ਖੱਟਰ ਨੇ ਦਿਤਾ ਐਸ.ਡੀ.ਐਮ ਨੂੰ  ਕਿਸਾਨਾਂ ਦੇ ਸਿਰ ਭੰਨਣ ਦਾ ਆਦੇਸ਼ : ਸੁਰਜੇਵਾਲਾ
Published : Sep 10, 2021, 6:46 am IST
Updated : Sep 10, 2021, 6:46 am IST
SHARE ARTICLE
image
image

ਖੱਟਰ ਨੇ ਦਿਤਾ ਐਸ.ਡੀ.ਐਮ ਨੂੰ  ਕਿਸਾਨਾਂ ਦੇ ਸਿਰ ਭੰਨਣ ਦਾ ਆਦੇਸ਼ : ਸੁਰਜੇਵਾਲਾ

ਬਿਜਲੀ ਕੱਟਣ ਅਤੇ ਇੰਟਰਨੈੱਟ ਬੰਦ ਕਰਨ ਨਾਲ ਕਿਸਾਨ ਨਹੀਂ ਝੁਕਣਗੇ

ਕਰਨਾਲ, 9 ਸਤੰਬਰ : ਕਰਨਾਲ ਵਿਚ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਡੇਰਾ ਲਾਇਆ ਹੋਇਆ ਹੈ | ਤੀਜੇ ਦਿਨ ਵੀ ਕਿਸਾਨ ਐਸਡੀਐਮ ਆਯੂਸ਼ ਸਿੰਘ ਵਿਰੁਧ ਕਾਰਵਾਈ ਦੀ ਮੰਗ ਕਰ ਰਹੇ ਹਨ | ਇਸ ਦੌਰਾਨ ਸਿਆਸੀ ਪਾਰਟੀਆਂ ਵੀ ਇਸ ਮਾਮਲੇ ਵਿਚ ਇਕ ਦੂਜੇ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿਤੇ ਹਨ | ਇਸ ਦੌਰਾਨ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਸਡੀਐਮ ਨੂੰ  ਕਿਸਾਨਾਂ ਦੇ ਸਿਰ ਪਾੜਨ ਦੇ ਆਦੇਸ਼ ਦਿਤੇ ਸਨ | ਇਸੇ ਕਾਰਨ ਉਸ ਅਧਿਕਾਰੀ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ |
ਇਕ ਵੀਡੀਉ ਸਾਂਝਾ ਕਰਦਿਆਂ ਉਨ੍ਹਾਂ ਟਵੀਟ ਕੀਤਾ ਕਿ ਕਰਨਾਲ ਲਾਠੀਚਾਰਜ ਦੀ ਸਚਾਈ ਸੱਭ ਦੇ ਸਾਹਮਣੇ ਆ ਗਈ ਹੈ | ਕਿਸਾਨਾਂ ਦੀ ਬਿਜਲੀ ਕੱਟਣ ਅਤੇ ਇੰਟਰਨੈਟ ਬੰਦ ਹੋਣ ਨਾਲ ਕਿਸਾਨ ਬਿਲਕੁਲ ਵੀ ਨਹੀਂ ਝੁਕਣਗੇ | ਸਰਕਾਰ ਗੱਲ ਕਰਨ ਦੀ ਬਜਾਏ ਦਬਾ ਰਹੀ ਹੈ | ਮੋਦੀ, ਖੱਟਰ ਅਤੇ ਜੇਜੇਪੀ ਦਾ ਪਰਦਾਫ਼ਾਸ਼ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ | ਦਸਣਯੋਗ ਹੈ ਕਿ ਇਸ ਵੀਡੀਉ ਵਿਚ ਐਸਪੀ ਇਹ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਜੋ ਵੀ ਲਾਠੀਚਾਰਜ ਦੀ ਘਟਨਾ ਵਾਪਰੀ ਹੈ, ਉਹ ਸਰਕਾਰੀ ਆਦੇਸ਼ਾਂ ਤਹਿਤ ਕੀਤੀ ਗਈ ਸੀ |    (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement