
ਭਰਾ ਜੱਗਾ ਸਿੰਘ ਨੇ ਦਿੱਤੀ ਚਿਖਾ ਨੂੰ ਅੱਗ
ਬਠਿੰਡਾ: ਪਿੰਡ ਹਮੀਰਗੜ ਵਿਖੇ ਵੀਰਵਾਰ ਨੂੰ 3 ਮਾਸੂਮ ਬੱਚਿਆਂ ਨੂੰ ਗਲਾ ਕੁੱਟ ਕੇ ਮਾਰਨ ਤੋਂ ਬਾਅਦ ਆਤਮ ਹੱਤਿਆ ਕਰਨ ਵਾਲੇ ਪਿਤਾ ਅਤੇ ਉਸਦੇ ਤਿੰਨਾਂ ਜਵਾਕਾਂ ਦਾ ਸ਼ਾਮ ਨੂੰ ਪਿੰਡ ਦੇ ਹੀ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ।
committed suicide
ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਜਦੋਂ ਇਹਨਾਂ ਚਾਰਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਹਰ ਇੱਕ ਦੀ ਅੱਖ ਵਿੱਚ ਪਾਣੀ ਸੀ।
ਦੱਸਿਆ ਜਾ ਰਿਹਾ ਹੈ
suicide
ਕਿ ਮ੍ਰਿਤਕ ਨੌਜਵਾਨ ਬੇਅੰਤ ਸਿੰਘ (35), ਪ੍ਰਭਜੋਤ ਸਿੰਘ (5) ਖੁਸ਼ਪ੍ਰੀਤ ਕੌਰ (3) ਸੁਖਪ੍ਰੀਤ ਕੌਰ (1) ਦਾ ਇੱਕ ਹੀ ਚਿਖਾ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਬੇਅੰਤ ਸਿੰਘ ਦੇ ਭਰਾ ਜੱਗਾ ਸਿੰਘ ਨੇ ਚਿਖਾ ਨੂੰ ਅੱਗ ਦਿੱਤੀ।
ਦੱਸ ਦੇਈਏ ਕਿ ਮ੍ਰਿਤਕ ਦੀ ਪਤਨੀ ਦੀ ਇੱਕ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਰਿਸ਼ਤੇਦਾਰਾਂ ਨਾਲ ਨਾਰਾਜ਼ ਸੀ।