ਰਾਜਾ ਅਮਰਿੰਦਰ ਸ਼ਾਹੀ ਇਕਾਂਤਵਾਸ ਚੋਂ ਬਾਹਰ ਆ ਕੇ ਲੋਕਾਂ ਅਤੇ ਪੰਜਾਬ ਲਈ ਸੋਚਣ- ਪ੍ਰਿ: ਬੁੱਧ ਰਾਮ
Published : Sep 10, 2020, 6:53 pm IST
Updated : Sep 10, 2020, 6:55 pm IST
SHARE ARTICLE
Captain Amarinder Singh
Captain Amarinder Singh

-ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ ਪੰਜਾਬ ਦੇ ਹਲਾਤ-ਸਰਬਜੀਤ ਕੌਰ ਮਾਣੂੰਕੇ

ਚੰਡੀਗੜ, 10 ਸਤੰਬਰ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਹੈ ਕਿ ਪੰਜਾਬ 'ਚ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਇੱਕ ਮਾਫ਼ੀਆ ਗਿਰੋਹ ਸਰਕਾਰ ਚਲਾ ਰਿਹਾ ਹੈ, ਜਿਸ ਕਰਕੇ ਸੂਬੇ ਦੀ ਆਰਥਿਕ ਹਾਲਤ ਹਰ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

Principal Budh RamPrincipal Budh Ram

ਇਹੀ ਮਾਫ਼ੀਆ ਗਿਰੋਹ ਸੂਬੇ ਨੂੰ ਵੇਚ ਕੇ ਆਪਣੀਆਂ ਕਮਾਈਆਂ ਕਰ ਰਿਹਾ ਹੈ, ਜਿਸ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਆਮ ਲੋਕ ਇਸ ਮਾਫ਼ੀਆ ਸਰਕਾਰ ਦੇ ਖ਼ਿਲਾਫ਼ ਇਕੱਠੇ ਨਹੀਂ ਹੁੰਦੇ, ਉਦੋਂ ਤੱਕ ਇਸ ਨਿਕੰਮੀ ਤੇ ਲੋਕ ਵਿਰੋਧੀ ਨੀਤੀਆਂ ਲੈ ਕੇ ਚੱਲਣ ਵਾਲੀ ਅਮਰਿੰਦਰ ਸਿੰਘ ਸਰਕਾਰ ਨੂੰ ਚੱਲਦਾ ਨਹੀਂ ਕੀਤਾ ਜਾ ਸਕਦਾ।

Sarabjit Kaur ManukeSarabjit Kaur Manuke

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੂਨ ਮਹੀਨੇ 'ਚ ਸਰਕਾਰ ਦਾ 21 ਪ੍ਰਤੀਸ਼ਤ ਮਾਲੀਆ ਘੱਟ ਗਿਆ ਹੈ, ਜਿਸ ਦਾ ਅਸਰ ਪੂਰੇ ਪੰਜਾਬ 'ਤੇ ਪੈਂਦਾ ਦਿੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਭਰ ਵਿਚ ਲੋਕਾਂ ਦੇ ਕਾਰੋਬਾਰ ਵਪਾਰ 'ਤੇ ਧੰਦੇ ਬੰਦ ਪਏ ਹਨ, ਲੋਕਾਂ ਦੀ ਹਾਲਤ ਭੁੱਖਮਰੀ ਵਰਗੀ ਹੋਈ ਪਈ ਹੈ। ਹਰ ਦਿਨ ਸੂਬੇ ਦੇ ਹਾਲਾਤ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਉਸ ਨੇ ਸੂਬੇ ਵਿਚ 50 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾਵਾਂ ਬਣਾਈਆਂ  ਸਨ,

captain Amarinder Singh Captain Amarinder Singh

ਪਰੰਤੂ ਉਹ ਸਾਰੀਆਂ ਹੀ ਧਰੀਆਂ ਧਰਾਈਆਂ ਤੇ ਕਾਗ਼ਜ਼ਾਂ ਵਿਚ ਹੀ ਰਹਿ ਗਈਆਂ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਲੋਕਾਂ ਦੀ ਜ਼ਮੀਨ ਐਕੁਆਇਰ ਕਰਕੇ ਰੱਖਣ ਦਾ ਕੀ ਫ਼ਾਇਦਾ ਹੋਇਆ। ਜਿਸ ਦਾ ਕਿਸੇ ਨੂੰ ਵੀ ਕੋਈ ਲਾਭ ਤੱਕ ਨਹੀਂ ਮਿਲਿਆ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜਦੋਂ ਸਿਆਸੀ ਲੋਕ ਸਹੂਲਤਾਂ ਦਾ ਪੂਰਾ ਫ਼ਾਇਦਾ ਲੈਂਦੇ ਹਨ ਤਾਂ ਆਮ ਗ਼ਰੀਬ ਲੋਕਾਂ ਦੀ ਸਕੀਮਾਂ, ਸਹੂਲਤਾਂ 'ਤੇ ਕਿਉਂ ਕੱਟ ਲਾਇਆ ਜਾਂਦਾ ਹੈ।

pensionPension

ਕਦੇ ਸ਼ਗਨ ਸਕੀਮ, ਕਦੇ ਪੈਨਸ਼ਨਾਂ ਤੇ ਕਦੇ ਹੋਰ ਲਾਭਪਾਤਰੀ ਸਕੀਮਾਂ 'ਤੇ ਇਸ ਤਰਾਂ ਦੇ ਕੱਟ ਲਾ ਕੇ ਗ਼ਰੀਬਾਂ ਤੋਂ ਸਹੂਲਤਾਂ ਖੋਹ ਲਈਆਂ ਜਾਂਦੀਆਂ ਹਨ। ਜਿਸ ਕਰਕੇ ਪੰਜਾਬ ਦੀ ਗ਼ਰੀਬ ਜਨਤਾ ਵੱਡੀ ਗਿਣਤੀ ਵਿਚ ਹਰ ਦਿਨ ਮਿਲਣ ਵਾਲੀਆਂ ਸਹੂਲਤਾਂ ਤੋਂ ਸੱਖਣੀ ਹੁੰਦੀ ਜਾ ਰਹੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਕੈਂਸਰ ਸਕੀਮਾਂ 'ਚ ਹਾਲੇ ਤੱਕ ਇਲਾਜ ਨਾ ਮਿਲਣ ਕਰਕੇ ਗ਼ਰੀਬ ਲੋਕਾਂ ਦਾ 280 ਕਰੋੜ ਰੁਪਏ ਬਕਾਇਆ ਖੜ੍ਹਾ ਹੈ,

captain amarinder singh captain amarinder singh

ਜਿਸ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਮਰਿੰਦਰ ਸਿੰਘ ਨਹੀਂ, ਬਲਕਿ ਮਾਫ਼ੀਆ ਗਿਰੋਹ ਦੀ ਇੱਕ ਸਰਕਾਰ ਚਲਾ ਰਹੀ ਹੈ ਅਤੇ ਸੂਬੇ ਦੇ ਆਰਥਿਕ ਹਾਲਤ ਬੇਹੱਦ ਮਾੜੇ ਬਣਦੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਕਾਂਤਵਾਸ ਤੋਂ ਬਾਹਰ ਆ ਕੇ ਸੂਬੇ ਦੇ ਹਿਤਾਂ ਲਈ ਸੋਚਣਾ ਅਤੇ ਫ਼ਿਕਰ ਕਰਨਾ ਬਣਦਾ ਹੈ। ਜਿਸ ਨਾਲ ਪੰਜਾਬ ਦੀ ਲੀਹੋਂ ਲੱਥੀ ਆਰਥਿਕਤਾ ਨੂੰ ਥੋੜ੍ਹਾ ਸੁਧਾਰਿਆ ਜਾ ਸਕੇ

SHARE ARTICLE

ਏਜੰਸੀ

Advertisement

LIVE Debate 'ਚ ਮਾਹੌਲ ਹੋਇਆ ਤੱਤਾ, ਇਕ-ਦੂਜੇ ਨੂੰ ਪਏ ਜੱਫੇ, ਦੇਖੋ ਖੜਕਾ-ਦੜਕਾ!AAP ਤੇ ਅਕਾਲੀਆਂ 'ਚ ਹੋਈ ਸਿੱਧੀ ਟੱਕਰ

08 May 2024 12:40 PM

Gurughar 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਲਾਸ਼ੀ ਲੈਣ ਵਾਲੀ ਸ਼ਰਮਨਾਕ ਘਟਨਾ 'ਤੇ ਭੜਕੀ ਸਿੱਖ ਸੰਗਤ

08 May 2024 12:15 PM

'ਗੁਰੂਆਂ ਦੀ ਧਰਤੀ ਪੰਜਾਬ 'ਚ 10 ਹਜ਼ਾਰ ਤੋਂ ਵੱਧ ਡੇਰੇ, ਲੀਡਰ ਲੈਣ ਜਾਂਦੇ ਅਸ਼ੀਰਵਾਦ'

08 May 2024 12:10 PM

ਆਹ ਮਾਰਤਾ ਗੱਭਰੂ ਜਵਾਨ, Gym ਲਾਉਂਦਾ ਸੀ ਹੱਟਾ ਕੱਟਾ ਬਾਉਂਸਰ, ਦੇਖੋ ਸ਼ਰੇਆਮ ਗੋਲੀਆਂ ਨਾਲ ਭੁੰਨ 'ਤਾ

08 May 2024 11:47 AM

Ludhiana ਭੇਜ ਕੇ Raja Warring ਨਾਲ ਕੌਣ ਕਰ ਰਿਹਾ ਸਾਜਿਸ਼? Warring ਤੇ Ravneet Bittu ਦੀ ਜੱਫੀ ਚਰਚਾ 'ਚ ਕਿਉਂ?

08 May 2024 11:34 AM
Advertisement