ਸੁਖਬੀਰ ਬਾਦਲ ਆਈ ਐਸ ਆਈ ਦਾ ਏਜੰਟ : ਭਾਈ ਮੋਹਕਮ ਸਿੰਘ
Published : Sep 8, 2018, 8:11 am IST
Updated : Sep 8, 2018, 8:11 am IST
SHARE ARTICLE
Bhai Mohkam Singh
Bhai Mohkam Singh

ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਹੁਦੇ ਤੋਂ ਲਾਂਭੇ ਕਰਨ ਲਈ ਅਕਾਲੀ ਦਲ ਦੇ ਆਗੂਆਂ ਨੇ ਜਿਥੇ ਦੱਬਵੀਂ ਸੁਰ ਅਲਾਪਣੀ ਸ਼ੁਰੂ.......

ਅੰਮ੍ਰਿਤਸਰ : ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਹੁਦੇ ਤੋਂ ਲਾਂਭੇ ਕਰਨ ਲਈ ਅਕਾਲੀ ਦਲ ਦੇ ਆਗੂਆਂ ਨੇ ਜਿਥੇ ਦੱਬਵੀਂ ਸੁਰ ਅਲਾਪਣੀ ਸ਼ੁਰੂ ਕਰ ਦਿਤੀ ਹੈ ਉਥੇ ਹੀ ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਈ ਐਸ ਆਈ ਦਾ ਏਜੰਟ ਗਰਦਾਨਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫ਼ਤਾਰ ਕਰੇ ਨਹੀਂ ਤਾਂ ਇਹ ਪੰਜਾਬ ਵਿਚ ਕੋਈ ਵੱਡਾ ਕਾਰਾ ਕਰਵਾ ਸਕਦਾ ਹੈ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬਰਗਾੜੀ ਵਿਖੇ ਉਨ੍ਹਾਂ ਨੇ ਇਕ ਫ਼ਿਲਮ ਸੰਗਤਾਂ ਨੂੰ ਵਿਖਾਈ ਸੀ ਕਿ ਕਿਵੇਂ ਪੁਲਿਸ ਪ੍ਰਸ਼ਾਸਨ ਸ਼ਾਂਤਮਈ ਬੈਠੇ ਸਿੰਘਾਂ 'ਤੇ ਗੋਲੀਆ ਵਰਾ ਰਿਹਾ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਫਿਲਮ ਹੁਣ ਵਿਖਾਈ ਹੈ ਉਸ ਨੇ ਤਾਂ ਗੱਲ ਹੀ ਸਿਰੇ ਲਗਾ ਦਿਤੀ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਚੌਕ ਵਿਚ ਸੀਸੀਟੀਵੀ ਕਮਰੇ ਦੀ ਫੁੱਟੇਜ ਜ਼ੋਰਾ ਸਿੰਘ ਕਮਿਸ਼ਨ ਨੂੰ ਬਾਦਲ ਸਰਕਾਰ ਨੇ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿਤਾ ਸੀ ਕਿ ਕੈਮਰੇ ਲੱਗੇ ਖੰਭੇ ਨੂੰ ਇਕ ਟਰੱਕ ਤੋੜ ਗਿਆ ਸੀ ਜਦਕਿ ਕੈਮਰੇ ਚਾਰ ਦਿਸ਼ਾਵਾਂ ਵਿਚ ਚਾਰ ਵੱਖ ਵੱਖ ਖੰਭਿਆਂ ਨਾਲ ਲੱਗੇ ਹੋਏ ਸਨ।

ਨਵਜੋਤ ਸਿੰਘ ਸਿੱਧੂ ਨੇ ਜਿਹੜੀ 55 ਮਿੰਟ ਦੀ ਵੀਡੀਉ ਕਲਿਪ ਦਿਖਾਈ ਹੈ ਉਸ ਤੋਂ ਬਾਅਦ ਕਿਸੇ ਵੀ ਜਾਂਚ ਦੀ ਲੋੜ ਨਹੀ ਰਹਿ ਜਾਂਦੀ। ਕੈਪਟਨ ਸਰਕਾਰ ਜਾਣ ਬੁੱਝ ਕੇ ਸਮਾਂ ਪਾਸ ਕਰ ਰਹੀ ਹੈ ਤੇ ਸਰਕਾਰ ਸਿੱਟ ਬਣਾਉਣ ਦੀ ਗੱਲ ਕਰ ਕੇ ਬਾਦਲਾਂ ਨੂੰ ਰਾਹਤ ਦੇ ਰਹੀ ਹੈ। ਸਿੱਧੂ ਨੇ ਠੀਕ ਕਿਹਾ ਕਿ ਸਰਕਾਰ ਬਾਦਲਾਂ ਨੂੰ ਬਿਨਾਂ ਜਾਂਚ ਦੇ ਵੀ ਗ੍ਰਿਫ਼ਤਾਰ ਕਰ ਸਕਦੀ ਹੈ। 

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਸਭ ਤੋ ਅਮੀਰ ਸਿੱਖ ਬਨਣਾ ਚਾਹੁੰਦਾ ਹੈ ਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਸੁਖਬੀਰ ਇੱਕ ਖੂੰਖਾਰ ਵਿਅਕਤੀ ਹੈ ਤੇ ਆਈ ਐਸ ਆਈ ਨਾਲ ਇਸ ਦੇ ਸਿੱਧੇ ਸਬੰਧ ਹਨ ਤੇ ਇਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜੇਕਰ ਨੇ ਕੋਈ ਢਿੱਲਮੱਠ ਵਰਤੀ ਤਾਂ ਇਹ ਪੰਜਾਬ ਵਿੱਚ ਕਿਸੇ ਵੱਡੀ ਘਟਨਾ ਨੂੰ ਵੀ ਅੰਜ਼ਾਮ ਦੇ ਸਕਦਾ ਹੈ ਜਿਸ ਲਈ ਜਿੰਮੇਵਾਰ ਫਿਰ ਪੰਜਾਬ ਸਰਕਾਰ ਹੋਵੇਗੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement