ਅਦਾਕਾਰਾ ਸ਼੍ਰਾਵਣੀ ਵਲੋਂ ਖ਼ੁਦਕੁਸ਼ੀ
Published : Sep 10, 2020, 1:37 am IST
Updated : Sep 10, 2020, 1:37 am IST
SHARE ARTICLE
image
image

ਅਦਾਕਾਰਾ ਸ਼੍ਰਾਵਣੀ ਵਲੋਂ ਖ਼ੁਦਕੁਸ਼ੀ

ਮੁੰਬਈ, 9 ਸਤੰਬਰ : ਬੁਧਵਾਰ ਨੂੰ ਉਸ ਸਮੇਂ ਤੇਲੁਗੂ ਟੀ. ਵੀ. ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਪਈ, ਜਦੋਂ ਅਚਾਨਕ ਅਦਾਕਾਰਾ ਸ਼੍ਰਾਵਣੀ ਦੀ ਖ਼ੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ। ਇਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਤੇ ਸਹਿਯੋਗੀ ਸਿਤਾਰੇ ਦੁੱਖ 'ਚ ਡੁੱਬ ਗਏ। ਦੱਸ ਦਈਏ ਕਿ ਇੱਕ ਦਿਨ ਪਹਿਲਾ ਯਾਨੀ ਕਿ 8 ਸਤੰਬਰ ਨੂੰ ਦੱਖਣ ਭਾਰਤੀ ਸਿਨੇਮਾ ਦੇ ਅਦਾਕਾਰ ਜੈਪ੍ਰਕਾਸ਼ ਰੈੱਡੀ ਦਾ ਵੀ ਦਿਹਾਂਤ ਹੋਇਆ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਅਦਾਕਾਰਾ ਨੇ ਆਪਣੇ 8 ਸਾਲ ਦੇ ਕਰੀਅਰ 'ਚ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਦੇ ਭਰਾ ਨੇ ਦੇਵਰਾਜ 'ਤੇ ਸ਼੍ਰਾਵਣੀ 'ਤੇ ਪੈਸਿਆਂ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ, 'ਮੇਰੀ ਭੈਣ ਨੇ ਮੈਨੂੰ ਕਿਹਾ ਸੀ ਦੇਵਰਾਜ ਉਸ ਨੂੰ ਪੈਸਿਆਂ ਲਈ ਬਲੈਕਮੇਲ ਕਰ ਰਿਹਾ ਹੈ। ਅਦਾਕਾਰਾ ਦੇ ਮ੍ਰਿਤਕ ਸਰੀਰ ਨੂੰ ਓਸਮਾਨੀਆ ਹਸਪਤਾਲ 'ਚ ਲੈ ਕੇ ਜਾਇਆ ਗਿਆ ਹੈ। ਉਥੇ ਹੀ ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਹੋਵੇਗਾ। ਪੁਲਸ ਨੂੰ ਇਸ ਮਾਮਲੇ 'ਚ ਦੇਵਰਾਜ ਨਾਂ ਦੇ ਸ਼ਖਸ ਦੀ ਤਲਾਸ਼ ਹੈ, ਜੋ ਅਦਾਕਾਰਾ ਨਾਲ ਟਿਕਟਾਕ ਦੇ ਜਰੀਏ ਸੰਪਰਕ 'ਚ ਆਇਆ ਸੀ। ਦੋਵਾਂ 'ਚ ਦੋਸਤੀ ਹੋਣ ਦੀ ਗੱਲ ਸਾਹਮਣੇ ਆਈ ਹੈ।  (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement