
ਏਅਰ ਇੰਡੀਆ ਦੀ ਅੰਮਿ੍ਤਸਰ ਲੰਡਨ ਹੀਥਰੋ ਸਿੱਧੀ ਉਡਾਣ 16 ਅਗੱਸਤ ਤੋਂ
ਅੰਮਿ੍ਤਸਰ, 9 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਕੇ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਲਈ ਵੱਡੀ ਰਾਹਤ ਵਜੋਂ, ਏਅਰ ਇੰਡੀਆ 16 ਅਗੱਸਤ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮਿ੍ਤਸਰ ਅਤੇ ਲੰਡਨ ਹੀਥਰੋ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਨ ਮੁੜ ਸ਼ੁਰੂ ਕਰੇਗੀ |
ਇਸ ਸਬੰਧੀ ਫਲਾਈ ਅੰਮਿ੍ਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮਿ੍ਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ 'ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮਿ੍ਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫ਼ਤੇ, ਇਕ ਸਿੱਧੀ ਉਡਾਨ ਚਲਾਏਗੀ | ਇਨ੍ਹਾਂ ਉਡਾਨਾਂ ਨੂੰ ਯੂਕੇ ਸਰਕਾਰ ਵਲੋਂ 8 ਅਗੱਸਤ ਤੋਂ ਭਾਰਤ ਦਾ ਨਾਮ 'ਲਾਲ' ਸੂਚੀ ਤੋਂ ਹਟਾ ਕੇ ਇਸ ਨੂੰ 'ਏਾਬਰ' ਸੂਚੀ ਵਿਚ ਪਾ ਦਿਤੇ ਜਾਣ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12;30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ ਨੂੰ ਮੰਗਲਵਾਰ 1:10 ਵਜੇੇ ਅੰਮਿ੍ਤਸਰ ਪਹੁੰਚੇਗੀ | ਮੰਗਲਵਾਰ ਸਵੇਰੇ 3:10 ਵਜੇ ਅੰਮਿ੍ਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਵਜੇ ਲੰਡਨ ਪਹੁੰਚੇਗੀ | ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ | ਪੰਜਾਬ ਜਾਮ ਯੂਕੇ ਪਹੁੰਚਣ ਵਿਚ ਬਹੁਤ ਘੱਟ ਸਿਰਫ਼ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ | ਸਾਨੂੰ ਆਸ ਹੈ ਕਿ ਸਥਿਤੀ ਵਿਚ ਹੋਰ ਸੁਧਾਰ ਆਉਣ ਅਤੇ ਪਾਬੰਦੀਆਂ ਵਿਚ ਢਿੱਲ ਦਿਤੇ ਜਾਣ ਨਾਲ ਏਅਰ ਇੰਡੀਆ ਅਪਣੀ ਅੰਮਿ੍ਤਸਰ ਬਰਮਿੰਘਮ ਸਿੱਧੀ ਉਡਾਨ ਨੂੰ ਵੀ ਮੁੜ ਸ਼ੁਰੂ ਕਰੇਗੀ | ਇਸ ਨਾਲ ਲੰਡਨ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ ਕਿਉਂਕਿ ਦਿੱਲੀ ਦਾ ਵਾਇਆ ਕਰ ਕੇ ਜਾਣ ਨਾਲ ਜਿਥੇ ਸਮਾਂ ਵੀ ਜ਼ਿਆਦਾ ਲਗਦਾ ਸੀ ਉਥੇ ਹੀ ਪੈਸੇ ਵੀ ਖ਼ਰਾਬ ਹੁੰਦੇ ਸਨ |
ਕੈਪਸ਼ਨ— ਏ ਐਸ ਆਰ ਬਹੋੜੂ— 9— 4— ਨਕਸ਼ੇ ਰਾਹੀ ਲਿਆ ਗਈ ਫੋਟੋ |