
ਨੌਜਵਾਨਾਂ ਦੇ ਭਵਿੱਖ ਅਤੇ ਗ਼ਰੀਬਾਂ 'ਤੇ ਹਮਲਾ ਸੀ ਤਾਲਾਬੰਦੀ : ਰਾਹੁਲ
ਨਵੀਂ ਦਿੱਲੀ, 9 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਅਚਾਨਕ ਲਗਾਈ ਗਈ ਤਾਲਾਬੰਦੀ ਦੇਸ਼ ਦੇ ਨੌਜਵਾਨਾਂ ਦੇ ਭਵਿਖ, ਗ਼ਰੀਬਾਂ ਅਤੇ ਅਸੰਗਠਤ ਅਰਥਚਾਰੇ 'ਤੇ ਹਮਲਾ ਸੀ। ਰਾਹੁਲ ਨੇ ਵੀਡੀਉ ਜਾਰੀ ਕਰ ਕੇ ਇਹ ਵੀ ਕਿਹਾ ਕਿ ਇਸ ਹਮਲੇ ਵਿਰੁਧ ਲੋਕਾਂ ਨੂੰ ਖੜਾ ਹੋਣਾ ਪਵੇਗਾ। ਕਾਂਗਰਸ ਨੇਤਾ ਨੇ ਟਵੀਟ ਕਰ ਕੇ ਦੋਸ਼ ਲਗਾਇਆ ਕਿ ਤਾਲਾਬੰਦੀ ਦੇਸ਼ ਦੇ ਅਸੰਗਠਤ ਵਰਗ ਲਈ 'ਮੌਤ ਦੀ ਸਜ਼ਾ' ਸਾਬਤ ਹੋਇਆ। ਕਾਂਗਰਸ ਨੇਤਾ ਨੇ ਵੀਡੀਉ ਵਿਚ ਕਿਹਾ,''ਕੋਰੋਨਾ ਦੇ ਨਾਮ 'ਤੇ ਜੋ ਕੀਤਾ ਗਿਆ ਉਹ ਅਸੰਗਠਤ ਖੇਤਰ 'ਤੇ ਤੀਜਾ ਹਮਲਾ ਸੀ। ਗ਼ਰੀਬ ਲੋਕ, ਛੋਟੇ ਅਤੇ ਮੱਧ ਵਰਗ ਦੇ ਕਾਰੋਬਾਰੀ ਰੋਜ਼ ਕਮਾਉਂਦੇ ਹਨ ਅਤੇ ਰੋਜ਼ ਖਾਂਦੇ ਹਨ ਪਰ ਤੁਸੀ ਬਿਨਾ ਕਿਸੇ ਨੋਟਿਸ ਦੇ ਤਾਲਾਬੰਦੀ ਕੀਤੀ, ਤੁਸੀ ਇਨ੍ਹਾਂ ਉਪਰ ਹਮਲਾ ਕੀਤਾ। (ਏਜੰਸੀ)image