ਜੇ ਅੱਜ ਬਾਦਲ ਰੋ ਰਹੇ ਹਨ ਤਾਂ ਉਨ੍ਹਾਂ ਨੂੰ ਰੋ ਲੈਣ ਦੇਈਏ, ਸਿੱਖਾਂ ਦੀ ਤਾਕਤ ਨੂੰ ਬਾਦਲਾਂ ਨੇ ਵੰਡਿਆ: ਜਗਦੀਸ਼ ਝੀਂਡਾ
Published : Oct 10, 2022, 9:26 pm IST
Updated : Oct 10, 2022, 9:26 pm IST
SHARE ARTICLE
Jagdish Singh Jhinda
Jagdish Singh Jhinda

ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ ਨੂੰ ਦਿੱਤੀ ਚੇਤਾਵਨੀ

ਅੰਮ੍ਰਿਤਸਰ - ਜਦੋਂ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਵੱਖਰੀ ਬਣਦੀ ਹੈ ਤਾਂ ਕਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਐੱਸਜੀਪੀਸੀ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਜਾਂਦੀ ਹੈ ਕਿ ਇਸ ਨਾਲ ਸ਼੍ਰੋਮਣੀ ਕਮੇਟੀ ਦੀ ਤਾਕਤ ਘਟੇਗੀ ਤੇ ਸਿੱਖਾਂ ਦੀ ਤਾਕਤ ਵੰਡੀ ਜਾਵੇਗੀ। ਇਸ ਕਮੇਟੀ ਨੂੰ ਲੈ ਕੇ ਜਗਦੀਸ਼ ਝੀਂਡਾ ਨਾਲ ਖਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਹੋਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿਆਸਤ ਹੋ ਰਹੀ ਹੈ ਜੇਕਰ ਸੂਬਿਆਂ ਦੀਆਂ ਇਸ ਤਰੀਕੇ ਨਾਲ ਕਮੇਟੀਆਂ ਬਣਨਗੀਆਂ ਤਾਂ ਸਿੱਖਾਂ ਦੀ ਤਾਕਤ ਵੰਡੀ ਜਾਵੇਗੀ ਤੇ ਖਾਸ ਤੌਰ 'ਤੇ ਇਙ ਬਿਆਨ ਸ਼੍ਰੋਮਣੀ ਅਕਾਲੀ ਦਲ ਤੇ ਐੱਸਜੀਪੀਸੀ ਇਹ ਬਿਆਨ ਦੇ ਰਹੀ ਹੈ ਉਹ ਇਸ ਬਾਰੇ ਕੀ ਸੋਚਦੇ ਹਨ? 

ਇਸ ਦੇ ਜਵਾਬ ਵਿਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਬਾਦਲ ਪਰਿਵਾਰ ਕਰ ਕੇ ਹੀ ਹਰਿਆਣਾ ਕਮੇਟੀ ਦਾ ਜਨਮ ਹੋਇਆ ਹੈ ਤੇ ਜਿਵੇਂ ਪੰਜਾਬ ਦੇ ਅਕਾਲੀਆਂ ਨੇ ਵੱਡੇ ਪੰਜਾਬ ਨੂੰ ਤਿੰਨਾਂ ਹਿੱਸਿਆਂ ਵਿਚ ਵੰਡ ਦਿੱਤਾ ਉਦੋਂ ਵੀ ਇਸ ਦੇ ਜ਼ਿੰਮੇਵਾਰ ਪੰਜਾਬ ਦੇ ਅਕਾਲੀ ਸਨ ਤੇ ਹੁਣ ਵੀ ਇਸ ਕਮੇਟੀ ਬਣਨ ਦੇ ਜ਼ਿੰਮੇਵਾਰ ਪੰਜਾਬ ਦੇ ਅਕਾਲੀ ਹੀ ਹਨ। 

ਉਹਨਾਂ ਤੋਂ ਪੁੱਛਿਆ ਗਿਆ ਕਿ ਅੱਜ ਸਿਆਸੀ ਧਿਰਾਂ ਹੀ ਸਿੱਖਾਂ ਦੀ ਤਾਕਤ ਨੂੰ ਵੰਡਣਾ ਚਾਹੁੰਦੀਆਂ ਨੇ ਤੇ ਕਈ ਸਿੱਧਾ ਇਸ਼ਾਰਾ ਕਰ ਰਹੇ ਨੇ ਕਿ ਝੀਂਡਾ ਭਾਜਪਾ ਦੇ ਇਸ਼ਾਰਿਆਂ 'ਤੇ ਚੱਲ ਰਹੇ ਹਨ। ਇਸ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਭਾਜਪਾ ਨੂੰ ਸਿਰ 'ਤੇ ਬਿਟਾ ਕੇ ਰੱਖਿਆ ਤੇ ਅੱਜ ਉਹਨਾਂ ਨੂੰ ਹੀ ਗਾਲ੍ਹਾਂ ਕੱਢ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬਦੌਲਤ ਹੀ 5 ਵਾਰ ਮੁੱਖ ਮੰਤਰੀ ਬਣੇ ਤੇ ਹੁਣ ਜੇ ਉਹਨਾਂ ਤੋਂ ਵੱਖ ਹੋ ਗਏ ਨੇ ਤਾਂ ਇਸ ਦਾ ਮਤਲਬ ਉਹਨਾਂ ਨੂੰ ਗਾਲ੍ਹਾ ਕੱਢੋ।

ਇਹਨਾਂ ਦੇ 3 ਵਿਧਾਇਕ ਬਣੇ ਹਨ ਇਸ ਵਾਰ ਤੇ ਉਹ ਵੀ ਕਿਸੇ ਮੀਟਿੰਗ ਵਿਚ ਰਿਕਸ਼ੇ 'ਤੇ ਬੈਠ ਕੇ ਜਾ ਸਕਦੇ ਹਨ। ਹੁਣ ਇਹਨਾਂ ਨੂੰ ਭਾਜਪਾ ਮਾੜੀ ਲੱਗਣ ਲੱਗ ਪਈ ਹੈ ਤੇ ਇਹ ਤਾਂ ਸੁਪਰੀਮ ਕੋਰਟ ਦਾ ਫੈਸਲਾ ਵੀ ਨਹੀਂ ਮੰਨ ਰਹੇ। ਦੁਖ ਤਾਂ ਅਸਲ ਵਿਚ ਇਹਨਾਂ ਨੂੰ ਹਾਰ ਦਾ ਹੈ ਤੇ ਇਹ ਹੁਣ ਸਿਰਫ਼ ਬੇਤੁਕੀਆਂ ਗੱਲਾਂ ਕਰ ਰਹੇ ਹਨ। ਜੇਕਰ ਅਸੀਂ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰਦੇ ਹਾਂ ਤਾਂ ਇਸ ਤੋਂ ਅੱਗੇ ਅਸੀਂ ਵਰਲਡ ਪੱਧਰ ਦੇ ਗੁਰਦੁਆਰਾ ਐਕਟ ਦੀ ਗੱਲ ਕਰਨੀ ਸੀ ਪਰ ਅਸੀਂ ਤਾਂ ਸੂਬਿਆਂ ਵਿਚ ਹੀ ਵੰਡੇ ਗਏ, ਕੀ ਲੱਗਦਾ ਨੀ ਕਿ ਜੋ ਅਕਾਲੀ ਦਲ ਕਹਿ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਨੂੰ ਵੰਡਿਆ ਜਾ ਰਿਹਾ ਹੈ ਉਹ ਸਹੀ ਸਾਬਤ ਹੋ ਰਿਹਾ ਹੈ?  

ਇਸ ਦੇ ਜਵਾਬ ਵਿਚ ਜਗਦੀਸ਼ ਝੀਂਡਾ ਨੇ ਕਿਹਾ ਕਿ ਨਹੀਂ ਜਦੋਂ ਸ਼੍ਰੋਮਣੀ ਕਮੇਟੀ ਬਣੀ ਉਸ ਸਮੇਂ ਪੰਜਾਬ ਗੁਰਦੁਆਰਾ ਐਕਟ ਬਣਿਆ ਦਿੱਲੀ ਉਸ ਸਮੇਂ ਵੀ ਬਾਹਰ ਸੀ, ਹਜ਼ੂਰ ਸਾਹਿਬ ਸਭ ਬਾਹਰ ਸਨ। ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਪੈਦਾ ਹੋਈ ਸ਼ਸ਼ੋਪੰਜ ਬਾਰੇ ਜਗਦੀਸ਼ ਝੀਂਡਾ ਨੇ ਕਿਹਾ ਕਿ 2014 ਵਿਚ ਦਾਦੂਵਾਲ ਤਰਲੇ ਮਿਨਤਾਂ ਕਰ ਕੇ ਕਮੇਟੀ ਵਿਚ ਮੈਂਬਰ ਬਣੇ ਸਨ, ਕਦੇ ਉਹਨਾਂ ਨੇ ਹੁੱਡਾ ਸਾਬ੍ਹ ਕੋਲ ਸਿਫਾਰਿਸ਼ ਪਾਈ, ਕਦੀ ਸਰਨਾ ਸਾਬ੍ਹ ਤੇ ਕਦੀ ਪ੍ਰਤਾਪ ਸਿੰਘ ਬਾਜਵਾ ਦੀ ਸਿਫਾਰਿਸ਼ ਨਾਲ ਮੈਂਬਰ ਬਣੇ। ਜਦਕਿ ਹਰਿਆਣਾ ਕਮੇਟੀ ਦੀ ਲੜਾਈ ਤਾਂ 1999 ਤੋਂ ਚੱਲੀ ਆ ਰਹੀ ਹੈ। ਇਸ ਲਈ ਉਹਨਾਂ ਨੇ ਸਤਿਕਾਰ ਵਜੋਂ ਦਾਦੂਵਾਲ ਨੂੰ ਸ਼ੁਕਰਾਨਾ ਸਮਾਗਮ ਲਈ ਸੱਦਾ ਦਿੱਤਾ ਹੈ। 

ਹਰਿਆਣਾ ਵਿਚ ਪੰਥਕ ਸਿਆਸੀ ਧਿਰ ਪੈਦਾ ਕਰਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਝੀਂਡਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਮੇਟੀ ਦੇ ਗਠਨ ਤੋਂ ਬਾਅਦ ਇਲੈਕਟਿਵ ਕਮੇਟੀ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਕਾਨੂੰਨ ਵਿਚ ਲਿਖਿਆ ਹੋਇਆ ਹੈ ਕਿ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤੇ ਮੈਂਬਰ ਜਿੱਥੇ ਮਰਜ਼ੀ ਵੋਟ ਪਾ ਸਕਦੇ ਹਨ ਪਰ ਕੋਈ ਵੀ ਕਿਸੇ ਖ਼ਾਸ ਸਿਆਸੀ ਧਿਰ ਨੂੰ ਸਮਰਥਨ ਦੇਣ ਦਾ ਫੈਸਲਾ ਨਹੀਂ ਕਰ ਸਕਦਾ। 

ਹਰਿਆਣਾ ਵਿਚ ਨਵਾਂ ਅਕਾਲੀ ਦਲ ਬਣਾਉਣ ਸਬੰਧੀ ਝੀਂਡਾ ਨੇ ਕਿਹਾ ਕਿ 1925 ਵਿਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਹਨਾਂ ਮਹਿਸੂਸ ਕੀਤਾ ਕਿ ਸਾਡੀ ਰਾਜਨੀਤਿਕ ਤਾਕਤ ਹੋਣੀ ਚਾਹੀਦੀ ਹੈ। ਇਸ ਲਈ ਧਰਮ ਦੀ ਸੁਰੱਖਿਆ ਲਈ ਰਾਜ ਵੀ ਜ਼ਰੂਰੀ ਹੈ। ਨਾਨਕਸ਼ਾਹੀ ਮੂਲ ਕੈਲੰਡਰ ’ਤੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਬੁੱਧੀਜੀਵੀਆਂ ਦੀ ਟੀਮ ਬਣਾ ਕੇ ਇਸ ਸਬੰਧੀ ਘੋਖ ਕੀਤੀ ਜਾਵੇਗੀ। ਹਰਿਆਣਾ ਕਮੇਟੀ ਦੇ ਪ੍ਰਬੰਧ ਦੀ ਅਗਲੀ ਰਣਨੀਤੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਦੋ ਭਰਾਵਾਂ ਵਿਚ ਵੰਡ ਦਾ ਸਵਾਲ ਪੈਦਾ ਹੁੰਦਾ ਹੈ ਤਾਂ ਜੇਕਰ ਉਹ ਆਪਸ ਵਿਚ ਸਮਝੌਤਾ ਨਹੀਂ ਕਰਦੇ ਤਾਂ ਅਦਾਲਤ ਨੂੰ ਦਖਲ ਦੇਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਇੰਤਜ਼ਾਰ ਕੀਤਾ ਜਾ ਰਿਹਾ ਹੈ, ਸੰਗਤ ਦਾ ਸ਼ੁਕਰਾਨਾ ਕਰਨ ਮਗਰੋਂ ਅਗਲਾ ਕਦਮ ਚੁੱਕਿਆ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement