ਭਾਈ ਬਲਜਿੰਦਰ ਸਿੰਘ ਪਰਵਾਨਾ ਪਟਿਆਲਾ ਜੇਲ ਤੋਂ ਹੋਏ ਰਿਹਾਅ
Published : Sep 10, 2021, 12:33 am IST
Updated : Sep 10, 2021, 12:33 am IST
SHARE ARTICLE
image
image

ਭਾਈ ਬਲਜਿੰਦਰ ਸਿੰਘ ਪਰਵਾਨਾ ਪਟਿਆਲਾ ਜੇਲ ਤੋਂ ਹੋਏ ਰਿਹਾਅ

ਪਟਿਆਲਾ, 9 ਸਤੰਬਰ (ਅਵਤਾਰ ਸਿੰਘ ਗਿੱਲ) : ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਭਾਈ ਬਲਜਿੰਦਰ ਸਿੰਘ ਪਰਵਾਨਾ ਜਿਨ੍ਹਾਂ ਨੂੰ ਮੋਹਾਲੀ ਪੁਲਸ ਨੇ ਕਰੀਬਨ 2 ਮਹੀਨੇ ਪਹਿਲਾਂ ਬਿਨਾਂ ਕੋਈ ਕਾਰਨ ਦਸੇ ਮੋਹਾਲੀ ਵਿਚੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਕਈ ਦਿਨ ਕਾਫ਼ੀ ਹੱਲਾ ਹੋਣ ਤੋਂ ਬਾਅਦ ਵੀ ਪੁਲਿਸ ਵਲੋਂ ਕਿਸੇ ਨੂੰ ਇਹ ਗ੍ਰਿਫ਼ਤਾਰੀ ਕਿਉਂ ਹੋਈ ਨਹੀਂ ਦਸਿਆ ਗਿਆ। ਬਾਅਦ ਵਿਚ ਜਦੋਂ ਅਦਾਲਤ ਪੇਸ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਨ੍ਹਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈਣ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀ ਪੈਰਵਾਈ ਕਰਦਿਆਂ ਸਿੱਖ ਜਥੇਬੰਦੀਆਂ ਨੇ ਕਾਫ਼ੀ ਮੁਸ਼ੱਕਤ ਕੀਤੀ ਅਤੇ ਅੱਜ ਕਰੀਬਨ 2 ਮਹੀਨੇ ਬਾਅਦ ਇਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ ਤੋਂ ਰਿਹਾਅ ਕਰ ਦਿਤਾ ਗਿਆ। 
ਰਿਹਾਅ ਹੋਣ ਵੇਲੇ ਸਿੱਖ ਜਥੇਬੰਦੀਆਂ ਦੇ ਕਈ ਆਗੂ ਪਹਿਲਾਂ ਤੋਂ ਹੀ ਕੇਂਦਰੀ ਜੇਲ ਪਟਿਆਲਾ ਅੱਗੇ ਇਕੱਠੇ ਹੋ ਗਏ ਅਤੇ ਬਾਹਰ ਆਉਣ ’ਤੇ ਭਾਈ ਬਲਜਿੰਦਰ ਸਿੰਘ ਪਰਵਾਨਾ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਜੈਕਾਰੇ ਵੀ ਗੂੰਜਾਏ ਗਏ, ਜਿਸ ਤੋਂ ਬਾਅਦ ਭਾਈ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੱਧੇ ਪਾਤਸ਼ਾਹੀ ਨੌਂਵੀਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਪਹੁੰਚੇ ਨਵਤੇਜ ਗੱਗੂ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ, ਜਿਸ ਤਰ੍ਹਾਂ ਦੇ ਦੋਸ਼ ਬਾਬਾ ਜੀ ’ਤੇ ਲਗਾਏ ਗਏ ਸੀ ਸਾਰੇ ਤਕਰੀਬਨ ਬੇਬੁਨਿਆਦ ਸੀ। ਉਥੇ ਹੀ ਭਾਈ ਬਲਜਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਅਤੇ ਜ਼ਰੂਰਤਮੰਦਾਂ ਨਾਲ ਜੁੜੇ ਲੋਕ ਹਾਂ। ਲੋਕ ਵੀ ਸਾਨੂੰ ਪਿਆਰ ਕਰਦੇ ਹਨ ਪਰ ਕਿ ਪਾਕਿਸਤਾਨ ਤੋਂ ਕਿਸੇ ਦਾ ਮੈਸਜ ਜਾਂ ਫ਼ੋਨ ਆਉਣਾ ਗੁਨਾਹ ਕਿਵੇਂ ਮੰਨਿਆ ਜਾ ਸਕਦਾ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਫ਼ੋਨ ਆਉਣਾ ਗੁਨਾਹ ਹੈ ਤਾਂ ਮਾਲੇਰਕੋਟਲਾ ਤੋਂ ਦਿੱਲੀ ਤੋਂ ਅਤੇ ਸਿੱਖ ਸ਼ਰਧਾਲੂ ਵੀ ਪਾਕਿਸਤਾਨ ਜਾਣੇ ਬੰਦ ਕਰ ਦੇਣੇ ਚਾਹੀਦੇ ਹਨ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 4 ਲੱਖ ਦੇ ਕਰੀਬ ਲੋਕ ਨਾਲ ਜੁੜੇ ਹੋਣ ਕਾਰਨ ਅਤੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਕਾਰਨ ਸਰਕਾਰਾਂ ਨੇ ਘਬਰਾਹਟ ਵਿਚ ਆ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜੋ ਕਿ ਸਰਾਸਰ ਗ਼ਲਤ ਸੀ। 
ਸੋ ਅੱਜ ਅਦਾਲਤ ਨੇ ਜ਼ਮਾਨਤ ਦੇ ਕੇ ਇਸ ਗੱਲ ’ਤੇ ਮੋਹਰ ਲਗਾ ਦਿਤੀ ਹੈ ਅਤੇ ਉਹ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦੇ ਹਨ, ਕਿਉਂਕਿ ਸਰਕਾਰਾਂ ਦੇ ਇਸ ਤਰ੍ਹਾਂ ਦੇ ਬਿਛਾਏ ਜਾਲਾਂ ਵਿਚੋਂ ਨਿਕਲਣਾ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਸੀ।
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement