
NIA ਤੇ ਪੁਲਿਸ ਵੱਲੋਂ ਜਾਂਚ ਸ਼ੁਰੂ
ਗੁਰਦਾਸਪੁਰ: ਗੁਰਦਾਸਪੁਰ ਦੇ ਕਸਬੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮੜੀ ਵਿਖੇ ਐਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ। ਟੀਮ ਵੱਲੋਂ ਪਿੰਡ ਭਾਮੜੀ ਦੇ ਸ੍ਰੀ ਅਰਜਨ ਦੇਵ ਪਬਲਿਕ ਸਕੂਲ ਦੇ ਨੇੜੇ ਪਏ ਖ਼ਾਲੀ ਪਲਾਟ ਵਿਚ ਤਲਾਸ਼ੀ ਲਈ ਗਈ ਤੇ 3 ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਪੁਲਿਸ ਤੇ ਐਨਆਈਏ ਦੀ ਟੀਮ ਵੱਲੋਂ ਬੰਬ ਸਾਕਟ ਟੀਮ ਨੂੰ ਵੀ ਬੁਲਾਇਆ। ਟੀਮ ਵੱਲੋਂ ਅਗਲੇਰੀ ਜਾਂਚ ਸ਼ੁਰੂ ਕੀਤੀ ਗਈ ਹੈ।