ਨੌਕਰੀ ਜਾਣ ਪਿੱਛੋਂ ਕਈ ਭਾਰਤੀ ਸਿੰਗਾਪੁਰ ਤੋਂ ਵਾਪਸੀ ਦੀ ਤਿਆਰੀ 'ਚ : ਹਾਈ ਕਮਿਸ਼ਨਰ
Published : Sep 10, 2020, 1:39 am IST
Updated : Sep 10, 2020, 1:39 am IST
SHARE ARTICLE
image
image

ਨੌਕਰੀ ਜਾਣ ਪਿੱਛੋਂ ਕਈ ਭਾਰਤੀ ਸਿੰਗਾਪੁਰ ਤੋਂ ਵਾਪਸੀ ਦੀ ਤਿਆਰੀ 'ਚ : ਹਾਈ ਕਮਿਸ਼ਨਰ

ਸਿੰਗਾਪੁਰ, 9 ਸਤੰਬਰ : ਕੋਰੋਨਾ ਵਾਇਰਸ ਮਹਾਂਮਾਰੀ ਦਾ ਕਾਰੋਬਾਰਾਂ 'ਤੇ ਗੰਭੀਰ ਪ੍ਰਭਾਵ ਪੈਣ ਤੋਂ ਬਾਅਦ ਸਿੰਗਾਪੁਰ ਦੇ ਉਦਮੀਆਂ ਨੇ ਕਾਮਿਆਂ ਦੀ ਗਿਣਤੀ 'ਚ ਵੱਡੀ ਕਟੌਤੀ ਕਰ ਦਿਤੀ ਹੈ। ਇਸ ਦੇ ਮੱਦੇਨਜ਼ਰ ਹੁਣ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਕਾਮੇ ਸਵਦੇਸ਼ ਵਾਪਸੀ ਦੀ ਤਿਆਰੀ 'ਚ ਹਨ।
ਭਾਰਤੀ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਬੁਧਵਾਰ ਨੂੰ ਕਿਹਾ, ''ਰੋਜ਼ਾਨਾ ਤਕਰੀਬਨ 100 ਭਾਰਤੀ ਨਾਗਰਿਕ ਵਾਪਸ ਭਾਰਤ ਜਾਣ ਲਈ ਹਵਾਈ ਯਾਤਰਾ ਵਾਸਤੇ ਹਾਈ ਕਮਿਸ਼ਨਰ ਕੋਲ ਰਜਿਸਟ੍ਰੇਸ਼ਨ ਕਰਾ ਰਹੇ ਹਨ। ਹੁਣ ਤਕ ਕੁਲ ਮਿਲਾ ਕੇ 11,000 ਭਾਰਤੀ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ।''
ਵਿਦੇਸ਼ 'ਚ ਰਹਿ ਰਹੇ ਕਈ ਭਾਰਤੀ ਅਪਣੀ ਨੌਕਰੀ ਗੁਆ ਬੈਠੇ ਹਨ, ਬਿਮਾਰੀ ਦਾ ਇਲਾਜ ਕਰਾਉਣ ਅਤੇ ਪ੍ਰਵਾਰ 'ਚ ਪ੍ਰੇਸ਼ਾਨੀ ਦੇ ਮੱਦੇਨਜ਼ਰ ਕਈ ਭਾਰਤੀ ਵਾਪਸ ਆਉਣਾ ਚਾਹੁੰਦੇ ਹਨ। ਇਨ੍ਹਾਂ ਲਈ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਕੁਮਾਰਨ ਨੇ ਕਿਹਾ ਕਿ ਭਾਰਤ ਤੇ ਸਿੰਗਾਪੁਰ ਦਰਮਿਆਨ ਉਡਾਣਾਂ ਦੀ ਅਜੇ ਰਸਮੀ ਤੌਰ 'ਤੇ ਸ਼ੁਰੂਆਤ ਨਹੀਂ ਹੋਈ ਹੈ। ਫਿਰ ਵੀ ਮਈ ਤੋਂ ਹਾਈ ਕਮਿਸ਼ਨ ਨੇ ਹੁਣ ਤਕ 17,000 ਤੋਂ ਵੱਧ ਭਾਰਤੀਆਂ ਨੂੰ ਭਾਰਤ ਭੇਜਣ ਲਈ 120 ਉਡਾਣਾਂ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸਿੰਗਾਪੁਰ 'ਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਇਮਾਰਤ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਫ੍ਰੀਹੋਲਡ ਜ਼ਮੀਨ 'ਤੇ ਇਕ ਬਹੁ ਮੰਜ਼ਲਾ ਇਮਾਰਤ ਹੋਵੇਗੀ।
ਭਾਰਤ ਸਰਕਾਰ ਇਸ ਦੀ ਮਾਲਕ ਹੋਵੇਗੀ। ਇਸ 'ਚ ਮੌਜੂਦਾ ਦਫ਼ਤਰ ਨਾਲ ਹੀ ਹਾਈ ਕਮਿਸ਼ਨਰ ਦੀ ਰਿਹਾਇਸ਼ ਹੋਵੇਗੀ। ਉਨ੍ਹਾਂ ਕਿਹਾ, “ਅਸੀਂ ਉਮੀਦ ਕਰ ਰਹੇ ਹਾਂ ਕਿ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਬਿਲimageimageਡਿੰਗ ਕੰਪਲੈਕਸ ਨੂੰ ਤਿੰਨ ਸਾਲਾਂ 'ਚ ਪੂਰਾ ਕੀਤਾ ਜਾਏਗਾ।''    
(ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement