
ਬਦਲੇ ਦੀ ਭਾਵਨਾ ਵਿਚ ਕੋਈ ਕਾਰਵਾਈ ਨਹੀਂ ਕੀਤੀ : ਰਾਊਤ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਅਸੀਂ ਬਦਲੇ ਦੀ ਭਾਵਨਾ ਵਿਚ ਕੋਈ ਕਾਰਵਾਈ ਨਹੀਂ ਕੀਤੀ। ਕੰਗਨਾ ਨੇ ਮੁੰਬਈ ਬਾਰੇ ਗਲਤ ਕਿਹਾ। ਸ਼ਿਵ ਸੈਨਾ ਕਦੇ ਕਟਹਿਰੇ ਵਿਚ ਨਹੀਂ ਖੜੀ। ਦੂਜੇ ਪਾਸੇ ਭਾਜਪਾ ਨੇਤਾ ਅਸ਼ੀਸ਼ ਸ਼ੈਲਰ ਨੇ ਇਸ ਨੂੰ ਬਦਲਾ ਲੈਣ ਦੀ ਕਾਰਵਾਈ ਦਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦੀ ਯੋਜਨਾਬੰਦੀ ਕਾਰਨ ਕੀਤੀ ਗਈ ਕਾਰਵਾਈ ਨਹੀਂ। ਅਸੀਂ ਇਸ ਦਾ ਵਿਰੋਧ ਕਰਦੇ ਹਾਂ।