ਮੁੜ ਭਖਾਈ ਜਾਵੇਗੀ ਕੋਰਨੀਅਲ ਬਲਾਈਂਡਨੈੱਸ ਮੁਕਤ ਪੰਜਾਬ ਮੁਹਿੰਮ: ਵਿਨੀ ਮਹਾਜਨ
Published : Sep 10, 2020, 4:50 pm IST
Updated : Sep 10, 2020, 4:50 pm IST
SHARE ARTICLE
Vini Mahajan
Vini Mahajan

ਮੁੱਖ ਸਕੱਤਰ ਵੱਲੋਂ ਪੀਜੀਆਈ ਵਿਖੇ ਅੱਖਾਂ ਦਾਨ ਸਬੰਧੀ ਵਰਚੂਅਲ ਸਮਾਗਮ ਵਿੱਚ ਕੀਤੀ ਸ਼ਿਰਕਤ; ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਸਰਜਨਾਂ ਦਾ ‘ਕੋਰਨੀਆ ਹੀਰੋਜ਼’

ਚੰਡੀਗੜ੍ਹ, 10 ਸਤੰਬਰ: ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪੀਜੀਆਈ, ਚੰਡੀਗੜ੍ਹ ਵਿਖੇ ਕਰਾਏ ਗਏ ਵਰਚੂਅਲ ਆਈ ਡੋਨੇਸ਼ਨ ਫੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਕਿਹਾ ਕਿ ਕੋਰਨੀਅਲ ਬਲਾਈਂਡਨੈੱਸ ਬੈਕਲਾਗ ਫਰੀ ਪੰਜਾਬ (ਸੀਬੀਬੀਐਫ) ਮੁਹਿੰਮ ਨੂੰ ਮੁੜ ਤੇਜ਼ ਕੀਤਾ ਜਾਵੇਗਾ।
ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਮਾਰਚ ਤੋਂ ਜੂਨ 2020 ਦੌਰਾਨ ਅੱਖਾਂ ਦਾਨ ਕਰਨ ਵਿੱਚ 80 ਫੀਸਦੀ ਗਿਰਾਵਟ ਆਈ ਹੈ ਅਤੇ ਕੇਰਟੋਪਲਾਸਟੀ ਸਰਜਰੀ ਵਿੱਚ 78 ਫੀਸਦੀ ਕਮੀ ਆਈ ਹੈ।

 Maxivision Eye Hospital National Eye Donation FortnightEye Donation Fortnight

ਇਸ ਲਈ ਸੀਬੀਬੀਐਫ ਪੰਜਾਬ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਾਲ 2015 ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਕੋਰਨੀਅਲ ਬਲਾਈਂਡਨੈੱਸ ਮੁਕਤ ਸੂਬੇ ਦਾ ਮਾਣਮੱਤਾ ਖ਼ਿਤਾਬ ਹਾਸਲ ਕਰਨ ਵਿੱਚ ਯੋਗਦਾਨ ਪਾਇਆ । ਇਸ ਪ੍ਰਾਪਤੀ ਨਾਲ ਪੰਜਾਬ ਨੇ ਦੇਸ਼ ਦੇ ਹੋਰ ਸੂਬਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਸਾਬਿਤ ਕਰ ਦਿੱਤਾ ਕਿ ਪੰਜਾਬ ਵਿੱਚ ਮੋਢੀ ਬਣਨ ਦੀ ਸਮਰੱਥਾ ਹੈ।

Eyes DonationEyes Donation

ਕੋਰਨੀਅਲ ਸਰਜਨਾਂ ਨੂੰ ਕੋਰਨੀਆ ਹੀਰੋਜ਼ ਵਜੋਂ ਵਡਿਆਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੋਰਨੀਅਲ ਬਲਾਈਂਡਨੈੱਸ ਬੈਕਲਾਗ ਫਰੀ ਪੰਜਾਬ (ਸੀਬੀਬੀਐਫ) ਪਹਿਲਕਦਮੀ ਦੀ ਸਫਲਤਾ ਸਾਰੇ ਭਾਈਵਾਲਾਂ- ਅੱਖਾਂ ਦਾਨ ਕਰਨ ਵਾਲੇ, ਅੱਖਾਂ ਦੇ ਸਰਜਨਾਂ, ਐਨ.ਜੀ.ਓਜ਼ ਆਦਿ- ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਨੇ ਆਰਪੀ ਸੈਂਟਰ ਏਮਸ ਐਨ-ਦਿੱਲੀ ਤੋਂ ਪ੍ਰੋ. ਡਾ. ਰਾਧਿਕਾ ਟੰਡਨ ਵੱਲੋਂ ਤਕਨੀਕੀ ਮਾਹਿਰ ਵਜੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

Community Medicine and School of Public Health DepartmentCommunity Medicine and School of Public Health Department

ਪੀਜੀਆਈਐਮਈਆਰ, ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਡਿਪਾਰਟਮੈਂਟ, ਨੈਸ਼ਨਲ ਪ੍ਰੋਗਰਾਮ ਫਾਰ ਬਲਾਈਂਨੈੱਸ ਐਂਡ ਵਿਜ਼ੂਅਲ ਇੰਮਪੇਅਰਮੈਂਟ, ਪੰਜਾਬ ਅਤੇ ਯੂ.ਟੀ. ਚੰਡੀਗੜ੍ਹ, ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੈਂਟਰ, ਹੁਸ਼ਿਆਰਪੁਰ ਅਤੇ ਸਟਰੈਟੇਜੀ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ (ਸਿਫਰ) ਵੱਲੋਂ ਕਰਾਏ ਗਏ ਇਸ ਆਈ ਡੋਨੇਸ਼ਨ ਫੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਅੱਖਾਂ ਦਾਨ ਕਰਨ ਅਤੇ ਸਰਜਰੀ ਨੂੰ ਉਤਸ਼ਾਹਿਤ ਕਰਨ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਕੋਰਨੀਅਲ ਸਰਜਨਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ‘ਕੋਰਨੀਆ ਹੀਰੋਜ਼’ ਐਲਾਨਿਆ ਗਿਆ।

Vini MahajanVini Mahajan

ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਅਤੇ ਡਾਇਰੈਕਟਰ ਪੀਜੀਆਈ ਪ੍ਰੋ. ਡਾ. ਜਗਤ ਰਾਮ ਨੇ ਡਾ. ਅਮਿਤ ਗੁਪਤਾ (ਪੀਜੀਆਈ, ਚੰਡੀਗੜ੍ਹ), ਪ੍ਰੋ. ਡਾ. ਸ਼ਕੀਨ ਸਿੰਘ (ਐਸਜੀਆਰਡੀ ਮੈਡੀਕਲ ਕਾਲਜ, ਅੰਮਿ੍ਰਤਸਰ), ਪ੍ਰੋ. ਡਾ. ਕਰਮਜੀਤ ਸਿੰਘ (ਜੀ.ਐੱਮ.ਸੀ., ਅੰਮਿ੍ਰਤਸਰ), ਡਾ. ਰਮੇਸ਼ ਕੁਮਾਰ (ਪੁਨਰਜੋਤ ਆਈ ਬੈਂਕ, ਲੁਧਿਆਣਾ), ਡਾ. ਅਸ਼ੋਕ ਸ਼ਰਮਾ (ਕੋਰਨੀਆ ਸੈਂਟਰ ਚੰਡੀਗੜ੍ਹ) ਅਤੇ ਡਾ. ਰੋਹਿਤ ਗੁਪਤਾ (ਟ੍ਰਾਈਸਿਟੀ ਆਈ ਹਸਪਤਾਲ, ਖਰੜ) ਦਾ ਸਨਮਾਨ ਕੀਤਾ।

Punjab Government Punjab Government

ਪ੍ਰਮੁੱਖ ਸਕੱਤਰ ਸਿਹਤ ਵਿਭਾਗ, ਪੰਜਾਬ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਅੱਖਾਂ ਦਾਨ ਕਰਨ ਦੇ ਕਾਰਜ ਵਿੱਚ ਸਹਾਇਤਾ ਲਈ ਸੂਬੇ ਨੇ ਕੁਝ ਨਿਯਮਾਂ ਵਿੱਚ ਬਦਲਾਅ ਕੀਤੇ ਹਨ ਅਤੇ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਰਜਿਸਟਰੇਸ਼ਨ ਖਰਚੇ 1.5 ਲੱਖ ਰੁਪਏ ਤੋਂ ਘਟਾ ਕੇ 10,000 ਰੁਪਏ ਕਰ ਦਿੱਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਸਿਵਲ ਸੁਸਾਇਟੀ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਸਮੇਤ ਸਾਰੇ ਭਾਈਵਾਲਾਂ ਨਾਲ ਤਾਲਮੇਲ ਕਰੇਗੀ।

NGONGO

ਸਟਰੈਟੇਜੀ ਇੰਸੀਚਿਊਟ ਫਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ ਦੇ ਪ੍ਰਧਾਨ ਡਾ. ਰਾਕੇਸ਼ ਗੁਪਤਾ, ਜੋ ਸੀਬੀਬੀਐਫ ਪੰਜਾਬ ਮੁਹਿੰਮ ਨਾਲ ਇਸ ਦੀ ਸ਼ੁਰੂਆਤ ਤੋਂ ਹੀ ਜੁੜੇ ਹੋਏ ਹਨ, ਨੇ ਕਿਹਾ ਕਿ 5 ਸਾਲ ਪਹਿਲਾਂ ਸਤੰਬਰ 2015 ਵਿੱਚ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਸੀਬੀਬੀਐਫ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਸੀ ਅਤੇ ਉਨ੍ਹਾਂ ਨੇ ਸਰਕਾਰੀ/ਪ੍ਰਾਈਵੇਟ ਕੋਰਨੀਅਲ ਸਰਜਨਾਂ, ਐਨ.ਜੀ.ਓਜ਼., ਪੈਰਾ ਮੈਡੀਕਲ ਸਟਾਫ ਅਤੇ ਇੱਥੋਂ ਤੱਕ ਕਿ ਪੁਲੀਸ ਵਿਭਾਗ ਸਮੇਤ ਸਾਰਿਆਂ ਦੇ ਸਹਿਯੋਗ ਨੂੰ ਯਕੀਨੀ ਬਣਾਇਆ ਸੀ।

Eye SightEye Sight

ਇਸ ਮੁਹਿੰਮ ਦੀ ਨਿਯਮਤ ਨਿਗਰਾਨੀ ਸਦਕਾ ਅੱਖਾਂ ਦਾਨ ਕਰਨ ਅਤੇ ਕੇਰਟੋਪਲਾਸਟੀ ਸਰਜਰੀ ਵਿੱਚ ਗੁਣਾਤਮਕ ਸੁਧਾਰ ਹੋਏ। ਪ੍ਰੋ. ਸੋਨੂ ਗੋਇਲ, ਪੀਜੀਆਈ ਚੰਡੀਗੜ੍ਹ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਬਹੁਤ ਸਾਰੇ ਨੇਤਰਹੀਣ ਵਿਅਕਤੀਆਂ ਦੇ ਜੀਵਨ ਵਿੱਚੋਂ ਹਨੇਰਾ ਦੂਰ ਕੀਤਾ ਜਾ ਸਕੇ। ਪ੍ਰੋ. ਡਾ. ਰਾਧਿਕਾ ਟੰਡਨ ਨੇ ਕਿਹਾ ਕਿ ਦੇਸ਼ ਵਿੱਚ ਤਕਰੀਬਨ 1.2 ਮਿਲੀਅਨ ਕੋਰਨੀਅਲ ਨੇਤਰਹੀਣ ਵਿਅਕਤੀ ਹਨ ਅਤੇ ਹਰੇਕ ਸਾਲ ਤਕਰੀਬਨ 20,000 ਤੋਂ 30,000 ਨਵੇਂ ਮਾਮਲੇ ਆ ਰਹੇ ਹਨ।

Eyes DonationEyes Donation

ਇਸ ਤੋਂ ਇਲਾਵਾ ਭਾਰਤ ਵਿੱਚ 5-6 ਮਿਲੀਅਨ ਵਿਅਕਤੀਆਂ ਨੂੰ ਇਕ ਅੱਖ ਤੋਂ ਨਹੀਂ ਦਿਸਦਾ। ਭਾਰਤ ਨੇ ਸਮੁੱਚੇ ਰੂਪ ਵਿੱਚ ਨੇਤਰਹੀਣਤਾ ਦੇ ਇਲਾਜ ਵਿੱਚ ਵੱਡੀ ਪੁਲਾਂਘ ਪੁੱਟੀ ਹੈ ਪਰ ਮੁੱਖ ਤੌਰ ’ਤੇ ਟਰਾਂਸਪਲਾਂਟੇਬਲ ਕੋਰਨੀਅਲ ਟਿਸ਼ੂ ਦੀ ਘਾਟ ਕਾਰਨ ਕੋਰਨੀਅਲ ਨੇਤਰਹੀਣਤਾ ਦਾ ਇਲਾਜ ਕਰਨ ਵਿੱਚ ਪਛੜ ਗਿਆ ਹੈ। ਜਾਗਰੂਕਤਾ ਮੁਹਿੰਮ ਅਤੇ ਆਈ ਬੈਂਕਾਂ ਦੇ ਯਤਨਾਂ ਸਦਕਾ ਪਿਛਲੇ 7 ਸਾਲਾਂ ਵਿੱਚ ਸਾਲ 2011 ਤੋਂ ਬਾਅਦ ਟਰਾਂਸਪਲਾਂਟ ਸਰਜਰੀ ਵਿੱਚ ਵਾਧੇ ਨਾਲ ਪ੍ਰਗਤੀ ਦਿਖਾਈ ਹੈ। ਹਾਲਾਂਕਿ ਇਹ ਵਿਕਾਸ ਦਰ ਸਾਲ 2020 ਤੱਕ ਪ੍ਰਤੀ ਸਾਲ 1 ਲੱਖ ਟਰਾਂਸਪਲਾਂਟ ਕਰਨ ਦੇ ‘ਵਿਜ਼ਨ 2020’ ਦੇ ਟੀਚੇ ਤੋਂ ਬਹੁਤ ਪਿੱਛੇ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement