
ਸੁਮੇਧ ਸੈਣੀ ਨੂੰ ਲੱਗ ਸਕਦੈ ਇਕ ਹੋਰ ਅਦਾਲਤੀ ਝਟਕਾ
ਚੰਡੀਗੜ੍ਹ, 9 ਸਤੰਬਰ (ਨੀਲ ਭਲਿੰਦਰ ਸਿੰਘ) : ਰੂਪੋਸ਼ ਚਲ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅੱਜ ਇਕ ਹੋਰ ਅਦਾਲਤੀ ਝਟਕਾ ਲੱਗ ਸਕਦਾ ਹੈ। 1994 ਦੇ ਲੁਧਿਆਣਾ ਦੇ 'ਸੈਣੀ ਮੋਟਰਜ਼' ਵਜੋਂ ਚਰਚਿਤ 'ਆਹਲੂਵਾਲੀਆ ਫ਼ਾਈਨਾਂਸਰਜ਼' ਅਗ਼ਵਾ-ਲਾਪਤਾ ਕੇਸ ਵਿਚ ਸੈਣੀ ਨੂੰ ਨਿਜੀ ਪੇਸ਼ੀ ਤੋਂ ਮਿਲੀ ਹੋਈ ਛੋਟ ਵਾਪਸ ਹੋ ਸਕਦੀ ਹੈ। ਇਹ ਕੇਸ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਵਿਚਾਰਧੀਨ ਹੈ। ਜਿਸ 'ਤੇ ਵੀਰਵਾਰ ਨੂੰ ਸੁਣਵਾਈ ਹੋਣ ਜਾ ਰਹੀ ਹੈ। ਸੀਬੀਆਈ ਇਸ ਕੇਸ ਦੀ ਜਾਂਚ ਕਰ ਰਹੀ ਹੈ। ਕੇਂਦਰੀ ਏਜੰਸੀ ਵਲੋਂ ਸੈਣੀ ਨੂੰ ਹਾਸਲ ਨਿਜੀ ਪੇਸ਼ੀ ਤੋਂ ਛੋਟ ਦੀ ਸਹੂਲਤ ਵਾਪਸ ਲੈਣ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੋਈ ਹੈ। ਇਸ ਕੇਸ 'ਚ ਪੀੜਤ ਪਰਵਾਰ ਦੇ ਅਸ਼ੀਸ਼ ਕੁਮਾਰ ਆਹਲੂਵਾਲੀਆ ਨੇ ਨਵੀਂ ਦਿਲੀ ਤੋਂ ਫ਼ੋਨ ਉਤੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ।
image
ਲੁਧਿਆਣਾ ਦੇ 'ਆਹਲੂਵਾਲੀਆ ਫ਼ਾਈਨਾਂਸਰ' ਅਗ਼ਵਾ ਕੇਸ 'ਚ ਨਿਜੀ ਪੇਸ਼ੀ ਤੋਂ ਛੋਟ ਵਿਰੁਧ ਸੀਬੀਆਈ ਵਲੋਂ ਅਰਜ਼ੀ