Tarn Taran News : ਖੇਮਕਰਨ ਪੁਲਿਸ ਤੇ BSF ਨੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਖੇਤਾਂ ’ਚੋਂ ਬਰਾਮਦ ਕੀਤੀ 12 ਕਿੱਲੋ 450 ਗ੍ਰਾਮ ਹੈਰੋਇਨ 

By : BALJINDERK

Published : Oct 10, 2024, 7:54 pm IST
Updated : Oct 10, 2024, 7:54 pm IST
SHARE ARTICLE
ਖੇਮਕਰਨ ਪੁਲਿਸ ਤੇ BSF ਵਲੋਂ ਬਰਾਮਦ ਕੀਤੀ ਹੈਰੋਇਨ
ਖੇਮਕਰਨ ਪੁਲਿਸ ਤੇ BSF ਵਲੋਂ ਬਰਾਮਦ ਕੀਤੀ ਹੈਰੋਇਨ

Tarn Taran News : ਪਿੰਡ ਕਲਸ ’ਚ ਚਲਾਇਆ ਗਿਆ ਸੀ ਸਾਂਝਾ ਸਰਚ ਅਭਿਆਨ

Tarn Taran News : ਖੇਮਕਰਨ ਪੁਲਿਸ ਤੇ ਬੀਐੱਸਐੱਫ਼ ਵੱਲੋਂ ਸਾਂਝੇ ਸਰਚ ਅਭਿਆਨ ਦੌਰਾਨ ਸਰਹੱਦੀ ਪਿੰਡ ਕਲਸ ਦੇ ਖੇਤਾਂ ਵਿੱਚੋਂ 12 ਕਿੱਲੋ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਪ੍ਰੈੱਸ ਨਾਲ ਸਾਂਝੀ ਕੀਤੀ ਜਾਣਕਾਰੀ ਵਿੱਚ ਉਪ ਪੁਲਿਸ ਕਪਤਾਨ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਖੇਮਕਰਨ ਪੁਲਿਸ ਨੂੰ ਕਲਸ ਪਿੰਡ ਤੋਂ ਸੁਖਚੈਨ ਸਿੰਘ ਪੁੱਤਰ ਹੀਰਾ ਸਿੰਘ ਦੇ ਖੇਤਾਂ ਵਿਚ ਪਾਣੀ ਵਾਲੀ ਪਾਈਪ ’ਚ ਕਿਸੇ ਸ਼ੱਕੀ ਵਸਤੂ ਦੇ ਮੌਜੂਦ ਹੋਣ ਸੰਬੰਧੀ ਗੁਪਤ ਜਾਣਕਾਰੀ ਪ੍ਰਾਪਤ ਹੋਈ ਸੀ।

ਜਦੋਂ ਪੁਲਿਸ ਪਾਰਟੀ ਨੇ ਬੀਐੱਸਐੱਫ ਦੀ 103 ਬਟਾਲੀਅਨ ਨੂੰ ਨਾਲ ਲੈ ਕੇ ਉਪਰੋਕਤ ਖੇਤਾਂ ਵਿੱਚ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਉੱਥੋਂ ਪੀਲੇ ਰੰਗ ਦੀਆਂ ਛੇ ਬੋਤਲਾਂ ਵਿੱਚੋਂ 12 ਕਿੱਲੋ 450 ਗ੍ਰਾਮ ਹੈਰੋਇਨ ਬਰਾਮਦ ਹੋਈਆਂ। 

ਡੀਐੱਸਪੀ ਨੇ ਦੱਸਿਆ ਕਿ ਉਪਰੋਕਤ ਬਰਾਮਦਗੀ ਦੇ ਸੰਬੰਧ ਵਿੱਚ ਥਾਣਾ ਖੇਮਕਰਨ ਵਿੱਚ ਐੱਫਆਈਆਰ ਨੰਬਰ 97 ਮਿਤੀ 10/10/24 ਧਾਰਾ 21-ਸੀ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਦਾ ਕਹਿਣਾ ਸੀ ਕਿ ਇੰਟੈਲੀਜੈਂਸ ਵਿਭਾਗ ਦੀ ਮਦਦ ਨਾਲ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

(For more news apart from Khemkaran Police and BSF recovered 12 kg 450 grams of heroin from the fields during a joint search operation News in Punjabi, stay tuned to Rozana Spokesman)

 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement