
ਕਾਗਜ਼ ਪੂਰੇ ਨਾ ਹੋਣ ‘ਤੇ ਟਰੈਫਿਕ ਪੁਲਿਸ ਨੇ ਕੱਟਿਆ ਚਲਾਨ
ਹੁਸ਼ਿਆਰਪੁਰ: ਦੇਸ਼ ‘ਚ ਜਿੱਥੇ ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਕਰਕੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ।ਉੱਥੇ ਹੀ ਕਈ ਗੱਡੀਆਂ ਦੇ ਚਲਾਨ ਉਨ੍ਹਾਂ ਦੀ ਕੀਮਤ ਤੋਂ ਵੱਧ ਕੱਟੇ ਜਾ ਰਹੇ ਹਨ। ਇਸ ਸਭ ਦੇ ਵਿਚਕਾਰ ਹੈਰਾਨ ਕਰਨ ਵਾਲਾ ਮਾਮਲਾ ਹੁਸ਼ਿਆਰ ਦੇ ਪਿੰਡ ਭੁੰਗਾ ਤੋਂ ਸਾਹਮਣੇ ਆਇਆ ਹੈ। ਦਰਅਸਲ,ਜਿੱਥੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਚੈਕਿੰਗ ਲਈ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਗਿਆ
Hoshiarpur
ਪਰ ਮੌਕੇ ‘ਤੇ ਮੋਟਰਸਾਈਕਲ ਦੇ ਕਾਗਜ਼ ਪੂਰੇ ਨਾ ਹੋਣ ‘ਤੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਮੋਟਰਸਾਈਕਲ ਦਾ ਚਲਾਨ 5000 ਦਾ ਕੱਟ ਦਿੱਤਾ। ਗੁੱਸੇ ‘ਚ ਆਏ ਨੌਜਵਾਨ ਨੇ ਆਪਣੇ ਹੀ ਮੋਟਰਸਾਈਕਲ ਨੂੰ ਸੜਕ ਵਿਚਕਾਰ ਖੜ੍ਹਾਂ ਕਰ ਕੇ ਅੱਗ ਲਗਾ ਦਿੱਤੀ। ਉੱਥੇ ਹੀ ਨੌਜਵਾਨ ਦੀ ਇਸ ਕਾਰਵਾਈ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਪਾਣੀਆਂ ਦੀਆਂ ਬਾਲਟੀਆਂ ਭਰ ਕੇ ਜਲਦ ਤੋਂ ਜਲਦ ਅੱਗ ਨੂੰ ਬਝਾਉਣ ਦੀ ਕੋਸ਼ਿਸ਼ ਕਰਕੇ ਮੋਟਰਸਾਈਕਲ ਨੂੰ ਸੜਨ ਤੋਂ ਬਚਾ ਲਿਆ ਗਿਆ।
Hoshiarpur
ਦੱਸ ਦੇਈਏ ਕਿ ਕੁੱਝ ਦਿਨ ਪਹਿਲਾ ਵੀ ਅਜਿਹੀ ਘਟਨਾ ਦਿੱਲੀ ‘ਚ ਵਾਪਰੀ ਸੀ ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਸ਼ਰਾਬੀ ਡਰਾਈਵਰ ਦਾ ਚਲਾਨ 25 ਹਜ਼ਾਰ ਰੁਪਏ ਦਾ ਕੱਟ ਦਿੱਤਾ। ਚਲਾਨ ਕੱਟਣ ਕਾਰਨ ਬਾਈਕ ਸਵਾਰ ਰਾਕੇਸ਼ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਮੋਟਰਸਾਈਕਲ ਦੀ ਟੈਂਕੀ ਵਿਚੋਂ ਤੇਲ ਕੱਢ ਕੇ ਮੋਟਸਾਈਕਲ 'ਤੇ ਛਿੜਕ ਕੇ ਅੱਗ ਲਾ ਦਿੱਤੀ। ਇਸ ਮੌਕੇ ‘ਤੇ ਪੁਲਿਸ ਵੱਲੋਂ ਰਾਕੇਸ਼ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਕੁੱਝ ਦਿਨ ਪਹਿਲਾਂ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਵਿਅਕਤੀ ਨੇ ਚਲਾਨ ਹੋਣ ਤੋਂ ਬਾਅਦ ਅਪਣੇ ਹੀ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ। ਦਰਅਸਲ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਵਾਹਨਾਂ ਨੂੰ ਰੋਕਿਆ ਅਤੇ ਚੈਕਿੰਗ ਕੀਤੀ। ਉਸ ਦੌਰਾਨ ਇਕ ਸ਼ਰਾਬੀ ਮੋਟਰ ਸਾਈਕਲ ਸਵਾਰ ਫੜਿਆ ਗਿਆ। ਸ਼ਰਾਬੀ ਫੜੇ ਜਾਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਦੇ 25 ਹਜ਼ਾਰ ਰੁਪਏ ਦੇ ਚਲਾਨ ਕੱਟੇ।
ਜਿਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਬਾਈਕ ਦੀ ਟੈਂਕੀ ਵਿਚੋਂ ਤੇਲ ਕੱਢਿਆ ਅਤੇ ਇਸ ਨੂੰ ਬਾਈਕ 'ਤੇ ਛਿੜਕ ਕੇ ਅੱਗ ਲਾ ਦਿੱਤੀ ਜਿਸ ਨੂੰ ਦੇਖ ਚਾਰੇ ਪਾਸੇ ਹਾਹਾਕਰਾ ਮਚ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।