਅਕਾਲੀ ਦਲ ਦੇ ਪੇਂਡੂ ਆਗੂਆਂ 'ਚ ਆਪਸ 'ਚ ਹੀ ਜ਼ੋਰ ਕਰਨ ਲੱਗ ਗਏ ਹਨ। ਕਈ ਥਾਵਾਂ 'ਤੇ ਤਾਂ ਅਕਾਲੀ ਆਗੂਆਂ ਨੇ ਭਾਜਪਾਈਆਂ ਨੂੰ ਘੂਰਿਆ ਵੀ ਹੈ ਪਰ ਸੱਤਾ ਦੇ ਘੋੜੇ 'ਤੇ ਸਵਾਰ ਹਰ ਹਾਲਤ 'ਚ ਸੁਖਬੀਰ ਨੂੰ ਠਿੱਬੀ ਲਾਉਣ ਨੂੰ ਫਿਰਦੀ ਹੈ। ਹੁਣ ਇਹ ਆਉਣ ਵਾਲੇ ਸਮੇਂ 'ਚ ਪਤਾ ਕਿ ਭਾਜਪਾ ਦੇ ਤੀਰ ਤੋਂ ਸੁਖਬੀਰ ਕਿਵੇਂ ਬਚਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement