
ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਪਾਰਟੀ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ 08 ਵਿਅਕਤੀ ਅਤੇ 12 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਦਰਅਸਲ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ ਫੜਿਆ ਸੋਨਾ ਤਸਕਰ ਗਿਰੋਹ, ਦੁਬਈ ਤੋਂ ਯਾਤਰੀਆਂ ਰਾਹੀਂ ਮੰਗਵਾਉਂਦਾ ਸੀ ਸੋਨੇ ਦੀ ਪੇਸਟ
ਜਿਸਦੇ ਚਲਦਿਆਂ ਰਮਨਦੀਪ ਸਿੰਘ, ਭੁੱਲਰ, ਕਪਤਾਨ ਪੁੁਲਿਸ (ਡੀ) ਅਤੇ ਜਸਪਾਲ ਸਿੰਘ, ਡੀ.ਐਸ,ਪੀ ਲੰਬੀ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਦੀਪ ਕੌਰ ਅਤੇ ਐਸ.ਆਈ ਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਕਿੱਲ਼ਿਆਵਾਲੀ ਅਤੇ ਅਤੇ ਪੁਲਿਸ ਪਾਰਟੀ ਵਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ 08 ਵਿਅਕਤੀਆ ਅਤੇ 12 ਔਰਤਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ ਆਪਣੀ ਯੋਜਨਾ 'ਚ ਕਾਮਯਾਬ, ਜੀ-20 ਤੋਂ ਮਿਲੀਆਂ ਇਹ 5 ਖੁਸ਼ਖਬਰੀਆਂ
ਜਾਣਕਾਰੀ ਮੁਤਾਬਿਕ ਮੁਖਬਰ ਨੇ ਇਤਲਾਹ ਦਿੱਤੀ ਕਿ ਬਿੱਟੂ ਕੌਰ ਪਤਨੀ ਬਲਰਾਜ ਸਿੰਘ ਵਾਸੀ ਵੜਿੰਗ ਖੇੜਾ ਹਾਲ ਅਬਾਦ ਮੰਡੀ ਕਿੱਲਿਆਵਾਲੀ ਅਤੇ ਉਸਦਾ ਪਤੀ ਬਲਰਾਜ ਸਿੰਘ ਉਰਫ ਸੋਨੂੰ ਅਤੇ ਰਾਜਵਿੰਦਰ ਕੌਰ ਉਰਫ ਰਾਜੂ ਪਤਨੀ ਬਲ਼ਵੰਤ ਸਿੰਘ ਮੰਡੀ ਕਿੱਲਿਆਵਾਲੀ ਨਾਲ ਮਿਲ ਕੇ ਆਪਣੇ ਘਰ ਜਿਸਮ ਫਿਰੋਸ਼ੀ ਦਾ ਧੰਦਾ ਦਾ ਕੰਮ ਕਰਦੇ ਹਨ। ਜਿਸ ਤੇ ਪੁਲਿਸ ਵਲੋਂ ਰੇਡ ਮਾਰੀ ਗਈ ਤੇ 08 ਵਿਅਕਤੀਆ ਅਤੇ 12 ਔਰਤਾਂ ਨੂੰ ਕਾਬੂ ਕੀਤਾ ਗਿਆ।