
176 ਸਾਲ ਪਹਿਲਾਂ ਸਾਲ 1844 'ਚ ਡੋਗਰਿਆਂ ਦੀ ਸਿੱਖ ਫ਼ੌਜ ਵਲੋਂ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲ ਕੀਤਾ ਗਿਆ ਸੀ। ਜਿਸ ਦੇ ਤਹਿਤ 'ਪਸ਼ਚਾਤਾਪ ਦਿਵਸ' ਮਨਾਇਆ ਗਿਆ।
ਅੰਮ੍ਰਿਤਸਰ - ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲੇਆਮ ਕਰਨ ਦੇ ਪਸ਼ਚਾਤਾਪ ਵਜੋਂ 'ਪਸ਼ਚਾਤਾਪ ਦਿਵਸ' ਮਨਾਇਆ ਗਿਆ। ਇਥੇ ਦੱਸ ਦੇਈਏ ਕਿ 176 ਸਾਲ ਪਹਿਲਾਂ ਸਾਲ 1844 'ਚ ਡੋਗਰਿਆਂ ਦੀ ਸਿੱਖ ਫ਼ੌਜ ਵਲੋਂ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲ ਕੀਤਾ ਗਿਆ ਸੀ। ਜਿਸ ਦੇ ਤਹਿਤ ਪਸ਼ਚਾਤਾਪ ਵਜੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ 'ਪਸ਼ਚਾਤਾਪ ਦਿਵਸ' ਮਨਾਇਆ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਸੰਤ ਜਗਜੀਤ ਸਿੰਘ ਹਰਖੋਵਾਲ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਮੌਜੂਦਾ ਦੌਰ 'ਚ ਵੀ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਸਿੱਖ ਸੰਪਰਦਾਵਾਂ ਨਾਲ ਸਬੰਧਿਤ ਸੰਤ ਮਹਾਂਪੁਰਸ਼ ਅਤੇ ਹੋਰ ਸ਼ਖ਼ਸੀਅਤਾਂ ਵੀ ਪੁਹੁੰਚੀਆਂ।
ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ-ਕਸ਼ਮੀਰ ਅਤੇ ਰਾਜਸਥਾਨ 'ਚ ਕੇਂਦਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੀ ਅਣਦੇਖੀ ਕਰਨ ਦੀ ਵੀ ਨਿੰਦਾ ਕਰਦਿਆਂ ਸਮੂਹ ਸਿੱਖਾਂ ਅਤੇ ਪੰਜਾਬੀਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਅਪੀਲ ਕੀਤੀ।