ਮੁਸਲਿਮ ਦੇਸ਼ਾਂ ਦੇ ਮਰੀਜ਼ਾਂ ਨੂੰ 'ਹਲਾਲ ਅੰਗ' ਵੇਚ ਰਿਹੈ ਚੀਨ
Published : Aug 10, 2022, 12:37 am IST
Updated : Aug 10, 2022, 12:37 am IST
SHARE ARTICLE
image
image

ਮੁਸਲਿਮ ਦੇਸ਼ਾਂ ਦੇ ਮਰੀਜ਼ਾਂ ਨੂੰ 'ਹਲਾਲ ਅੰਗ' ਵੇਚ ਰਿਹੈ ਚੀਨ

ਚੀਨ ਨੇ 2006 'ਚ ਸ਼ੁਰੂ ਕਰ ਦਿਤਾ ਸੀ 'ਹਲਾਲ ਅੰਗ' ਟਰਾਂਸਪਲਾਂਟ ਦਾ ਕੰਮ

ਬੀਜਿੰਗ/ਦੁਬਈ, 9 ਅਗੱਸਤ : ਅਮੀਰ ਖਾੜੀ ਦੇਸ਼ਾਂ ਵਿਚ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜਾਂ ਨੂੰ  ਆਕਰਸ਼ਿਤ ਕਰਨ ਲਈ ਚੀਨ ਦੀ ਸਰਕਾਰ 'ਹਲਾਲ ਅੰਗ' ਟਰਾਂਸਪਲਾਂਟ ਕਰ ਰਹੀ ਹੈ | 'ਹਲਾਲ ਅੰਗ' ਟਰਾਂਸਪਲਾਂਟ ਦੀ ਕੀਮਤ ਵੀ ਆਮ ਅੰਗ ਟਰਾਂਸਪਲਾਂਟ ਨਾਲੋਂ ਤਿੰਨ ਗੁਣਾ ਜ਼ਿਆਦਾ ਵਸੂਲੀ ਜਾ ਰਹੀ ਹੈ | 'ਕੈਂਪੇਨ ਫ਼ਾਰ ਉਈਗਰਸ' ਸੰਸਥਾ ਵਲੋਂ ਚੀਨ ਦੇ ਇਸ 'ਹਲਾਲ ਅੰਗ' ਕਾਰੋਬਾਰ ਦੀ ਇਕ ਪੂਰੀ ਰਿਪੋਰਟ ਤਿਆਰ ਕੀਤੀ ਗਈ ਹੈ | ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਇਹ ਕਾਰੋਬਾਰ ਲਗਭਗ 15 ਸਾਲਾਂ ਤੋਂ ਕਰ ਰਿਹਾ ਹੈ |
ਅਮਰੀਕਾ ਵਿਚ ਜਿਥੇ ਇਕ ਅੰਗ ਟਰਾਂਸਪਲਾਂਟ ਲਈ ਮਰੀਜ਼ ਨੂੰ  ਸਾਢੇ ਤਿੰਨ ਸਾਲ ਦੀ ਉਡੀਕ ਕਰਨੀ ਪੈਂਦੀ ਹੈ, ਉਥੇ ਚੀਨ ਵਿਚ ਇਸ ਲਈ ਉਡੀਕ ਸੂਚੀ ਸਿਰਫ 12 ਦਿਨ ਹੈ | ਇਹੋ ਕਾਰਨ ਹੈ ਕਿ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਲੋਕ ਅੰਗ ਟਰਾਂਸਪਲਾਂਟ ਲਈ ਚੀਨ ਵੱਲ ਆਕਰਸ਼ਿਤ ਹੋ ਰਹੇ ਹਨ |
ਮੁਸਲਿਮ ਦੇਸ਼ਾਂ ਵਿਚ ਕੀਤੇ ਜਾ ਰਹੇ ਚੀਨ ਪ੍ਰਚਾਰ ਮੁਤਾਬਕ ਉਹ ਅੰਗ ਜੋ ਇਸਲਾਮ ਦੇ ਸੱਚੇ ਸ਼ਰਧਾਲੂ ਭਾਵ ਸਾਰੇ ਸਿਧਾਂਤਾਂ ਦੀ ਪਾਲਣਾ ਕਰਨ ਵਾਲੇ ਅਤੇ ਸ਼ਰਾਬ ਅਤੇ ਸੂਰ ਦੇ ਮਾਸ ਦਾ ਸੇਵਨ ਨਾ ਕਰਨ ਵਾਲੇ ਡੋਨਰਾਂ ਤੋਂ ਲਏ ਜਾਂਦੇ ਹਨ, ਉਹ 'ਹਲਾਲ ਅੰਗ' ਹਨ | ਪਰ ਇਨ੍ਹਾਂ ਦੇ ਟਰਾਂਸਪਲਾਂਟ ਦੀ ਕੀਮਤ ਜ਼ਿਆਦਾ ਹੈ | ਉਦਾਹਰਣ ਲਈ ਇਨ੍ਹਾਂ ਦੇਸ਼ਾਂ ਵਿਚ ਆਮ ਲਿਵਰ ਟਰਾਂਸਪਲਾਂਟ ਦੀ ਕੀਮਤ ਜਿਥੇ ਇਕ ਲੱਖ ਡਾਲਰ (ਲਗਭਗ 80 ਲੱਖ ਰੁਪਏ) ਹੈ ਉਥੇ ਕਿਸੇ ਸੱਚੇ ਮੁਸਲਿਮ ਵਲੋਂ ਡੋਨੇਟ ਲਿਵਰ ਦੀ ਕੀਮਤ ਤਿੰਨ ਲੱਖ ਡਾਲਰ ਹੈ |
ਚੀਨ ਦੀ ਸਿਹਤ ਸੇਵਾਵਾਂ ਨਾਲ ਜੁੜੀ ਇਕ ਔਰਤ ਵਰਕਰ ਇਈ ਲੀ ਦੇ ਹਵਾਲੇ ਤੋਂ ਕੈਂਪੇਨ ਫਾਰ ਉਈਗਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਲਾਈਵ ਆਰਗੇਨ ਹਾਰਵੇਸਟਿੰਗ ਪ੍ਰੋਗਰਾਮ ਦੀ ਚਸ਼ਮਦੀਦ ਗਵਾਹ ਹੈ | ਤੇਨਜਿਨ ਤਾਇਡਾ ਹਸਪਤਾਲ ਦੇ ਲਿਵਰ ਟਰਾਂਸਪਲਾਂਟ ਵਿਭਾਗ ਵਿਚ ਇਹ ਕੰਮ 2006 ਤੋਂ ਹੀ ਸ਼ੁਰੂ ਕਰ ਦਿਤਾ ਗਿਆ | 37 ਸਾਊਦੀ ਮਰੀਜ਼ਾਂ ਨੂੰ  ਹਲਾਲ ਅੰਗ ਟਰਾਂਸਪਲਾਂਟ ਕਰਦਿਆਂ ਉਸਨੇ ਖੁਦ ਦੇਖਿਆ ਹੈ | ਜਿਨ੍ਹਾਂ ਤੋਂ ਅੰਗ ਲਏ ਗਏ ਉਹ ਸਾਰੇ ਪੂਰਬੀ ਤੁਰਕਿਸਤਾਨ ਦੇ ਉਈਗਰ ਮੁਸਲਮਾਨ ਸਨ |
ਚਾਈਨਾ ਟਿ੍ਬਿਊਨ ਵਿਚ 2020 ਵਿਚ ਇਕ ਰਿਪੋਰਟ ਛਪੀ ਸੀ ਕਿ ਉਈਗਰ ਮੁਸਲਮਾਨਾਂ ਦੀ ਜਾਂਚ ਲਈ ਵੱਡੇ ਪੈਮਾਨੇ 'ਤੇ ਮੁਫਤ ਸਿਹਤ ਜਾਂਚ ਕੈਂਪ ਲਗਾਏ ਗਏ ਸਨ | ਅਸਲ ਵਿਚ ਇਨ੍ਹਾਂ ਕੈਂਪਾਂ ਰਾਹੀਂ ਉਈਗਰ ਮੁਸਲਮਾਨਾਂ ਦਾ ਇਕ ਵੱਡਾ ਡਾਟਾ ਬੇਸ ਤਿਆਰ ਕੀਤਾ ਗਿਆ ਸੀ ਤਾਂ ਜੋ ਗਾਹਕ ਨੂੰ  ਉਸਦੀ ਲੋੜ ਮੁਤਾਬਕ ਅੰਗ ਦੇਣ ਲਈ ਡੋਨਰ ਦੀ ਤਤਕਾਲ ਪਛਾਣ ਕੀਤੀ ਜਾ ਸਕੇ | 
ਉਸ ਤੋਂ ਬਾਅਦ ਇਸ ਮੁਸਲਿਮ ਭਾਈਚਾਰੇ ਨੂੰ  ਚੀਨ ਨੇ ਚਲਦੇ-ਫਿਰਦੇ ਓਰਗਨ ਬੈਂਕ ਵਿਚ ਬਦਲ ਦਿਤਾ | ਜ਼ਿਆਦਾਤਰ ਉਈਗਰ ਮੁਸਲਮਾਨ ਸਿਗਰਟ ਅਤੇ ਸ਼ਰਾਬ ਨਹੀਂ ਪੀਂਦੇ | ਚੀਨ ਦੇ ਤਸੀਹਾ ਕੈਂਪਾਂ ਵਿਚ ਮਰੇ ਅਤੇ ਬੰਦੀ ਉਈਗਰ ਮੁਸਲਮਾਨਾਂ ਦੇ ਅੰਗ, ਉਨ੍ਹਾਂ ਦੇ ਪਰਵਾਰਾਂ ਨੂੰ  ਦੱਸੇ ਬਿਨਾਂ ਕੱਢੇ ਗਏ | ਇਨ੍ਹਾਂ ਅੰਗਾਂ ਨੂੰ  ਮਿਡਲ-ਈਸਟ ਦੇ ਮੁਸਲਿਮ ਦੇਸ਼ਾਂ ਵਿਚ ਹਲਾਲ ਅੰਗ ਕਹਿ ਕੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ |     (ਏਜੰਸੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement