ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਈ ਪ੍ਰਵੀਨ ਪਰਤੀ ਵਤਨ
Published : Sep 10, 2018, 2:54 pm IST
Updated : Sep 10, 2018, 4:22 pm IST
SHARE ARTICLE
fraudulent agents victim punjabis girl reached country
fraudulent agents victim punjabis girl reached country

ਅਕਸਰ ਹੀ ਕਿਹਾ ਜਾਂਦਾ ਹੈ ਬੱਚੇ ਆਪਣੇ ਚੰਗੇ ਭਵਿੱਖ ਲਈ ਬਚਪਨ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਨ।

ਜਲੰਧਰ : ਅਕਸਰ ਹੀ ਕਿਹਾ ਜਾਂਦਾ ਹੈ ਬੱਚੇ ਆਪਣੇ ਚੰਗੇ ਭਵਿੱਖ ਲਈ ਬਚਪਨ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਨ। ਕਈਆਂ ਦਾ ਸੁਪਨਾ ਵਿਦੇਸ਼ ਜਾਣ ਦਾ ਅਤੇ ਕਈ ਆਪਣਾ ਕੰਮ ਕਰਨ ਦੀ ਸੋਚਦੇ ਹਨ। ਪਰ ਅੱਜ ਦੀ ਨੌਜਵਾਨ ਪੀੜੀ ਆਪਣੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਵਿਦੇਸ਼ ਜਾਣ ਦਾ ਰਸਤਾ ਆਪਣਾ ਰਹੀ ਹੈ। ਪਰ ਕਈ ਵਾਰ ਉਹਨਾਂ ਨੇ ਇਹਨਾਂ ਫੈਸਲਿਆਂ `ਤੇ ਪਛਤਾਉਣਾ ਪੈਂਦਾ ਹੈ।

ਹੁਣ ਤੱਕ ਕਈ ਨੌਜਵਾਨ ਮੁੰਡੇ ਕੁੜੀਆਂ ਇਸ ਤਰਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ। ਜੋ ਵਿਦੇਸ਼ ਜਾਣ ਦੀ ਇੱਛਾ `ਤੇ ਆਪਣੇ ਫੈਸਲੇ `ਤੇ ਪਛਤਾ ਰਹੇ ਹਨ। ਅੱਜ ਸੂਬੇ `ਚ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵੱਧ ਚੁੱਕਿਆ ਹੈ। ਬਜ਼ਾਰ `ਚ ਅਨੇਕਾਂ ਹੀ ਏਜੰਟ ਆ ਚੁੱਕੇ ਹਨ।  ਜੋ ਨੌਜਵਾਨ ਪੀੜੀ ਨੂੰ ਬਾਹਰ ਭੇਜਣ ਦਾ ਕੰਮ ਕਰਦੇ ਹਨ। ਵਿਦੇਸ਼ ਜਾਣ ਦੇ ਲਾਲਚ `ਚ ਕਈ ਵਾਰ ਉਹ ਧੋਖੇਬਾਜ਼ ਟ੍ਰੈਵਲ ਏਜੰਟ ਵਲੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਜਲੰਧਰ ਦੀ ਇੱਕ ਲੜਕੀ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈ।

ਦਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਪਿੰਡ ਮਹਿਮੂਵਾਲ ਯੂਸਫ਼ਪੁਰ ਦੀ ਪਰਵੀਨ ਰਾਣੀ ਨਾਲ ਇਹ ਘਟਨਾ ਵਾਪਰੀ ਹੈ। ਜਿਸ ਨੂੰ ਧੋਖੇਬਾਜ਼ ਏਜੰਟਾਂ ਵੱਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ ‘ਚ ਭੇਜੀ ਗਈ ਅਤੇ ਅੱਗੇ ਮੁੜ ਗ਼ੈਰ ਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਜ਼ਿਮੀਂਦਾਰ ਕੋਲ ਵੇਚ ਦਿੱਤੀ ਗਈ। ਜਿਥੇ ਉਸ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ  ‘ਸਰਬੱਤ ਦਾ ਭਲਾ ਟਰੱਸਟ’ ਦੇ ਮੁਖੀ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਲੜਕੀ ਵਾਪਸ ਆਪਣੇ ਘਰ ਪਰਤ ਆਈ ਹੈ।

ਇਸ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵੀਨ ਰਾਣੀ ਨੂੰ ਮਸਕਟ ਤੋਂ ਮੁਕਤ ਕਰਾਉਣ ਲਈ ਜਿੱਥੇ ਡਾ.ਓਬਰਾਏ ਨੇ ਵੱਡੀ ਰਕਮ ਅਦਾ ਕੀਤੀ ਹੈ ਉੱਥੇ ਇਸ ਮਸਲੇ ਦੇ ਹੱਲ ਲਈ ਉਨਾਂ ਦੇ ਪੀ.ਆਰ.ਓ. ਮਨਦੀਪ ਸਿੰਘ ਕੋਹਲੀ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਲੜਕੀ ਤਕਰੀਬਨ 9 ਮਹੀਨੇ ਬਾਅਦ ਵਾਪਸ ਆਪਣੇ ਘਰ ਪਰਤੀ ਹੈ। ਮਸਕਟ ਤੋਂ ਆਈ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ‘ਤੇ ਅੱਡੇ ਪੁੱਜੀ ਹੈ।

ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂਆਂ ਤੋਂ ਇਲਾਵਾ ਉਸ ਦੇ ਮਾਂ-ਪਿਉ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇ ‘ਚ ਲਿਆ। ਸੂਤਰਾਂ ਮੁਤਾਬਕ ਜਦੋ ਪੀੜਤ ਲੜਕੀ ਪਰਵੀਨ ਰਾਣੀ  ਨਾਲ ਗੱਲਬਾਤ ਕੀਤੀ ਗਈ ਤਾ ਉਸ ਨੇ ਦੱਸਿਆ ਕਿ ਓਥੇ ਮੇਰੇ ਨਾਲ ਪਸ਼ੂਆਂ ਵਾਲਾ ਵਿਵਹਾਰ ਹੁੰਦਾ ਸੀ। ਉਸ ਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਰੋਟੀ ਵੀ ਬਹੁਤ ਘੱਟ ਮਿਲਦੀ ਸੀ।

ਇਸ ਤੋਂ ਇਲਾਵਾ ਪੀੜਤ ਲੜਕੀ ਦੇ ਪਰਿਵਾਰ ਨੇ ਡਾ.ਓਬਰਾਏ ਦਾ ਧੰਨਵਾਦ ਕਰਦੇ ਕਿਹਾ ਕਿ  ਉਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜਿਨਾਂ ਦੇ ਯਤਨਾਂ ਸਦਕਾ ਅੱਜ ਸਾਡੀ ਜਵਾਨ ਧੀ ਸਾਨੂੰ ਫ਼ਿਰ ਮਿਲ ਗਈ ਹੈ । ਉਨਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਪੁੱਤਰ ਸੋਹਨ ਵਾਸੀ ਤਲਵੰਡੀ ਬੁੱਟਿਆਂ ਨੇ ਉਨਾਂ ਨਾਲ ਵੱਡਾ ਧੋਖਾ ਕੀਤਾ ,ਜਿਸ ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement