
ਰੇਸ਼ਮ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ CM ਨਾਲ ਮੀਟਿੰਗ ਤੈਅ ਕਰਵਾਉਣ ਦੀ ਗੱਲ ਕਹੀ ਹੈ।
ਚੰਡੀਗੜ੍ਹ: ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਵੱਲੋਂ ਅਜੇ ਵੀ ਹੜਤਾਲ ਜਾਰੀ ਹੈ। ਪੰਜਾਬ ਰੋਡਵੇਜ਼ (Punjab Roadways) ਦੇ ਮੁਲਾਜ਼ਮਾਂ ਦੀ ਪ੍ਰਸ਼ਾਸਨ (Administration) ਨਾਲ ਬੈਠਕ (Meeting) ਹੋਈ, ਜਿਸ ਮਗਰੋਂ ਮਸਲਾ ਅਜੇ ਵੀ ਲਟਕਿਆ ਹੋਇਆ ਹੈ ਅਤੇ ਮੁਲਾਜ਼ਮਾਂ ਦਾ ਧਰਨਾ ਜਾਰੀ ਹੈ। ਇਹ ਬੈਠਕ ਮੁਹਾਲੀ ਦੇ ਐਸਐਸਪੀ ਨਾਲ ਹੋਈ, ਵਿਚ ਜਿਸ ਟ੍ਰਾਂਸਪੋਰਟ ਡਾਇਰੈਕਟਰ (Transport Director) ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਮੀਟਿੰਗ ਵਿਚ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਵਾਧਾ ਕਰਨ ਦੇ ਨਾਲ-ਨਾਲ ਹੋਰ ਪ੍ਰਸਤਾਵ ਵੀ ਰੱਖੇ ਗਏ, ਪਰ ਅਜੇ ਗੱਲਬਾਤ ਚੱਲ ਰਹੀ ਹੈ ਹੱਲ ਨਿਕਲਣਾ ਬਾਕੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਸਕੂਲ ਖੁੱਲ੍ਹਦਿਆਂ ਹੀ ਸਾਢੇ ਸੱਤ ਲੱਖ ਬੱਚੇ ਹੋਏ ਕੋਰੋਨਾ ਪਾਜ਼ੀਟਿਵ
PHOTO
ਪੰਜਾਬ ਰੋਡਵੇਜ਼, ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ (PUNBUS/PRTC Contract Workers Union) ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ (Resham Singh Gill) ਨੇ ਇਹ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੀਐਮ ਨਾਲ ਮੀਟਿੰਗ ਤੈਅ ਕਰਵਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਮਾਂ ਮੰਗਿਆ ਹੈ ਅਤੇ ਅਸੀਂ ਆਪਣੇ ਆਗੂਆਂ ਨਾਲ ਵਿਚਾਰ ਚਰਚਾ ਕਰ ਕੇ ਅੱਗੇ ਦੀ ਰਣਨੀਤੀ ਬਾਰੇ ਦਸਾਂਗੇ। ਰੇਸ਼ਮ ਸਿੰਘ ਗਿੱਲ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਸਮਾਂ ਦਿਆਂਗੇ, ਜੇਕਰ ਸਾਡੀ CM ਨਾਲ ਮੀਟਿੰਗ ਤੈਅ ਹੁੰਦੀ ਹੈ ਤਾਂ ਅੱਗੇ ਦੀ ਰੂਪ ਰੇਖਾ ਕੀ ਹੋਵੇਗੀ ਇਹ ਬਾਅਦ ਵਿਚ ਵਿਚਾਰ ਕਰ ਕੇ ਤੈਅ ਕੀਤਾ ਜਾਵੇਗਾ।
ਹੋਰ ਵੀ ਪੜ੍ਹੋ: ਕੋਰੋਨਾ ਸੰਕਟ: ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲਾ 5ਵਾਂ ਟੈਸਟ ਰੱਦ
PHOTO
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਮੰਗ ਬਰਕਰਾਰ ਹੈ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਸੀਐਮ ਨਾਲ ਮੀਟਿੰਗ ਹੁੰਦੀ ਹੈ ਤਾਂ ਇਸ ਮੁੱਦੇ ਦਾ ਹੱਲ ਜ਼ਰੂਰ ਨਿਕਲੇਗਾ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸਾਡੀ ਕੱਚੇ ਮੁਲਾਜ਼ਮ ਪੱਕੇ ਕਰਨ ਤੇ ਰੋਡਵੇਜ਼ ਬੱਸਾਂ ਵਧਾਉਣ ਦੀ ਮੰਗ ਨੂੰ ਲੈ ਕੇ ਕੋਈ ਹੱਲ ਨਾ ਨਿਕਲਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ।