ਭਾਰਤ 'ਚ ਬੱਚਿਆਂ ਦੀ ਮੌਤ ਦਰ 'ਚ ਆਈ ਗਿਰਾਵਟ : ਸੰਯੁਕਤ ਰਾਸ਼ਟਰ
Published : Sep 10, 2020, 1:48 am IST
Updated : Sep 10, 2020, 1:48 am IST
SHARE ARTICLE
image
image

ਭਾਰਤ 'ਚ ਬੱਚਿਆਂ ਦੀ ਮੌਤ ਦਰ 'ਚ ਆਈ ਗਿਰਾਵਟ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 9 ਸਤੰਬਰ : ਭਾਰਤ 'ਚ ਬੱਚਿਆਂ ਦੀ ਮੌਤ ਦਰ 'ਚ 1990 ਅਤੇ 2019 ਦੇ ਵਿਚਾਲੇ ਕਾਫ਼ੀ ਗਿਰਾਵਟ ਆਈ ਹੈ, ਪਰ ਪਿਛਲੇ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ, ਉਨ੍ਹਾਂ ਵਿਚੋਂ ਇਕ ਲਗਭਗ ਤਿਹਾਈ ਭਾਰਤ ਅਤੇ ਨਾਈਜੀਰੀਆ ਦੇ ਸਨ। ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ 'ਚ ਇਹ ਜਾਣਕਾਰੀ ਦਿਤੀ ਗਈ ਹੈ।
ਰੀਪੋਰਟ 'ਚ ਚੇਤਾਵਨੀ ਦਿਤੀ ਗਈ ਹੈ ਕਿ ਕੋਵਿਡ -19 ਗਲੋਬਲ ਮਹਾਂਮਾਰੀ ਵਿਸ਼ਵ ਪੱਧਰ 'ਤੇ ਬੱਚਿਆਂ ਦੀ ਮੌਤ ਦਰ ਵਿਚ ਆਈ ਗਿਰਾਵਟ ਦੀ ਦਿਸ਼ਾ 'ਚ ਦਹਾਕਿਆਂ ਦੇ ਤਰੱਕੀ 'ਤੇ ਪਾਣੀ ਫੇਰ ਸਕਦੀ ਹੈ।
'ਬੱਚਿਆਂ ਦੀ ਮੌਤ ਦੇ ਪੱਧਰ ਅਤੇ ਰੁਝਾਨ' ਰੀਪੋਰਟ 2020 ਵਿਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੀ ਗਿਣਤੀ 1990 ਵਿਚ ਇਕ ਕਰੋੜ 25 ਲੱਖ ਤੋਂ ਘਟ ਕੇ 2019 'ਚ 52 ਲੱਖ ਰਹਿ ਗਈ। ਇਸ 'ਚ ਕਿਹਾ ਗਿਆ ਹੈ ਕਿ ਪਿਛਲੇ ਲਗਭਗ 30 ਸਾਲਾਂ 'ਚ ਸਿਹਤ ਸੇਵਾਵਾਂ 'ਚ ਹੋਏ ਸੁਧਾਰ ਨਾਲ ਬੱਚਿਆਂ ਦੀ ਮੌਤ ਦਰ 'ਚ ਕਮੀ ਆਈ ਹੈ, ਪਰ ਕੋਵਿਡ-19 ਗਲੋਬਲ ਮਹਾਂਮਾਰੀ ਕਾਰਨ ਗਲੋਬਲ ਸੇਵਾਵਾਂ 'ਚ ਰੁਕਾਵਟ ਪੈਦਾ ਹੋ ਗਈ ਹੈ, ਜਿਸ ਕਾਰਨ ਬੱਚਿਆਂ ਦੀ ਮੌਤ ਦੀ ਗਿਣਤੀ 'ਚ ਗਿਰਾਵਟ ਵਲ ਕਾਫੀ ਮੁਸ਼ਕਲ ਨਾਲ ਦਹਾਕਿਆਂ 'ਚ ਹੋਈ ਤਰੱਕੀ 'ਤੇ ਪਾਣੀ ਫਿਰ ਸਕਦਾ ਹੈ। ਮੌਤ ਦਰ ਨੂੰ ਲੈ ਕੇ ਯੂਨੀਸੈਫ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ), ਸੰਯੁਕਤ ਰਾਸ਼ਟਰ ਦੇ ਆਰਥਕ ਅਤੇ ਸਮਾਜਕ ਮਾਮਲਿਆਂ ਦੇ ਵਿਭਾਗ ਅਤੇ ਵਿਸ਼ਵ ਬੈਂਕ ਸਮੂਹ ਦੀ ਜਨਸੰਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੇਂ ਅਨੁਮਾਨਾਂ ਅਨੁਸਾਰ, ਭਾਰਤ 'ਚ ਪੰਜ ਸਾਲ ਤੋਂ ਘੱਟ ਬੱਚਿਆਂ ਦੀ ਮੌਤ ਦਰ (ਪ੍ਰਤੀ 1000 ਜੀਉਂਦੇ ਬੱਚਿਆਂ ਦੀ ਮੌਤ) 1990 'ਚ 126 ਤੋਂ ਘੱਟ ਕੇ 2019 'ਚ 34 ਰਹਿ ਗਈ।
ਦੇਸ਼ 'ਚ 1990 ਤੋਂ 2019 ਦਰਮਿਆਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ 'ਚ ਸਾਲਾਨਾ 4.5 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿਚ ਸਾਲ 2019 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੀ ਗਿਣਤੀ 8,24,000 ਸੀ, ਜੋ 1990 'ਚ 34 ਲੱਖ ਸੀ।  
(ਪੀਟੀਆਈ)imageimage

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement