
ਬਠਿੰਡਾ ਦੇ ਬੱਸ ਸਟੈਂਡ 'ਤੇ ਵੀ ਕੈਬਨਿਟ ਮੰਤਰੀ ਧਰਮਸੋਤ ਵਜੀਫਾ ਘੁਟਾਲਾ ਅਤੇ ਉੱਤਰ ਪ੍ਰਦੇਸ਼ ਬਲਾਤਕਾਰ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਮੰਗ ਕੀਤੀ ਜਾ ਰਹੀ
ਚੰਡੀਗੜ੍ਹ - ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ 'ਚ ਲਗਾਤਾਰ ਜਾਰੀ ਹੈ। ਇਸ ਚਲਦੇ ਅੱਜ ਪਟਿਆਲਾ ਦੇ ਬੱਸ ਸਟੈਂਡ ਦੇ ਮੇਨ ਚੋਂਕ ਵਿਚਕਾਰ ਨੈਸ਼ਨਲ ਸੈਡਿਉਲ ਕਾਸਟ ਅਲਾਇੰਸ, ਭਗਵਾਨ ਬਾਲਮੀਕਿ ਸਭਾ ਪਟਿਆਲਾ ਸਮੇਤ ਹੋਰਨਾਂ ਸੰਸਥਾਵਾਂ ਵਲੋਂ ਯੁਪੀ ਦੇ ਮੁੱਖ ਮੰਤਰੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕੈਬੀਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵਿਦਿਆਰਥੀਆਂ ਦੀ ਸਕਾਲਰਸ਼ਿਪ ਘੋਟਾਲੇ ਦੇ ਵਿਰੋਧ ਵਿਚ ਵੀ ਧਰਨਾ ਪ੍ਰਦਰਸ਼ਨ ਜਾਰੀ ਹੈ।
protestਬਠਿੰਡਾ ਦੇ ਬੱਸ ਸਟੈਂਡ 'ਤੇ ਧਰਨਾ
ਇਸ ਦੇ ਨਾਲ ਹੀ ਬਠਿੰਡਾ ਦੇ ਬੱਸ ਸਟੈਂਡ 'ਤੇ ਵੀ ਪੰਜਾਬ ਬੰਦ ਦੌਰਾਨ ਕੈਬਨਿਟ ਮੰਤਰੀ ਧਰਮਸੋਤ ਵਜੀਫਾ ਘੁਟਾਲਾ ਅਤੇ ਉੱਤਰ ਪ੍ਰਦੇਸ਼ ਬਲਾਤਕਾਰ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਪ੍ਰਦਰਸ਼ਨ 12 ਤੋਂ 2 ਵਜੇ ਤੱਕ ਜਾਰੀ ਰਹੇਗਾ।
Punjab Bandhਜਲੰਧਰ ਤੇ ਅੰਮ੍ਰਿਤਸਰ ਬੰਦ ਦਾ ਅਸਰ
ਇਸ ਦੌਰਾਨ ਜਲੰਧਰ 'ਚ ਆਵਾਜਾਈ ਆਮ ਵਾਂਗ ਨਜ਼ਰ ਆਈ। ਅੰਮ੍ਰਿਤਸਰ 'ਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਬੰਦ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਬਾਜ਼ਾਰ ਬੰਦ ਹਨ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ, ਐਨਐਸਸੀਏ ਅਤੇ ਸਥਾਨਕ ਪੱਧਰ 'ਤੇ ਕਈ ਸੰਸਥਾਵਾਂ ਨੇ ਵੀ ਸੰਤ ਸਮਾਜ ਦੇ ਪ੍ਰੋਗਰਾਮ ਦਾ ਸਮਰਥਨ ਦਿੱਤਾ।
protest