
ਮੁਲਜ਼ਮ ਵਿਰੁਧ 17 ਕੇਸ ਦਰਜ ਹਨ।
ਫ਼ਿਰੋਜ਼ਪੁਰ: ਫ਼ਿਰੋਜ਼ਪੁਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਝੜਪ ਵਿਚ ਇਕ ਬਦਮਾਸ਼ ਨੂੰ ਗੋਲੀ ਲੱਗੀ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਦਾ ਨਾਂਅ ਦਲੇਰ ਸਿੰਘ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਸ਼ਰਾਰਤੀ ਅਨਸਰ ਖਾਈ ਫੇਮਕੇ ਬੱਸ ਸਟੈਂਡ ਅਤੇ ਕੈਨਾਲ ਕਲੋਨੀ ਵਿਚਕਾਰ ਇਕੱਠੇ ਹੋਏ ਹਨ ਅਤੇ ਕੋਈ ਅਪਰਾਧਕ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਸੂਚਨਾ ਦੇ ਆਧਾਰ 'ਤੇ ਫ਼ਿਰੋਜ਼ਪੁਰ ਸੀ.ਆਈ.ਏ. ਦੀ ਟੀਮ ਮੌਕੇ 'ਤੇ ਪਹੁੰਚੀ ਪਰ ਇਸ ਦੌਰਾਨ ਪੁਲਿਸ ਟੀਮ 'ਤੇ ਗੋਲੀਬਾਰੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਵਲੋਂ ਫਾਇਰਿੰਗ ਵੀ ਕੀਤੀ ਗਈ। ਇਸ ਗੋਲੀਬਾਰੀ 'ਚ ਬਦਮਾਸ਼ ਜ਼ਖਮੀ ਹੋ ਗਿਆ।
ਐਸ.ਪੀ. ਰਣਧੀਰ ਕੁਮਾਰ ਨੇ ਦਸਿਆ ਕਿ ਘਟਨਾ ਵਿਚ ਇਕ ਬਦਮਾਸ਼ ਜ਼ਖ਼ਮੀ ਹੋ ਗਿਆ ਹੈ। ਮੁਲਜ਼ਮ ਵਿਰੁਧ 17 ਕੇਸ ਦਰਜ ਹਨ। ਜਿਨ੍ਹਾਂ ਵਿਚੋਂ 2 ਕੇਸ ਹਰਿਆਣਾ ਦੇ ਫਤਿਹਾਬਾਦ ਵਿਚ ਦਰਜ ਹਨ, ਬਾਕੀ 5 ਕੇਸ ਮਾਨਸਾ ਵਿਚ, 6 ਫ਼ਿਰੋਜ਼ਪੁਰ ਵਿਚ, 2 ਫਰੀਦਕੋਟ ਵਿਚ, 2 ਅੰਮ੍ਰਿਤਸਰ ਵਿਚ ਦਰਜ ਹਨ। ਪੁਲਿਸ ਫਰਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।