ਡਾ. ਨਵਜੋਤ ਕੌਰ ਦੀ ਹੋਈ 5ਵੀਂ ਕੀਮੋਥੈਰੇਪੀ, ਨਵਜੋਤ ਸਿੱਧੂ ਨੇ ਟਵਿੱਟਰ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ

By : GAGANDEEP

Published : Aug 10, 2023, 1:52 pm IST
Updated : Aug 10, 2023, 1:53 pm IST
SHARE ARTICLE
photo
photo

ਬੀਮਾਰ ਪਤਨੀ ਦੀ ਸੇਵਾ ਕਰ ਰਹੇ ਨਵਜੋਤ ਸਿੱਧੂ

 

ਮੁਹਾਲੀ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਆਪਣੀ ਕੈਂਸਰ ਪੀੜਤ ਪਤਨੀ ਦੀ ਦੇਖਭਾਲ ਕਰਨ 'ਚ ਰੁੱਝੇ ਹੋਏ ਹਨ। ਡਾਕਟਰ ਨਵਜੋਤ ਕੌਰ ਦੀ 5ਵੀਂ ਕੀਮੋਥੈਰੇਪੀ ਹੋਈ ਹੈ, ਜਿਸ ਤੋਂ ਬਾਅਦ ਉਹ ਕਾਫੀ ਕਮਜ਼ੋਰ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਪਿਛਲੇ 4 ਮਹੀਨਿਆਂ ਤੋਂ ਉਨ੍ਹਾਂ  ਨੂੰ ਇਕੱਲਾ ਨਹੀਂ ਛੱਡ ਰਹੇ।

ਇਹ ਵੀ ਪੜ੍ਹੋ: BSF ਦੀ ਕਾਰਵਾਈ, ਜ਼ਿਲ੍ਹਾ ਤਰਨਤਾਰਨ 'ਚ ਖੇਤਾਂ 'ਚੋਂ ਬਰਾਮਦ ਕੀਤੀ ਹੈਰੋਇਨ

ਹੁਣ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇਣ ਲਈ ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਨਵਜੋਤ ਕੌਰ ਦੀ 5ਵੀਂ ਕੀਮੋਥੈਰੇਪੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਇਹ ਵੀ ਪੜ੍ਹੋ:  ਬੱਚੇਦਾਨੀ ਦੇ ਕੈਂਸਰ ਦੇ 95% ਤੋਂ ਵੱਧ ਮਰੀਜ਼ ਗਰੀਬ ਅਤੇ ਪੇਂਡੂ ਹਨ- ਅਧਿਐਨ

ਇਸ ਦੌਰਾਨ ਸਿੱਧੂ ਡਾਕਟਰ ਰੁਪਿੰਦਰ ਦਾ ਵੀ ਧੰਨਵਾਦ ਕਰ ਰਹੇ ਹਨ, ਜੋ ਉਨ੍ਹਾਂ ਦੀ ਪਤਨੀ ਨੂੰ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰ ਰਹੇ ਹਨ। ਨਵਜੋਤ ਸਿੱਧੂ ਨੇ ਟਵੀਟ ਕੀਤਾ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਔਖੇ ਇਮਤਿਹਾਨ ਦੇ ਮਾਨਸਿਕ ਜ਼ਖ਼ਮ ਅਜੇ ਵੀ ਰਹਿਣਗੇ। 5ਵਾਂ ਕੀਮੋ ਚੱਲ ਰਿਹਾ ਹੈ। ਨਵਜੋਤ ਕੌਰ ਨੇ ਆਪਣਾ ਹੱਥ ਹਿਲਾਉਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੂੰ ਚਮਚੇ ਨਾਲ ਖਾਣਾ ਖੁਆ ਰਿਹਾ ਹਾਂ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement