
ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪਿਤਾ ਲਗਾ ਰਿਹਾ ਮਦਦ ਦੀ ਗੁਹਾਰ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਾਲੜਾ ਤੋਂ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਗਰੀਬ ਪਰਿਵਾਰ ਦ ਦੋ ਲੜਕਿਆ ਨੂੰ ਰਾਤ ਨੂੰ ਸੁੱਤੇ ਪਏ ਘਰ ਵਿਚ ਸੱਪ ਨੇ ਡੰਗ ਮਾਰ ਲਿਆ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੜਕਿਆਂ ਦੀ ਪਹਿਚਾਣ 18 ਸਾਲਾ ਗੁਰਪ੍ਰੀਤ ਸਿੰਘ ਤੇ 14 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਭਾਰਤੀ ਕ੍ਰਿਕਟ ਖਿਡਾਰੀ ਸ਼ਿਖਰ ਧਵਨ
ਗੱਲਬਾਤ ਕਰਦਿਆਂ ਬੱਚਿਆਂ ਦੇ ਪਿਤਾ ਹੀਰਾ ਸਿੰਘ ਨੇ ਦਸਿਆ ਕਿ ਉਹ ਖ਼ੁਦ ਘਰੋਂ ਬਹੁਤ ਗਰੀਬ ਹੈ ਅਤੇ ਅਪਾਹਜ ਹਾਂ। ਮੇਰੇ ਲੜਕੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 18 ਸਾਲ ਹੈ ਅਤੇ ਛੋਟੇ ਲੜਕੇ ਲਵਪ੍ਰੀਤ ਸਿੰਘ ਦੀ ਉਮਰ 14 ਸਾਲ ਨੂੰ ਸੱਪ ਨੇ ਡੰਗ ਮਾਰ ਲਿਆ।
ਇਹ ਵੀ ਪੜ੍ਹੋ: ਡਾ. ਨਵਜੋਤ ਕੌਰ ਦੀ ਹੋਈ 5ਵੀਂ ਕੀਮੋਥੈਰੇਪੀ, ਨਵਜੋਤ ਸਿੱਧੂ ਨੇ ਟਵਿੱਟਰ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਹੀਰਾ ਸਿੰਘ ਨੇ ਮਦਦ ਦੀ ਗੁਹਾਰ ਲਗਾਈ ਹੈ। ਉਧਰ ਇਸ ਮਾਮਲੇ ਸਬੰਧੀ ਡਾਕਟਰ ਰਣਜੀਤ ਸਿੰਘ ਰਾਣਾ ਦਾ ਕਹਿਣਾ ਹੈ ਕਿ ਸੱਪ ਜ਼ਿਆਦਾ ਜ਼ਹਿਰੀਲਾ ਹੋਣ ਕਾਰਨ ਛੋਟੇ ਲੜਕੇ ਦੀ ਹਾਲਤ ਨਾਜ਼ੁਕ ਹੈ ਜਦਕਿ ਵੱਡੇ ਲੜਕੇ ਦੀ ਹਾਲਤ ਕੁੱਝ ਠੀਕ ਹੋਣ ਕਾਰਨ ਉਸ ਦਾ ਵੀ ਇਲਾਜ ਜਾਰੀ ਹੈ ।