Dhakauli ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਕੀਤਾ ਕਾਬੂ
Published : Aug 10, 2025, 4:04 pm IST
Updated : Aug 10, 2025, 4:04 pm IST
SHARE ARTICLE
Dhakauli police arrest interstate gang involved in looting
Dhakauli police arrest interstate gang involved in looting

ਪੁਲਿਸ ਨੇ ਮੁਲਜ਼ਮਾਂ ਕੋਲੋਂ ਸੋਨੇ-ਚਾਂਦੀ ਸਮੇਤ 8 ਲੱਖ ਰੁਪਏ ਵੀ ਕੀਤੇ ਬਰਾਮਦ

Dhakauli police News : ਢਕੋਲੀ ਦੇ ਇਕ ਸੁਨਿਆਰੇ ਸੁਰਿੰਦਰ ਕਵਾਤਰਾ ਵੱਲੋਂ ਦਰਜ ਕਰਵਾਈ ਗਈ ਇਕ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਢਕੌਲੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਗਿਰੋਹ ਕੋਲੋਂ ਸੋਨੇ-ਚਾਂਦੀ ਸਮੇਤ ਨਕਦੀ ਬਰਾਮਦਗੀ ਕਰਨ ਵਿਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਸੁਰਿੰਦਰ ਕਵਾਤਰਾ ਦਾ ਲੜਕਾ ਗੋਵਿੰਦ ਕੰਮ-ਕਾਰ ਦੇ ਸਬੰਧ ’ਚ ਕਿਤੇ ਬਾਹਰ ਗਿਆ ਹੋਇਆ ਅਤੇ ਸੁਰਿੰਦਰ ਕਵਾਤਰਾ ਸੋਨੇ-ਚਾਂਦੀ ਦੇ ਗਹਿਣਿਆਂ ਦੀ ਦੁਕਾਨ ਗੋਵਿੰਦ ਜਿਊਲਰਜ਼ ’ਤੇ ਬੈਠਾ ਸੀ। ਇਸੇ ਦੌਰਾਨ ਦੋ ਨੌਜਵਾਨ ਦੁਕਾਨ ’ਤੇ ਆਏ ਅਤੇ ਉਹ ਸੋਨੇ ਦੀ ਚੇਨ ਦੇਖਣ ਲੱਗੇ, ਉਨ੍ਹਾਂ ਸੁਰਿੰਦਰ ਕਵਾਤਰਾ ਨੂੰ ਕਿਹਾ ਕਿ ਹੋਰ ਚੇਨੀਆਂ ਦਿਖਾਓ, ਤਾਂ ਉਨ੍ਹਾਂ ਕਿਹਾ ਕਿ ਗੋਵਿੰਦ ਸ਼ਾਮ ਨੂੰ ਆ ਜਾਵੇਗਾ, ਉਸ ਸਮੇਂ ਆ ਕੇ ਦੇਖ ਲੈਣਾ ਅਤੇ ਉਹ ਨੌਜਵਾਨ ਚਲੇ ਗਏ। ਥੋੜ੍ਹੀ ਦੇਰੀ ਮਗਰੋਂ ਦੋਵੇਂ ਨੌਜਵਾਨ ਫਿਰ  ਦੁਕਾਨ ’ਤੇ ਆ ਗਏ ਅਤੇ ਉਨ੍ਹਾਂ ਕਿਹਾ ਕਿ ਅਸੀਂ ਚੇਨ ਖਰੀਦਣੀ ਹੈ। ਇਸ ਤੋਂ ਬਾਅਦ ਉਕਤ ਦੋਵੇਂ ਨੌਜਵਾਨਾਂ ਨੇ ਸੁਰਿੰਦਰ ਕਵਾਤਰਾ ਨੂੰ ਕੁਰਸੀ ’ਤੇ ਬਿਠਾ ਕੇ ਉਸਦੀਆਂ ਬਾਹਾਂ ਰੱਸੀ ਨਾਲ ਬੰਨ੍ਹ ਦਿੱਤੀਆਂ ਅਤੇ ਕਿਹਾ ਕਿ ਜੇਕਰ ਕੋਈ ਹਰਕਤ ਕੀਤੀ ਤਾਂ ਉਹ ਉਸ ਨੂੰ ਗੋਲੀ ਮਾਰ ਦੇਣਗੇ। ਇਸ ਤੋਂ ਬਾਅਦ ਦੋਵੇਂ ਨੌਜਵਾਨ ਦੁਕਾਨ ਵਿਚ ਪਏ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ।


ਢਕੌਲੀ ਪੁਲਿਸ ਨੇ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਸ਼ਨਾਖਤ ਕੀਤੀ ਅਤੇ ਸੁਰਿੰਦਰ ਕਵਾਤਰਾ ਦੇ ਬਿਆਨ ’ਤੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ। ਜਾਂਚ ਪੜਤਾਲ ਦੌਰਾਨ ਵਿਜੇ ਕਮਲ ਪੁੱਤਰ ਰਮੇਸ਼ ਕਮਲ ਕੁਮਾਰ ਦਿੱਲੀ ਦਾ ਰਹਿਣ ਵਾਲਾ ਪਾਇਆ ਗਿਆ। ਵਿਜੇ ਕਮਲ ਦਿੱਲੀ ਪੁਲਿਸ ’ਚ ਨੌਕਰੀ ਕਰਦਾ ਸੀ ਅਤੇ ਉਹ 2018 ’ਚ ਅਗਵਾ ਕਰਨ ਦੇ ਮਾਮਲੇ ਉਹ ਡਿਸਮਿਸ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਗਹਿਣਿਆਂ ਦੀਆਂ ਦੁਕਾਨਾਂ ਨੂੰ ਟਾਰਗੈਟ ਕਰਨਾ ਸ਼ੁਰੂ ਕੀਤਾ ਸੀ ਅਤੇ ਉਸ ਖਿਲਾਫ਼ 8 ਮਾਮਲੇ ਦਰਜ ਹਨ।
ਜਦਕਿ ਵਿਜੇ ਕਮਲ ਦਾ ਦੂਜਾ ਸਾਥੀ ਅਮਿਤ ਸ਼ੁਕਲਾ ਪੁੱਤਰ ਸੰਜੀਵਨ ਸ਼ੁਕਲਾ ਵੀ ਪ੍ਰੇਮ ਵਿਹਾਰ ਦਿੱਲੀ ਦਾ ਰਹਿਣ ਵਾਲਾ ਹੀ ਪਾਇਆ ਗਿਆ। ਅਮਿਤ ਸ਼ੁਕਲਾ ਖਿਲਾਫ਼ ਵੀ ਦੁਕਾਨਾਂ ਲੁੱਟਣ ਦੇ ਦੋ ਮਾਮਲੇ ਦਰਜ ਹਨ। ਢਕੌਲੀ ਪੁਲਿਸ ਨੇ ਮੁਲਜ਼ਮਾਂ ਕੋਲੋਂ120 ਗ੍ਰਾਮ ਸੋਨਾ, 500 ਗ੍ਰਾਮ ਚਾਂਦੀ ਅਤੇ ਲੱਖ ਰੁਪਏ ਨਕਦ ਬਰਾਮਦ ਕੀਤੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement