ਬਾਦਲਾਂ ਨੂੰ ਹਰਾਉਣ ਲਈ ਹਮਖ਼ਿਆਲ ਪਾਰਟੀਆਂ ਇਕ ਮੰਚ 'ਤੇ ਇਕੱਠੀਆਂ ਹੋਣ : ਬ੍ਰਹਮਪੁਰਾ
Published : Oct 10, 2020, 1:20 am IST
Updated : Oct 10, 2020, 1:20 am IST
SHARE ARTICLE
image
image

ਬਾਦਲਾਂ ਨੂੰ ਹਰਾਉਣ ਲਈ ਹਮਖ਼ਿਆਲ ਪਾਰਟੀਆਂ ਇਕ ਮੰਚ 'ਤੇ ਇਕੱਠੀਆਂ ਹੋਣ : ਬ੍ਰਹਮਪੁਰਾ

ਤਰਨਤਾਰਨ, 9 ਅਕਤੂਬਰ (ਅਜੀਤ ਸਿੰਘ ਘਰਿਆਲਾ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ  ਪੰਥ ਦਾ ਘਾਣ ਕਰਨ ਵਾਲੇ ਬਾਦਲਾਂ ਦਾ ਪਤਨ ਹੋ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ  ਬਾਦਲ ਪਰਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਸ. ਬ੍ਰਹਮਪੁਰਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਿਰਪੱਖ ਚੋਣਾਂ ਕਰਵਾਉਣ ਲਈ ਯਤਨਸ਼ੀਲ ਹੋਵੇਗਾ ਤਾਂ ਜੋ ਇਕ ਪਰਵਾਰ ਦਾ ਕਬਜ਼ਾ ਖ਼ਤਮ ਹੋਵੇਗਾ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਮਖ਼ਿਆਲੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਮੰਚ 'ਤੇ ਇਕੱਠੇ ਹੋਣ ਤਾਂ ਜੋ ਬਾਦਲ ਪਰਵਾਰ ਨੂੰ ਸਫਾਇਆ ਕੀਤਾ ਜਾ ਸਕੇ, ਜਿਨ੍ਹਾਂ ਨੇ ਸਿੱਖ ਕੌਮ ਦੀ ਮਹਾਨਤਾ ਨੂੰ ਸੱਟ ਮਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਨੇ ਅਪਣੇ ਦਫ਼ਤਰ ਵਜੋਂ ਵਰਤਿਆ ਹੈ ਜਦ ਕਿ ਇਹ ਮਹਾਨ ਸੰਸਥਾ ਅਥਾਹ ਲਸਾਨੀ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਸੌਦਾ ਸਾਧ ਨੂੰ ਜਥੇਦਾਰਾਂ ਤੋਂ ਮੁਆਫ਼ੀ ਦਵਾਈ ਗਈ। ਇਨ੍ਹਾਂ ਦੀ ਹਕੂਮਤ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਪਰ ਇਨ੍ਹਾਂ ਕੋਈ ਇਨਸਾਫ਼ ਕੀਤਾ। ਸ. ਬ੍ਰਹਮਪੁਰਾ ਨੇ ਖੇਤੀ ਆਰਡੀਨੈਂਸ 'ਤੇ ਬਾਦਲਾਂ ਦੀ ਦੋਗਲੀ ਨੀਤੀ ਬਾਰੇ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਇਸ ਪਰਵਾਰ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਕਈ ਧੜਿਆਂ 'ਚ ਵੰਡਿਆ ਗਿਆ। ਬ੍ਰਹਮਪੁਰਾ ਨੇ ਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ ਨੂੰ ਜ਼ੋਰ ਦੇ ਕਿਹਾ ਕਿ ਉਹ ਇਸ ਵਾਰ ਉਕਤ ਵਰਣਨ ਪਰਵਾਰ ਦੇ ਝਾਂਸੇ 'ਚ ਨਾ ਆਉਣ, ਜਿਨ੍ਹਾਂ ਨੇ 10 ਸਾਲ ਹਕੂਮਤ ਕਰ ਕੇ 50 ਸਾਲ ਪੰਜਾਬ ਨੂੰ ਪਿਛੇ ਪਾ ਦਿਤਾ।

ਕੈਪਸਨ :੦੯-੦੬-- ਰਵਿੰਦਰ ਸਿੰਘ ਬ੍ਰਹਮਪੁਰਾ ਮੀਟਿੰਗ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement