
ਟਰੱਕ ਡਰਾਈਵਰ ਨੂੰ ਲਗਾਇਆ 86,500 ਰੁਪਏ ਦਾ ਜ਼ੁਰਮਾਨਾ
ਭੁਵਨੇਸ਼ਵਰ : 1 ਸਤੰਬਰ ਤੋਂ ਦੇਸ਼ ਭਰ 'ਚ ਲਾਗੂ ਕੀਤੇ ਗਏ ਨਵੇਂ ਮੋਟਰ ਵਹੀਕਲ ਐਕਟ ਦੇ ਕਾਰਨ ਵਾਹਨ ਚਾਲਕ ਨੂੰ ਭਾਜੜਾਂ ਪਈਆਂ ਹਨ। ਚਾਹੇ ਕੋਈ ਦੋਪਹੀਆ ਵਾਹਨ ਚਾਲਕ ਹੋਵੇ ਜਾਂ ਚਾਰ ਪਹੀਆ ਵਾਹਨ ਚਾਲਕ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹਰ ਕਿਸੇ ਦਾ ਭਾਰੀ ਚਲਾਨ ਕੱਟ ਰਿਹਾ ਹੈ। ਉੜੀਸਾ 'ਚ ਟ੍ਰੈਫ਼ਿਕ ਪੁਲਿਸ ਵੱਲੋਂ ਨਵੇਂ ਨਿਯਮਾਂ ਤਹਿਤ ਸੱਭ ਤੋਂ ਮਹਿੰਗਾ ਚਲਾਨ ਕੱਟਿਆ ਗਿਆ ਹੈ। ਪੁਲਿਸ ਨੇ ਇਕ ਟਰੱਕ ਡਰਾਈਵਰ ਦਾ 86500 ਰੁਪਏ ਦਾ ਚਲਾਨ ਕੱਟਿਆ ਹੈ। ਉਸ ਨੇ ਕਈ ਸਾਰੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।
Odisha Truck Driver Fined Rupees 86500
ਜਾਣਕਾਰੀ ਮੁਤਾਬਕ ਅਸ਼ੋਕ ਜਾਧਵ ਨਾਂ ਦੇ ਟਰੱਕ ਡਰਾਈਵਰ ਦਾ ਬੀਤੀ 3 ਸਤੰਬਰ ਨੂੰ ਚਲਾਨ ਕੀਤਾ ਗਿਆ ਸੀ ਪਰ ਉਸ ਦੇ ਇਸ ਚਲਾਨ ਦੀ ਤਸਵੀਰ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੰਬਲਪੁਲ ਖੇਤਰੀ ਆਵਾਜਾਈ ਅਧਿਕਾਰੀ ਲਲਿਤ ਮੋਹਨ ਬੇਹਰਾ ਨੇ ਦੱਸਿਆ ਕਿ ਜਾਧਵ ਦਾ ਬਗੈਰ ਲਾਈਸੈਂਸ ਡਰਾਈਵਿੰਗ (5000 ਰੁਪਏ), ਗ਼ੈਰ-ਮਾਹਰ ਵਿਅਕਤੀ ਨੂੰ ਡਰਾਈਵਿੰਗ ਕਰਨ ਦੀ ਮਨਜੂਰੀ ਦੇਣ (5000 ਰੁਪਏ), 18 ਟਨ ਦੇ ਸਮਾਨ ਨਾਲ ਓਵਰਲੋਡਿੰਗ (56,000 ਰੁਪਏ), ਗ਼ਲਤ ਤਰੀਕੇ ਨਾਲ ਸਮਾਨ ਲੱਦੇ ਜਾਣ (20,000 ਰੁਪਏ) ਅਤੇ ਆਮ ਅਪਰਾਧ (500 ਰੁਪਏ) ਲਈ ਜ਼ੁਰਮਾਨਾ ਲਗਾਇਆ ਗਿਆ ਹੈ।
Odisha Truck Driver Fined Rupees 86500
ਹਾਲਾਂਕਿ ਕੁਲ ਜੁਰਮਾਨਾ 86,500 ਰੁਪਏ ਦਾ ਲੱਗਿਆ ਸੀ, ਪਰ ਡਰਾਈਵਰ ਨੇ ਅਧਿਕਾਰੀਆਂ ਨਾਲ 5 ਘੰਟੇ ਤੋਂ ਵੱਧ ਸਮੇਂ ਤਕ ਗੱਲਬਾਤ ਕਰਨ ਮਗਰੋਂ 70,000 ਰੁਪਏ ਦਾ ਭੁਗਤਾਨ ਕੀਤਾ। ਇਹ ਟਰੱਕ ਨਾਗਾਲੈਂਡ ਸਥਿਤ ਕੰਪਨੀ ਬੀਐਲਏ ਇਨਫ਼ਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦਾ ਹੈ, ਜਿਸ 'ਚ ਜੇਸੀਬੀ ਮਸ਼ੀਨ ਵੀ ਸੀ। ਇਹ ਟਰੱਕ ਅੰਗੁਲ ਜ਼ਿਲ੍ਹੇ ਤੋਂ ਛੱਤੀਸਗੜ੍ਹ ਦੇ ਤਾਲਚੇਰ ਟਾਊਨ ਜਾ ਰਿਹਾ ਸੀ। ਉਸੇ ਦੌਰਾਨ ਸੰਬਲਪੁਰ 'ਚ ਟ੍ਰੈਫ਼ਿਕ ਪੁਲਿਸ ਨੇ ਇਸ ਨੂੰ ਫੜ ਲਿਆ।
Odisha Truck Driver Fined Rupees 86500
ਉੜੀਸਾ ਵੀ ਉਨ੍ਹਾਂ ਸੂਬਿਆਂ 'ਚ ਸ਼ਾਮਲ ਹੈ, ਜਿਨ੍ਹਾਂ ਨੇ 1 ਸਤੰਬਰ ਤੋਂ ਸੰਸ਼ੋਧਤ ਮੋਟਰ ਵਹੀਕਲ ਐਕਟ ਨੂੰ ਲਾਗੂ ਕੀਤਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਪਹਿਲੇ 4 ਦਿਨਾਂ 'ਚ 88 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਇਥੇ ਲਗਾਇਆ ਗਿਆ ਹੈ, ਜੋ ਦੇਸ਼ 'ਚ ਸੱਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਭੁਵਨੇਸ਼ਵਰ 'ਚ ਇਕ ਆਟੋ ਰਿਕਸ਼ਾ ਵਾਲੇ 'ਤੇ 47,500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਉਸ ਕੋਲ ਨਾ ਤਾਂ ਡਰਾਈਵਿੰਗ