
ਅੱਜ ਇੱਥੇ ਜਾਰੀ ਬਿਆਨ ਵਿੱਚ ਸੀ.ਪੀ. ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੀਟੂ, ਆਲ ਇੰਡੀਆ ਕਿਸਾਨ ਸਭਾ ਅਤੇ ਆਲ ਇੰਡੀਆ.....
ਚੰਡੀਗੜ੍ਹ 9 ਅਗੱਸਤ : ਅੱਜ ਇੱਥੇ ਜਾਰੀ ਬਿਆਨ ਵਿੱਚ ਸੀ.ਪੀ. ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੀਟੂ, ਆਲ ਇੰਡੀਆ ਕਿਸਾਨ ਸਭਾ ਅਤੇ ਆਲ ਇੰਡੀਆ ਐਗਰੀਕਲਚਰ ਵਰਕਰਜ਼ ਯੂਨੀਅਨ ਦੇ ਸਾਂਝੇ ਕੌਮੀ ਸੱਦੇ ਉੱਤੇ ਤਿੰਨਾਂ ਹੀ ਜਥੇਬੰਦੀਆਂ ਵਲੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੀਤੇ ਸਤਿਆਗ੍ਰਹਿ ਨੂੰ ਮਿਲੀ ਲਾਮਿਸਾਲ ਸਫਲਤਾ ਉੱਤੇ ਪੰਜਾਬ ਦੀਆਂ ਤਿਨਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ, ਵਰਕਰਾਂ ਅਤੇ ਸਮੁੱਚੇ ਮਜ਼ਦੂਰਾਂ ਕਿਸਾਨਾਂ ਨੂੰ ਇਨਕਲਾਬੀ ਵਧਾਈਆਂ ਦਿੱਤੀਆਂ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇ ਗੰਢ ਮੌਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ 50 ਹਜ਼ਾਰ ਤੋਂ ਵੱਧ ਮਜ਼ਦੂਰਾਂ-ਮੁਲਾਜ਼ਮਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਭਾਰੀ ਗਰਮੀ ਦੇ ਬਾਜਜੂਦ ਪੂਰੇ ਜੋਸੋ ਖਰੋਸ ਨਾਲ ਸਤਿਆਗ੍ਰਹਿ ਵਿੱਚ ਭਾਗ ਲਿਆ। ਸਤਿਆਗ੍ਰਹਿ ਵਿੱਚ ਭਾਗ ਲੈਣ ਵਾਲਿਆਂ ਵਿੱਚ ਹਰ ਥਾਂ ਔਰਤ ਕਿਰਤੀਆਂ ਵੀ ਵੱਡੀ ਗਿਣਤੀ ਸ਼ਾਮਲ ਹੋਈਆਂ।
Sukhwinder Singh Sekhon
ਪੰਜਾਬ ਦੇ 22 ਦੇ 22 ਜਿਲ੍ਹਾ ਕੇਂਦਰਾਂ ਤੋਂ ਇਲਵਾ ਅਨੇਕਾਂ ਸਬਡਵੀਜਨਾਂ ਵਿੱਚ ਵੀ ਸਤਿਆਗ੍ਰਹਿ ਪੂਰੀ ਤਰ੍ਹਾਂ ਸਫਲ ਰਿਹਾ। ਪੁਲਿਸ ਦੀਆਂ ਧਮਕੀਆਂ ਅਤੇ ਸਾਰੀਆਂ ਰੋਕਾਂ ਦੇ ਬਾਵਜੂਦ ਸਾਰੇ ਜਿਲ੍ਹਿਆਂ ਵਿੱਚ ਮਜ਼ਦੂਰਾਂ-ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਰੋਸ ਰੈਲੀਆਂ ਅਤੇ ਵਿਖਾਵੇ ਕਰਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ। ਕੁੱਝ ਥਾਵਾਂ ਤੇ ਪੁਲਿਸ ਨੇ ਗ੍ਰਿਫਤਾਰੀਆਂ ਕਰਨ ਤੋਂ ਬਾਅਦ ਲੋਕਾਂ ਦੇ ਰੋਹ ਦੇ ਦਬਾਅ ਹੇਠ ਪੁਲਿਸ ਨੂੰ ਗ੍ਰਿਫਤਾਰ ਕੀਤੇ ਮਜ਼ਦੂਰਾਂ, ਕਿਸਾਨਾਂ ਨੂੰ ਰਿਹਾ ਕਰਨ ਲਈ ਮਜਬੂਰ ਹੋਣਾ ਪਿਆ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਦੇ ਮਿਹਨਤਕਸ਼ ਅਮਨ ਤੇ ਇਨਸਾਫ ਪਸੰਦ, ਜਮਹੂਰੀਅਤ ਪਸੰਦ ਅਤੇ ਸਮੁੱਚੇ ਧਰਮ ਨਿਰਪੱਖ ਲੋਕਾਂ ਨੂੰ ਲਾਮ ਬੰਦ ਕਰਕੇ ਸੀ.ਪੀ.ਆਈ.(ਐਮ) ਵਲੋਂ 20 ਅਗਸਤ ਤੋਂ 26 ਅਗਸਤ ਤੱਕ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ-ਰਾਸ਼ਟਰ ਵਿਰੋਧੀ ਨੀਤੀਆਂ ਅਤੇ ਫਿਰਕੂ ਵਾਸ਼ੀਵਾਦ ਦੇ ਏਜੰਡੇ ਨੂੰ ਲਾਗੂ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜਿਸ਼ਾਂ ਵਿਰੁੱਧ ਜੋਰਦਾਰ ਜਨਤਕ ਅੰਦੋਲਨ ਅਰੰਭ ਕੀਤਾ ਜਾਵੇਗਾ।