ਨਵਜੋਤ ਸਿੱਧੂ ਨੇ ਟਵੀਟ ਰਾਹੀਂ ਮੁੜ ਅਪਣੀ ਸਰਕਾਰ 'ਤੇ ਚੁੱਕੇ ਸਵਾਲ
Published : Aug 10, 2021, 7:20 am IST
Updated : Aug 10, 2021, 7:20 am IST
SHARE ARTICLE
image
image

ਨਵਜੋਤ ਸਿੱਧੂ ਨੇ ਟਵੀਟ ਰਾਹੀਂ ਮੁੜ ਅਪਣੀ ਸਰਕਾਰ 'ਤੇ ਚੁੱਕੇ ਸਵਾਲ

ਪੁਛਿਆ, ਮਜੀਠੀਆ ਵਿਰੁਧ ਨਸ਼ਿਆਂ ਦੇ ਮਾਮਲੇ ਵਿਚ ਕੀ ਕਾਰਵਾਈ ਕੀਤੀ? ਬੰਦ ਰੀਪੋਰਟਾਂ ਛੇਤੀ ਖੁਲ੍ਹਵਾਉਣ ਲਈ ਕਿਹਾ
ਚੰਡੀਗੜ੍ਹ, 9 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੇ ਮੁੜ ਅਪਣੀ ਹੀ ਸਰਕਾਰ ਨੂੰ  ਘੇਰਨਾ ਸ਼ੁਰੂ ਕਰ ਦਿਤਾ ਹੈ | ਉਨ੍ਹਾਂ ਅੱਜ ਮੁੜ ਟਵੀਟ ਕਰ ਕੇ ਨਸ਼ਿਆਂ ਦਾ ਮੁੱਦਾ ਚੁਕਦਿਆਂ ਸਰਕਾਰ ਤੋਂ ਪੁਛਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਵਿਰੁਧ ਕੀ ਕਾਰਵਾਈ ਹੋਈ ਹੈ? 
ਸਿੱਧੂ ਨੇ ਬੀਤੇ ਦਿਨੀਂ ਵੀ ਇਕ ਟਵੀਟ ਕਰ ਕੇ ਅਸਿੱਧੇ ਤੌਰ 'ਤੇ ਸਰਕਾਰ 'ਤੇ ਹੀ ਸਵਾਲ ਚੁਕਦਿਆਂ ਕਿਹਾ ਸੀ ਕਿ ਸੂਬੇ ਦੀ ਆਮਦਨ ਵਧਾਉਣ ਦੇ ਵਸੀਲੇ ਜੁਟਾਉਣੇ ਚਾਹੀਦੇ ਹਨ | ਉਨ੍ਹਾਂ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰਨ ਦੀ ਗੱਲ ਆਖੀ ਸੀ | ਅੱਜ ਮੁੜ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਵੱਡੇ ਵਪਾਰੀਆਂ ਵਿਰੁਧ ਕਾਰਵਾਈ ਕਰਨਾ ਕਾਂਗਰਸ ਦੇ 18 ਨੁਕਾਤੀ ਏਜੰਡੇ ਦੀ ਤਰਜੀਹ ਹੈ | ਉਨ੍ਹਾਂ ਸਰਕਾਰ ਤੋਂ ਪੁਛਿਆ ਕਿ ਮਜੀਠੀਆ ਵਿਰੁਧ ਨਸ਼ਿਆਂ ਦੇ ਮਾਮਲੇ ਵਿਚ ਕੀ ਕਾਰਵਾਈ ਹੋਈ ਹੈ ਜਦਕਿ ਸਰਕਾਰ ਇਸ ਮਾਮਲੇ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦੀ ਹਵਾਲਗੀ ਦੀ ਮੰਗ ਕਰਦੀ ਹੈ | ਸਿੱਧੂ ਨੇ ਕਿਹਾ ਕਿ ਕਾਰਵਾਈ ਵਿਚ ਹੋਰ ਦੇਰੀ ਹੋਈ ਤਾਂ ਰੀਪੋਰਟਾਂ ਨੂੰ  ਜਨਤਕ ਕਰਨ ਲਈ ਵਿਧਾਨ ਸਭਾ ਵਿਚ ਮਤਾ ਲਿਆਉਣਾ ਪਵੇਗਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜੀਠੀਆ ਵਿਰੁਧ ਛੇਤੀ ਕਾਰਵਾਈ ਕਰ ਕੇ ਮਾਮਲੇ ਨੂੰ  ਅੰਜਾਮ ਤਕ ਪਹੁੰਚਾਉਣ ਲਈ ਨਸ਼ਿਆਂ ਬਾਰੇ ਬੰਦ ਰੀਪੋਰਟਾਂ ਖੁਲ੍ਹਵਾਈਆਂ ਜਾਣ | ਨਵਜੋਤ ਸਿੱਧੂ ਨੇ ਐਸ.ਟੀ.ਐਫ਼ ਦੀ ਸੀਲਬੰਦ ਰੀਪੋਰਟ ਅਤੇ ਈ.ਡੀ. ਵਲੋਂ ਇਸ ਮਾਮਲੇ ਵਿਚ ਦਰਜ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ |
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement