Crime: ਮਾਨਸਾ ਸਕੂਲ ਨੇੜੇ 6 ਬਦਮਾਸ਼ਾਂ ਨੇ ਨਾਬਾਲਗ ਦੇ ਸਾਹਮਣੇ ਕੀਤੀ ਪਿਤਾ ਦੀ ਕੁੱਟਮਾਰ 
Published : Aug 10, 2023, 3:43 pm IST
Updated : Aug 10, 2023, 3:43 pm IST
SHARE ARTICLE
 6 Bike-Borne Men Thrash Father With Sticks In Front Of Crying Son Near Mansa School
6 Bike-Borne Men Thrash Father With Sticks In Front Of Crying Son Near Mansa School

ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ

ਮਾਨਸਾ - ਮਾਨਸਾ ਵਿਚ ਇਕ ਸਕੂਲ ਦੇ ਅੱਗੇ ਪੁੱਤ ਦੇ ਸਾਹਮਣੇ ਕੁੱਝ ਗੁੰਡਿਆਂ ਨੇ ਪਿਤਾ ਦੀ ਕੁੱਟਮਾਰ ਕੀਤੀ। ਪਿਓ ਦੋਪਹੀਆ ਵਾਹਨ 'ਤੇ ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ, ਜਦੋਂ ਕੁਝ ਗੁੰਡਿਆਂ ਨੇ ਦਿਨ-ਦਿਹਾੜੇ ਜਨਤਕ ਤੌਰ 'ਤੇ ਪਿਓ 'ਤੇ ਹਮਲਾ ਕਰ ਦਿੱਤਾ ਤੇ ਡੰਡਿਆਂ ਨਾਲ ਕੁੱਠਮਾਰ ਕੀਤੀ। ਕੁੱਲ ਛੇ ਵਿਅਕਤੀਆਂ ਵਿਚੋਂ ਕੁਝ ਪਹਿਲਾਂ ਹੀ ਮੌਕੇ 'ਤੇ ਮੌਜੂਦ ਸਨ, ਜਦੋਂ ਕਿ ਦੂਸਰੇ ਵਿਅਕਤੀ ਵੀ ਬਾਈਕ ਦਾ ਪਿੱਛਾ ਕਰਦੇ ਹੋਏ ਰੁਕ ਗਏ। ਇਹ ਸਾਰੀ ਘਟਨਾ ਕੈਮਰਿਆਂ ਵਿਚ ਕੈਦ ਹੋ ਗਈ। 

ਵੀਡੀਓ ਵਿਚ ਪਿਤਾ ਨੂੰ ਨਾਬਾਲਗ ਅਤੇ ਹੋਰ ਸਥਾਨਕ ਲੋਕਾਂ ਦੇ ਸਾਹਮਣੇ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟਦੇ ਹੋਏ ਦੇਖਿਆ ਗਿਆ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਖਿਲਾਫ਼ ਆਈਪੀਸੀ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਦੋਵਾਂ ਧਿਰਾਂ ਦੇ ਨਿੱਜੀ ਵਿਵਾਦ ਨੂੰ ਲੈ ਕੇ ਹੋਇਆ ਹੈ।            

ਪਿਤਾ ਆਪਣੇ ਬੇਟੇ ਨਾਲ ਉਸ ਨੂੰ ਮਾਨਸਾ ਸਥਿਤ ਸਕੂਲ ਵਿਚ ਛੱਡਣ ਲਈ ਮੋਟਰਸਾਈਕਲ 'ਤੇ ਜਾ ਰਿਹਾ ਸੀ, ਹਾਲਾਂਕਿ, ਜਦੋਂ ਉਹ ਸਕੂਲ ਦੇ ਨੇੜੇ ਸਨ, ਤਾਂ ਕੁਝ ਵਿਅਕਤੀਆਂ ਨੇ ਪਿਤਾ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਪਿਤਾ ਜ਼ਖਮੀ ਹੋ ਗਿਆ। ਲੜਾਈ ਦੌਰਾਨ ਹਮਲਾਵਰਾਂ ਵਿਚੋਂ ਇੱਕ ਨੇ ਨਾਬਾਲਗ ਨੂੰ ਆਪਣੇ ਪਿਤਾ ਤੋਂ ਵੱਖ ਕਰ ਦਿੱਤਾ ਤੇ ਨਾਬਾਲਗ ਦੂਰ ਖੜ੍ਹਾ ਪਿਤਾ 'ਤੇ ਹਮਲਾ ਹੁੰਦਾ ਦੇਖਦਾ ਰਿਹਾ। 

ਇਹ ਘਟਨਾ ਕਥਿਤ ਤੌਰ 'ਤੇ ਵਿਦਿਅਕ ਸੰਸਥਾ ਦੇ ਬਿਲਕੁਲ ਸਾਹਮਣੇ ਵਾਪਰੀ ਕਿਉਂਕਿ ਵਿਜ਼ੂਅਲ ਵਿਚ ਦਿਖਾਇਆ ਗਿਆ ਹੈ ਕਿ ਕੁਝ ਹੋਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਅੰਦਰ ਛੱਡ ਕੇ ਭੱਜ ਰਹੇ ਸਨ। ਜਿਉਂ ਹੀ ਪਿਤਾ ਨੇ ਮੌਕੇ 'ਤੇ ਪਹੁੰਚ ਕੇ ਆਪਣੇ ਬੇਟੇ ਨੂੰ ਛੱਡਣ ਲਈ ਮੋਟਰਸਾਈਕਲ ਰੋਕਿਆ ਤਾਂ ਬਦਮਾਸ਼ਾਂ ਨੇ ਉਸ 'ਤੇ ਵਾਰ-ਵਾਰ ਡੰਡਿਆਂ ਨਾਲ ਹਮਲਾ ਕੀਤਾ ਅਤੇ ਉਹ ਗੰਭੀਰ ਜਖ਼ਮੀ ਹੋ ਗਿਆ। ਉੱਥੇ ਮੌਜੂਦ ਇੱਕ ਔਰਤ ਨੇ ਦਖਲ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ। ਜਦੋਂ ਹਮਲਾਵਾਰ ਫਰਾਰ ਹੋ ਗਏ ਤਾਂ ਜਾ ਕੇ ਕਿਸੇ ਨੇ ਪੀੜਤ ਦੀ ਮਦਦ ਕੀਤੀ। 


 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement