ਸਾਢੇ 5 ਮਹੀਨਿਆਂ ਦੀ ਜੇਲ੍ਹ ਕੱਟ ਬਾਹਰ ਆਏ ਮਜੀਠੀਆ ਨੇ ਸੀਐੱਮ ਮਾਨ ਨੂੰ ਦਿੱਤੀ ਵਿਆਹ ਦੀ ਵਧਾਈ 
Published : Aug 10, 2022, 8:24 pm IST
Updated : Aug 10, 2022, 8:24 pm IST
SHARE ARTICLE
Bikram Singh Majithia
Bikram Singh Majithia

ਮਜੀਠੀਆ ਨੇ ਸਾਬਕਾ ਸੀਐੱਮ ਚੰਨੀ ਤੇ ਨਵਜੋਤ ਸਿੱਧੂ 'ਤੇ ਵੀ ਨਿਸ਼ਾਨਾ ਸਾਧਿਆ ਹੈ

 

ਪਟਿਆਲਾ - ਪੰਜਾਬ ਦੇ ਦਿੱਗਜ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਸਾਢੇ 5 ਮਹੀਨਿਆਂ ਬਾਅਦ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਇਸ ਦੌਰਾਨ ਸਮਰਥਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਸ ਨੂੰ ਸਵੇਰੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ 'ਤੇ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਸੀ। 

ਪਟਿਆਲਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕ ਪਹੁੰਚੇ ਹੋਏ ਸਨ। ਮਜੀਠੀਆ ਦੇ ਜੇਲ੍ਹ ਵਿਚੋਂ ਬਾਹਰ ਆਉਣ ''ਤੇ ਉਹਨਾਂ ਦੇ ਗਲਾਂ ਵਿਚ ਹਾਰ ਪਾਏ ਗਏ ਸਿਰੋਪਾਓ ਵੀ ਪਾਏ ਗਏ। ਬਾਹਰ ਆਉਂਦੇ ਹੀ ਉਨ੍ਹਾਂ ਨੇ ਬਿਨਾਂ ਨਾਂ ਲਏ ਸਾਬਕਾ ਸੀਐੱਮ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਂ ਲਏ ਬਿਨਾਂ ਮਜੀਠੀਆ ਨੇ ਕਿਹਾ ਕਿ ਗੁਨਾਹ ਕਰਨ ਵਾਲਾ ਅੱਜ ਕੱਲ੍ਹ ਨਜ਼ਰ ਨਹੀਂ ਆਉਂਦਾ।

Bikram Singh MajithiaBikram Singh Majithia

ਅਮਰੀਕਾ ਤੋਂ ਵਾਪਸ ਕਿਉਂ ਨਹੀਂ ਆ ਰਹੇ? ਦੂਸਰਾ ਯਾਨੀ ਨਵਜੋਤ ਸਿੱਧੂ ਜੇਲ੍ਹ ਵਿਚ ਮੇਰੇ ਗੁਆਂਢ ਵਿਚ ਸੀ ਪਰ ਉਸ ਦੀ ਆਵਾਜ਼ ਹੁਣ ਕਦੇ ਨਹੀਂ ਸੁਣੀ। ਇਸ ਦੇ ਨਾਲ ਹੀ ਉਹਨਾਂ ਨੇ ਸੀਐੱਮ ਮਾਨ ਨੂੰ ਵਿਆਹ ਦੀ ਵੀ ਵਧਾਈ ਦਿੱਤੀ। ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਰਾਜਨੀਤੀ ਵਿਚ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਨਿੱਜੀ ਦੁਸ਼ਮਣੀ ਸ਼ੁਰੂ ਹੋ ਜਾਵੇ। ਉਨ੍ਹਾਂ ਸਿੱਧੂ 'ਤੇ ਵਿਅੰਗ ਕੱਸਿਆ ਕਿ ਉਹ ਜੇਲ੍ਹ 'ਚ ਕੰਧਾਂ ਨਾਲ ਟੱਕਰ ਮਾਰ ਰਿਹਾ ਹੈ। 

ਬਿਕਰਮ ਮਜੀਠੀਆ ਨੇ ਕਿਹਾ ਕਿ ਮਾਲਕ ਦੀ ਬਹੁਤ ਕਿਰਪਾ ਹੈ। ਮੇਰੇ ਖਿਲਾਫ ਰਚੀ ਗਈ ਸਾਜਿਸ਼ ਦਾ ਜਵਾਬ ਅਦਾਲਤ ਅਤੇ ਲੋਕਾਂ ਨੇ ਦੇ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਤਾਂ ਬਹੁਤ ਛੋਟਾ ਅੱਤਿਆਚਾਰ ਹੈ। ਗੁਰੂ ਸਾਹਿਬ ਨੇ ਸਾਨੂੰ ਅਪਰਾਧ ਨਾਲ ਨਜਿੱਠਣਾ ਸਿਖਾਇਆ ਹੈ। ਮਜੀਠੀਆ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ। 

Bikram Singh MajithiaBikram Singh Majithia

ਉਨ੍ਹਾਂ ਕਿਹਾ ਕਿ ਕੋਈ ਵੀ ਸੰਵਿਧਾਨ ਤੋਂ ਉੱਪਰ ਨਹੀਂ ਹੈ। ਜਿਹੜੇ ਲੋਕ 25 ਸਾਲ ਜਾਂ ਦੋਹਰੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀ ਸਰਕਾਰ 75ਵੇਂ ਆਜ਼ਾਦੀ ਦਿਹਾੜੇ 'ਤੇ ਰਿਹਾਅ ਕਰਨਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ। ਮੈਨੂੰ ਚੋਣ ਨਾ ਲੜਨ ਦੇਣ ਦੀ ਪੂਰੀ ਯੋਜਨਾ ਸੀ।
ਮਜੀਠੀਆ ਨੂੰ ਜ਼ਮਾਨਤ ਦੇਣ 'ਤੇ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ।

ਮਜੀਠੀਆ ਨੂੰ 2 ਲੱਖ ਰੁਪਏ ਦਾ ਬਾਂਡ ਭਰਨਾ ਪਵੇਗਾ। ਉਹ ਅਪਣਾ ਪਾਸਪੋਰਟ ਚੈਕਿੰਗ ਏਜੰਸੀ ਨੂੰ ਸੌਂਪਣਾ ਹੋਵੇਗਾ। ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਉਹ ਵਿਦੇਸ਼ ਨਹੀਂ ਜਾ ਸਕਦੇ। ਉਹ ਕਿਸੇ ਵੀ ਤਰ੍ਹਾਂ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ। ਜੇਕਰ ਨਿੱਜੀ ਪੇਸ਼ੀ ਤੋਂ ਛੋਟ ਨਹੀਂ ਮਿਲਦੀ ਤਾਂ ਉਸ ਨੂੰ ਹੇਠਲੀ ਅਦਾਲਤ ਵਿਚ ਪੇਸ਼ੀ ਦੌਰਾਨ ਪੇਸ਼ ਹੋਣਾ ਪਵੇਗਾ। ਮਜੀਠੀਆ ਜਿਸ ਤਰ੍ਹਾਂ ਦੇ ਕੇਸ ਵਿਚ ਦੋਸ਼ੀ ਹਨ, ਉਸ ਵਿਚ ਅਜਿਹਾ ਕੋਈ ਅਪਰਾਧ ਨਹੀਂ ਕਰਨਗੇ। 

ਮਜੀਠੀਆ ਅਜਿਹੇ ਸਮੇਂ ਵਿੱਚ ਜੇਲ੍ਹ ਤੋਂ ਬਾਹਰ ਆਏ ਹਨ ਜਦੋਂ ਅਕਾਲੀ ਦਲ ਵਿਚ ਪਹਿਲਾਂ ਹੀ ਘਮਾਸਾਣ ਚੱਲ ਰਿਹਾ ਹੈ। ਅਕਾਲੀ ਲੀਡਰਸ਼ਿਪ ਅਤੇ ਖਾਸ ਕਰਕੇ ਬਾਦਲ ਪਰਿਵਾਰ ਵਿਰੁੱਧ ਬਾਗੀ ਮਾਹੌਲ ਸਿਰਜਿਆ ਜਾ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵੱਲੋਂ ਮਜੀਠੀਆ ਵਿਰੁੱਧ ਨਸ਼ਿਆਂ ਦਾ ਕੇਸ ਦਰਜ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement