
ਕਿਸਾਨਾਂ ਵਲੋਂ ਟੋਲ ਪਲਾਜ਼ੇ ਤੋਂ ਵਾਹਨ ਬਿਨਾਂ ਟੋਲ ਪਰਚੀ ਦੀ ਕਢਵਾਏ ਜਾ ਰਹੇ ਹਨ।
ਖਰੜ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਅੰਮ੍ਰਿਤਸਰ ਸਾਹਿਬ, ਫਰੀਦਕੋਟ, ਬਰਨਾਲਾ, ਸੰਗਰੂਰ ਸਮੇਤ ਕਈ ਜਿਲ੍ਹਿਆਂ 'ਚ ਸੂਬੇ ਦੇ ਕਿਸਾਨ ਰੇਲਵੇ ਟਰੈਕ ਜਾਮ ਕਰ ਬੈਠੇ ਹਨ ਤੇ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਤਹਿਤ ਭਾਗੂਮਾਜਰਾ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਟੋਲ ਪਲਾਜ਼ੇ ਤੋਂ ਵਾਹਨ ਬਿਨਾਂ ਟੋਲ ਪਰਚੀ ਦੀ ਕਢਵਾਏ ਜਾ ਰਹੇ ਹਨ।
protestਲਾਢੂਵਾਲ ਟੋਲ ਪਲਾਜ਼ਾ 'ਤੇ ਧਰਨਾ
ਲਾਢੂਵਾਲ ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਚੌਥੇ ਦਿਨ ਵੀ ਲਗਾਤਾਰ ਧਾਰਨਾ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਉਨ੍ਹਾਂ ਦਾ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਦੌਰਾਨ ਕਿਸਾਨਾਂ ਵਲੋਂ ਸੂਬੇ ਭਰ ‘ਚ 100 ਤੋਂ ਵੀ ਵੱਧ ਥਾਵਾਂ ‘ਤੇ ਟੋਲ ਪਲਾਜ਼ਾ ਅਤੇ ਰਿਲਾਇੰਸ ਪੈਟਰੋਲ ਪੰਪਾਂ ਨੇੜੇ ਸਾਰੇ ਹੀ ਪ੍ਰਮੁੱਖ ਸੜ੍ਹਕੀ ਮਾਰਗ ‘ਤੇ ਧਰਨਾ ਲਗਾ ਕੇ ਜਾਮ ਕਰ ਦਿੱਤੇ ਗਏ ਹਨ।